ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਰੂਹਾਨੀਅਤ ਅਨਮੋਲ ਬਚਨ ਪਰਮਾਤਮਾ ਦੀ ਪ੍...

    ਪਰਮਾਤਮਾ ਦੀ ਪ੍ਰਾਪਤੀ ਲਈ ਸ਼ੁੱਧ ਹਿਰਦਾ ਜ਼ਰੂਰੀ : ਪੂਜਨੀਕ ਗੁਰੂ ਜੀ

    ਪਰਮਾਤਮਾ ਦੀ ਪ੍ਰਾਪਤੀ ਲਈ ਸ਼ੁੱਧ ਹਿਰਦਾ ਜ਼ਰੂਰੀ : ਪੂਜਨੀਕ ਗੁਰੂ ਜੀ

    ਸਰਸਾ (ਸੱਚ ਕਹੂੰ ਨਿਊਜ਼) ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫ਼ਰਮਾਉਂਦੇ ਹਨ ਕਿ ਇਨਸਾਨ ਜਦੋਂ ਤੱਕ ਆਪਣੇ ਅੰਦਰ ਦੀ ਸਫ਼ਾਈ ਨਹੀਂ ਕਰਦਾ ਉਦੋਂ ਤੱਕ ਪਰਮ ਪਿਤਾ ਪਰਮਾਤਮਾ ਦੇ ਦਰਸ਼ਨ ਨਹੀਂ ਹੋ ਸਕਦੇ ਦਿਖਾਵੇ ਨਾਲ ਇਨਸਾਨ, ਇਨਸਾਨ ਨੂੰ ਖੁਸ਼ ਕਰ ਸਕਦਾ ਹੈ, ਇਨਸਾਨ, ਇਨਸਾਨ ਨੂੰ ਬੁੱਧੂ ਬਣਾ ਸਕਦਾ ਹੈ ਪਰ ਅੱਲ੍ਹਾ ਵਾਹਿਗੁਰੂ ਰਾਮ ਨੂੰ ਜੇਕਰ ਵਾਕਿਆਈ ਦੇਖਣਾ ਚਾਹੁੰਦੇ ਹੋ, ਉਸ ਦੀਆਂ ਸਾਰੀਆਂ ਬਰਕਤਾਂ, ਖੁਸ਼ੀਆਂ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਆਪਣੇ ਅੰਦਰ ਦੀ ਮੈਲ ਨੂੰ ਸਾਫ਼ ਕਰੋ ਭਾਵਨਾ ਨੂੰ ਸ਼ੁੱਧ ਬਣਾਓ ਭਾਵਨਾ ਸ਼ੁੱਧ ਹੋਵੇਗੀ

    ਤਾਂ ਯਕੀਨਨ ਮਾਲਕ ਦੀ ਦਇਆ-ਮਿਹਰ ਰਹਿਮਤ ਨਾਲ ਤੁਸੀਂ ਮਾਲਾਮਾਲ ਹੋ ਜਾਓਗੇ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਭਾਵਨਾ ਨੂੰ ਸ਼ੁੱਧ ਕਰਨ ਲਈ ਰਾਮ-ਨਾਮ, ਅੱਲ੍ਹਾ, ਵਾਹਿਗੁਰੂ ਦੀ ਭਗਤੀ ਤੇ ਉਸ ਦੀ ਬਣਾਈ ਸ੍ਰਿਸ਼ਟੀ ਦੀ ਸੇਵਾ ਹੀ ਇੱਕ ਤਰੀਕਾ ਹੈ ਹੋਰ ਕੋਈ ਤਰੀਕਾ ਨਹੀਂ ਹੈ ਜਿਸ ਨਾਲ ਤੁਸੀਂ ਆਪਣੇ ਹਿਰਦੇ ਦੀ ਮੈਲ ਸਾਫ਼ ਕਰ ਸਕੋਂ ਜਦੋਂ ਇਨਸਾਨ ਧੂੜ-ਮਿੱਟੀ ’ਚ ਜਾਂਦਾ ਹੈ ਤਾਂ ਉਸ ਦੇ ਸਰੀਰ ’ਤੇ ਲੱਗੀ ਹੋਈ ਮੈਲ ਨਜ਼ਰ ਆਉਂਦੀ ਹੈ

    ਇਨਸਾਨ ਉਸ ਨੂੰ ਦੂਰ ਕਰ ਲੈਂਦਾ ਹੈ ਪਰ ਹਿਰਦੇ ਦੀ ਮੈਲ ਬਾਹਰੋਂ ਦਿਸਦੀ ਨਹੀਂ, ਪਰ ਜਦੋਂ ਇਨਸਾਨ ਗੱਲ ਕਰਦਾ ਹੈ, ਦੇਖਦਾ ਹੈ ਤਾਂ ਉਸ ਦੀ ਭਾਵਨਾ ਤੋਂ ਪਤਾ ਲੱਗਦਾ ਹੈ ਕਿ ਉਸ ਦੇ ਅੰਦਰ ਕਿੰਨੀ ਮੈਲ ਹੈ ਪੂਜਨੀਕ ਗੁਰੂ ਜੀ ਫ਼ਰਮਾਉਂਦੇ ਹਨ ਕਿ ਇਹ ਨਾ ਸੋਚੋ ਕਿ ਮੈਂ ਸੰਪੂਰਨ ਹਾਂ, ਸਗੋਂ ਇਹ ਸੋਚੋ ਕਿ ਮੇਰੇ ’ਚ ਬਹੁਤ ਸਰੀਆਂ ਕਮੀਆਂ ਹਨ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਲਗਾਤਾਰ ਸਿਮਰਨ, ਸੇਵਾ ਅਤੇ ਸਤਿਸੰਗ ਦੀ ਲੋੜ ਹੈ ਕਈ ਵਾਰ ਲੋਕ ਸੋਚਦੇ ਹਨ ਕਿ ਉਸ ਨੇ ਸੇਵਾ ਬਹੁਤ ਕੀਤੀ ਹੈ, ਦੂਜਿਆਂ ਨੂੰ ਤਾਂ ਫ਼ਲ ਮਿਲ ਰਿਹਾ ਹੈ ਪਰ ਮੈਨੂੰ ਕਿਉਂ ਨਹੀਂ ਮਿਲਦਾ ਆਪ ਜੀ ਨੇ ਫ਼ਰਮਾਇਆ ਕਿ ਇਨਸਾਨ ਨੂੰ ਕੀ ਪਤਾ ਕਿ ਉਸ ਦੇ ਕਿੰਨੇ ਪਾਪ ਕਰਮ ਕੱਟ ਰਹੇ ਹਨ, ਆਉਣ ਵਾਲੇ ਪਹਾੜ ਵਰਗੇ ਰੋਗ ਕੰਕਰ ’ਚ ਬਦਲ ਜਾਂਦੇ ਹਨ ਇਹ ਸੇਵਾ ਦਾ ਮੇਵਾ ਹੈ

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ।