(ਮੋਹਨ ਸਿੰਘ/ਦੁਰਗਾ ਸਿੰਗਲਾ) ਮੂਣਕ। ਅਨਾਜ ਮੰਡੀ ਮੂਣਕ ਵਿਖੇ ਬਾਸਮਤੀ ਝੋਨੇ ਦੀ ਆਮਦ ਸ਼ੁਰੂ ਹੋ ਚੁੱਕੀ ਹੈ। ਅੱਜ ਪਹਿਲੇ ਦਿਨ ਜਨਕ ਰਾਜ ਸਲੇਮਗੜ ਵਾਲੇ ਦੀ ਦੁਕਾਨ ’ਤੇ ਪੂਸਾ 1509 ਝੋਨੇ ਦੀ ਢੇਰੀ ਵਿੱਕਣ ਲਈ ਆਈ, ਜਿਸ ਨੂੰ ਗੋਇਲ ਰਾਇਸ ਮਿੱਲ ਮੂਣਕ ਨੇ 3285 ਰੁਪਏ ਪ੍ਰਤੀ ਕੁਇੰਟਲ ਖਰੀਦ ਕੀਤੀ।
ਝੋਨੇ ’ਚ ਨਮੀ ਦੀ ਮਾਤਰਾ 24-25 ਫੀਸਦੀ ਹੋਣ ਦੇ ਬਾਵਜੂਦ ਵੀ 3285 ਰੁਪਏ ਕੁਇੰਟਲ ਝੋਨਾ ਵਿਕਇਆ। ਜੇਕਰ ਪਿਛਲੇ ਸਾਲ ਨਾਲ ਝੋਨੇ ਦੇ ਭਾਅ ਦੀ ਤੁਲਨਾ ਕੀਤੀ ਜਾਵੇ ਤਾਂ ਇਸ ਸਾਲ ਪਿਛਲੇ ਸਾਲ ਨਾਲੋਂ ਘੱਟੋ ਘੱਟ 1000-1200 ਰੁਪਏ ਪ੍ਰਤੀ ਕੁਇੰਟਲ ਜਿਆਦਾ ਭਾਅ ਮਿਲ ਰਿਹਾ ਹੈ।
ਉੱਧਰ ਕਿਸਾਨਾਂ ਦਾ ਕਹਿਣਾ ਹੈ ਕਿ ਪੂਸਾ 1509 ਝੋਨਾ ਪੰਜਾਬ ਨਾਲੋ ਲਾਗਲੇ ਹਰਿਆਣਾ ਦੇ ਸ਼ਹਿਰਾਂ ਵਿੱਚ ਵੱਧ ਰੇਟ ’ਤੇ ਵਿੱਕ ਰਿਹਾ ਹੈ। ਇਸ ਸਾਲ ਬਾਸਮਤੀ ਝੋਨੇ ਦੇ ਭਾਅ ਬਹੁਤ ਹੀ ਚੰਗੇ ਰਹਿਣ ਦੀ ਉਮੀਦ ਹੈ ਅਤੇ ਝੋਨੇ ਦਾ ਝਾੜ ਵੀ ਵੱਧ ਨਿਕਲਣ ਦੀ ਆਸ ਵੱਜੀ ਹੋਈ ਹੈ। ਇਸ ਮੌਕੇ ਆਪ ਆਗੂ ਸਤੀਸ਼ ਕੁਮਾਰ, ਰਿਕੂ ਗੋਇਲ, ਡਿਪਲ, ਤਰਸੇਮ ਚੰਦ ਅਤੇ ਵੀਨੂ ਗੋਇਲ ਅਤੇ ਕਿਸਾਨ ਮੌਜ਼ੂਦ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ