ਸਾਂਝੇ ਫਰੰਟ ਵੱਲੋਂ ਪੰਜਾਬ ਸਰਕਾਰ ਖ਼ਿਲਾਫ਼ ਕੀਤੀ ਗਈ ਮਹਾਂ ਰੈਲੀ

Sangrur-2

ਬਰਨਾਲਾ ਕੈਂਚੀਆਂ ਵਿੱਚ ਕੀਤਾ ਗਿਆ ਮੁਕੰਮਲ ਚੱਕਾ ਜਾਮ (Rally Joint Front )

  • ਪੰਜਾਬ ਦੇ ਕੋਨੇ-ਕੋਨੇ ਵਿੱਚੋਂ ਪੁੱਜੇ ਹਜ਼ਾਰਾਂ ਮੁਲਾਜਮ, ਪੈਨਸ਼ਨਰ ਅਤੇ ਮਾਣ-ਭੱਤਾ ਵਰਕਰ

(ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ)  ਸੰਗਰੂਰ। ਪੰਜਾਬ-ਯੂ.ਟੀ. ਮੁਲਾਜ਼ਮ ’ਤੇ ਪੈਨਸ਼ਨਰਜ਼ ਸਾਂਝਾ ਫਰੰਟ (Rally Joint Front ) ਵੱਲੋਂ ਸਥਾਨਕ ਅਨਾਜ ਮੰਡੀ ਵਿੱਚ ਪੰਜਾਬ ਸਰਕਾਰ ਖ਼ਿਲਾਫ਼ ਮਹਾਂਰੈਲੀ ਕਰਨ ਉਪਰੰਤ ਰੋਸ ਮਾਰਚ ਕਰਦਿਆਂ ਬਰਨਾਲਾ ਕੈਂਚੀਆਂ ਵਿੱਚ ਚੱਕਾ ਜਾਮ ਕੀਤਾ ਗਿਆ। ਇਸ ਮਹਾਂਰੈਲੀ ਵਿੱਚ ਪੰਜਾਬ ਦੇ ਕੋਨੇ ਕੋਨੇ ਵਿੱਚੋਂ ਹਜ਼ਾਰਾਂ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਮਾਣ-ਭੱਤਾ ਵਰਕਰਾਂ ਨੇ ਸ਼ਮੂਲੀਅਤ ਕੀਤੀ।

ਪੰਜਾਬ ਸਰਕਾਰ ਮੰਗਾਂ ਦਾ ਛੇਤੀ ਹੱਲ ਕਰੇ

ਇਸ ਮੌਕੇ ਜੁੜੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਬਾਜ ਸਿੰਘ ਖਹਿਰਾ, ਠਾਕੁਰ ਸਿੰਘ, ਜਰਮਨਜੀਤ ਸਿੰਘ, ਸਤੀਸ ਰਾਣਾ, ਅਵੀਨਾਸ਼ ਚੰਦਰ ਸ਼ਰਮਾਂ, ਕੁਲਦੀਪ ਖੰਨਾ, ਸੁਖਦੇਵ ਸੈਣੀ, ਪ੍ਰੇਮ ਸਾਗਰ ਸ਼ਰਮਾ, ਜਸਵੀਰ ਤਲਵਾੜਾ, ਸੁਖਜੀਤ ਸਿੰਘ, ਗੁਰਪ੍ਰੀਤ ਮੰਗਵਾਲ, ਕੁਲਵਰਨ ਸਿੰਘ ਆਦਿ ਨੇ ਆਖਿਆ ਕਿ ਪੰਜਾਬ ਸਰਕਾਰ ਮਾਣ-ਭੱਤਾ ਵਰਕਰਾਂ ਦੀਆਂ ਉਜਰਤਾਂ ਵਿੱਚ ਵਾਧਾ ਕਰਨ,

ਹਰ ਤਰ੍ਹਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ, ਛੇਵੇਂ ਤਨਖਾਹ ਕਮਿਸ਼ਨ ਤਹਿਤ ਪੈਨਸ਼ਨਰਾਂ ਉੱਤੇ 2.59 ਦਾ ਗੁਣਾਂਕ ਨਾਲ ਲਾਗੂ ਕਰਨ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਪਰਖ ਕਾਲ ਸੰਬੰਧੀ 15 ਜਨਵਰੀ 2015 ਦਾ ਨੋਟੀਫਿਕੇਸ਼ਨ ਰੱਦ ਕਰਨ, 17 ਜੁਲਾਈ 2020 ਤੋਂ ਬਾਅਦ ਭਰਤੀ ਮੁਲਾਜ਼ਮਾਂ ‘ਤੇ ਪੰਜਾਬ ਦੇ ਸਕੇਲ ਲਾਗੂ ਕਰਨ, ਬੰਦ ਕੀਤੇ ਗਏ ਪੇਂਡੂ ’ਤੇ ਬਾਰਡਰ ਏਰੀਆ ਸਮੇਤ ਸਮੁੱਚੇ 37 ਭੱਤੇ ‘ਤੇ ਏ.ਸੀ.ਪੀ. ਆਦਿ ਬਹਾਲ ਕਰਨ ਅਤੇ ਮਹਿੰਗਾਈ ਭੱਤੇ ਦੀਆਂ ਰੋਕੀਆਂ ਕਿਸ਼ਤਾਂ ਜਾਰੀ ਕਰਨ ਸੰਬੰਧੀ ਲਗਾਤਾਰ ਟਾਲ ਮਟੋਲ ਕਰ ਰਹੀ ਹੈ ਜਦਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਵੱਲੋਂ ਮੌਜ਼ੂਦਾ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪਣੀ ਰਿਹਾਇਸ਼ ’ਤੇ ਸਾਂਝੇ ਫਰੰਟ ਦੇ ਵਿਸ਼ਾਲ ਵਫ਼ਦ ਨਾਲ ਵਾਅਦਾ ਕੀਤਾ ਸੀ ਕਿ ਉਹਨਾਂ ਦੀ ਸਰਕਾਰ ਬਣਦਿਆਂ ਇਹਨਾਂ ਸਾਰੀਆਂ ਮੰਗਾਂ ਦਾ ਪਹਿਲ ਦੇ ਆਧਾਰ ’ਤੇ ਨਿਪਟਾਰਾ ਕੀਤਾ ਜਾਵੇਗਾ।

ਇਸ ਮੌਕੇ ਸੰਬੋਧਨ ਕਰਦਿਆਂ ਸਾਂਝੇ ਫਰੰਟ ਦੇ ਆਗੂਆਂ ਗਗਨਦੀਪ ਸਿੰਘ ਬਠਿੰਡਾ, ਹਰਭਜਨ ਪਿਲਖਣੀ, ਹਰਦੀਪ ਟੋਡਰਪੁਰ, ਧਨਵੰਤ ਸਿੰਘ ਭੱਠਲ, ਮਨਜੀਤ ਸਿੰਘ ਸੈਣੀ, ਬਲਦੇਵ ਮੰਡਾਲੀ, ਸੁਰਿੰਦਰ ਰਾਮ ਕੁੱਸਾ, ਪ੍ਰੇਮ ਚਾਵਲਾ, ਗੁਰਜੰਟ ਸਿੰਘ ਵਾਲੀਆ, ਜਰਨੈਲ ਸਿੰਘ ਪੱਟੀ, ਪ੍ਰੇਮ ਨਾਥ, ਰਣਵੀਰ ਸਿੰਘ ਢੰਡੇ, ਸੀਸ਼ਨ ਕੁਮਾਰ, ਰਾਧੇ ਸ਼ਿਆਮ, ਕਰਮਜੀਤ ਬੀਹਲਾ, ਗੁਰਮੇਲ ਸਿੰਘ ਮੈਲਡੇ, ਬੋਬਿੰਦਰ ਸਿੰਘ, ਜਸਵਿੰਦਰ, ਸ਼ਕੁੰਤਲਾ ਸਰੋਏ ਅਮਰਜੀਤ ਕੌਰ ਰਣ ਸਿੰਘ ਵਾਲਾ, ਰਾਣੋ ਖੇੜੀ ਗਿੱਲਾਂ ਆਦਿ ਨੇ ਆਖਿਆ ਕਿ ਪਿਛਲੇ ਦਿਨਾਂ ਦੌਰਾਨ ਸੰਘਰਸਾਂ ਦੇ ਦਬਾਅ ਸਦਕਾ ਪੰਜਾਬ ਸਰਕਾਰ ਨੇ ਭਾਵੇਂ ਕੁੱਝ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਫੈਸਲਾ ਕੀਤਾ ਹੈ ਪਰ ਕੁੱਲ ਕੱਚੇ ਮੁਲਾਜ਼ਮਾਂ ਦੇ ਮੁਕਾਬਲੇ ਇਹ ਗਿਣਤੀ ਨਾਮਾਤਰ ਹੈ।

Sangrur-2

ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਪਾਈਆਂ ਲੀਹਾਂ ’ਤੇ ਚੱਲ ਰਹੀ ਹੈ

ਉਹਨਾਂ ਆਖਿਆ ਕਿ ਪਿਛਲੀਆਂ ਸਰਕਾਰਾਂ ਦੀ ਤਰਜ ’ਤੇ ਪਰਖ ਕਾਲ ਦੌਰਾਨ ਮੁੱਢਲੀ ਤਨਖਾਹ ਦਾ ਨਿਯਮ ਜਾਰੀ ਰੱਖਣਾ, ਕੈਪਟਨ ਸਰਕਾਰ ਦੁਆਰਾ ਕੀਤੇ ਫੈਸਲੇ ਨੂੰ ਜਾਰੀ ਰੱਖਦਿਆਂ ਨਵੀਂਆਂ ਭਰਤੀਆਂ ਕੇਂਦਰੀ ਸਕੇਲਾਂ ਤਹਿਤ ਕਰਨਾ, ਮੁਹੱਲਾ ਕਲੀਨਿਕਾਂ ਵਿੱਚ ਠੇਕਾ ਆਧਾਰਿਤ ਭਰਤੀ ਕਰਨਾ, ਕਾਲਜਾਂ ਵਿੱਚ ਪੱਕੀ ਭਰਤੀ ਕਰਨ ਦੀ ਬਜਾਏ ਗੈਸਟ ਟੀਚਰ ਵਾਲੀ ਨੀਤੀ ਨੂੰ ਅੱਗੇ ਵਧਾਉਣਾ, ਮਾਣ-ਭੱਤਾ ਵਰਕਰਾਂ ਉੱਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਨਾ ਕਰਨਾ, ਪਿਛਲੀ ਸਰਕਾਰ ਦੁਆਰਾ ਕੱਟੇ ਗਏ ਭੱਤੇ ਬਹਾਲ ਨਾ ਕਰਨਾ, ਮੁਲਾਜ਼ਮ ਵਿਰੋਧੀ ਨਵੀਂ ਪੈਨਸ਼ਨ ਸਕੀਮ ਨੂੰ ਬਰਕਰਾਰ ਰੱਖਣਾ ਸਾਬਿਤ ਕਰਦਾ ਹੈ ਕਿ ਇਹ ਸਰਕਾਰ ਵੀ ਪਿਛਲੀਆਂ ਸਰਕਾਰਾਂ ਦੀ ਪਾਈਆਂ ਲੀਹਾਂ ’ਤੇ ਹੀ ਅੱਗੇ ਵੱਧ ਰਹੀ ਹੈ।

ਇਸ ਮੌਕੇ ’ਤੇ ਵਰਿੰਦਰਜੀਤ ਸਿੰਘ ਬਜਾਜ ਸੰਗਰੂਰ, ਸੁਰਿੰਦਰ ਪੁਆਰੀ, ਹਰਜੀਤ ਸਿੰਘ ਵਾਲੀਆ, ਸ਼ਵਿੰਦਰ ਮੋਲਾਂਵਾਲੀ, ਸੁਖਦੇਵ ਚੰਗਾਲੀਵਾਲਾ, ਕਰਮ ਚੰਦ ਭਾਰਦਵਾਜ, ਅਮਰੀਕ ਸਿੰਘ ਕੰਗ, ਕਿ੍ਰਸ਼ਨ ਲਾਲ, ਕੁਲਵੰਤ ਰਾਏ ਸਮਰਾਲਾ, ਜਸਵਿੰਦਰ ਸਿੰਘ ਪਿਸ਼ੋਰੀਆ, ਧਰਮਿੰਦਰ ਕੁਮਾਰ ਮਾਨਸਾ, ਚਮਕੌਰ ਸਿੰਘ ਮਹਿਲਾਂ ਆਦਿ ਵੀ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ