ਫਾਜਿ਼ਲਕਾ ਵਿਚ ਸਿਹਤ ਵਿਭਾਗ ਦੇ ਸਟਾਫ ਦੀਆਂ ਸਿਹਤ ਆਈਡੀ ਬਣਨ ਲੱਗੀਆਂ | Punjab News
- ਜਲਦ ਆਮ ਲੋਕਾਂ ਦੇ ਵੀ ਬਣਨਗੀਆਂ ਸਿਹਤ ਆਈਡੀ, 12 ਅੰਕ ਦੀ ਬਣੇਗੀ ਵਿਲੱਖਣ ਸਿਹਤ ਆਈਡੀ | Punjab News
ਫਾਜਿ਼ਲਕਾ (ਰਜਨੀਸ਼ ਰਵੀ)। ਪੰਜਾਬ ਸਿਹਤ ਕ੍ਰਾਂਤੀ ਵੱਲ ਇਕ ਹੋਰ ਪੁੰਲਾਘ ਪੁੱਟ ਰਿਹਾ ਹੈ। ਇਸ ਕ੍ਰਾਂਤੀ ਦਾ ਸੂਤਰਧਾਰ ਬਣੇਗਾ ਵਿਭਾਗ ਦਾ ਨਵਾਂ ਡਿਜਟਿਲ ਉਪਰਾਲਾ ਜਿਸ ਤਹਿਤ ਹੁਣ ਹਸਪਤਾਲ ਵਿਚ ਆਉਣ ਵਾਲੇ ਹਰੇਕ ਮਰੀਜ ਦੀ ਇਕ ਵਿਲੱਖਣ ਸਿਹਤ ਪਹਿਚਾਣ ਆਈਡੀ ਬਣਾਈ ਜਾਵੇਗੀ ਅਤੇ ਉਸਤੋਂ ਬਾਅਦ ਭਵਿੱਖ ਵਿਚ ਉਕਤ ਵਿਅਕਤੀ ਜਦੋਂ ਕਦੇ ਵੀ ਇਲਾਜ ਲਈ ਹਸਪਤਾਲ ਵਿਚ ਆਵੇਗਾ ਤਾਂ ਉਕਤ ਆਈਡੀ ਤੋਂ ਉਸਦੇ ਪਿੱਛਲੇ ਇਲਾਜ ਦਾ ਸਾਰਾ ਰਿਕਾਰਡ ਡਾਟਕਰ ਆਨਲਾਈਨ ਵੇਖ ਸਕੇਗਾ। (Punjab News)
ਇਹ ਜਾਣਕਾਰੀ ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਨੇ ਦਿੱਤੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਪਹਿਲੇ ਪੜਾਅ ਵਿਚ ਜਿ਼ਲ੍ਹੇ ਦੇ ਸਾਰੇ ਹਸਪਤਾਲਾਂ ਦੇ ਡਾਕਟਰਾਂ, ਸੀਐਚਓ ਅਤੇ ਸਟਾਫ ਨਰਸ ਦੀ ਹੈਲਥ ਪ੍ਰੋਫੈਸ਼ਨਲ ਆਈਡੀ ਬਣ ਗਈ ਹੈ। ਜਿਸ ਰਾਹੀਂ ਇਹ ਲੋਕ ਇੰਨ੍ਹਾਂ ਕੋਲ ਆਉਣ ਵਾਲੇ ਹਰੇਕ ਮਰੀਜ ਦੀ ਮੌਕੇ ਤੇ ਹੀ ਆਈਡੀ ਤਿਆਰ ਕਰਕੇ ਅੱਗੇ ਤੋਂ ਇਸ ਸਬੰਧੀ ਸਾਰੀ ਜਾਣਕਾਰੀ ਉਕਤ ਆਈਡੀ ਤੇ ਆਨਲਾਈਨ ਅਪਡੇਟ ਕਰਣਗੇ। ਇਸ ਤੋਂ ਬਿਨ੍ਹਾਂ ਏਐਨਐਮ ਅਤੇ ਹੋਰ ਸਟਾਫ ਦੀ ਪ੍ਰੋਫੈਸਨਲ ਆਈਡੀ ਬਣਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਹੈ।
ਮਰੀਜਾਂ ਨੂੰ ਇਲਾਜ ਵਿਚ ਹੋਵੇਗੀ ਸੌਖ | Punjab News
ਸਿਵਲ ਸਰਜਨ ਡਾ: ਸ਼ਤੀਸ਼ ਗੋਇਲ ਨੇ ਕਿਹਾ ਕਿ ਪਹਿਲੇ ਪੜਾਅ ਵਿਚ ਸਿਹਤ ਸਟਾਫ ਅਤੇ ਸਰਕਾਰੀ ਅਧਿਕਾਰੀਆਂ ਕਰਮਚਾਰੀਆਂ ਦੀਆਂ ਸਿਹਤ ਆਈਡੀ ਬਣਾਈਆਂ ਜਾਣਗੀਆਂ ਅਤੇ ਫਿਰ ਸਾਰੇ ਲੋਕਾਂ ਤੱਕ ਇਸਦਾ ਵਿਸਥਾਰ ਕੀਤਾ ਜਾਵੇਗਾ। ਇਸ ਨਾਲ ਲੋਕਾਂ ਦੀ ਸਿਹਤ ਸਬੰਧੀ ਸਾਰਾ ਡਾਟਾ ਆਨਲਾਈਨ ਵਿਭਾਗ ਕੋਲ ਆ ਜਾਵੇਗਾ ਜਿਸ ਨਾਲ ਵਿਭਾਗ ਕਿਸੇ ਵੀ ਇਲਾਕੇ ਵਿਚ ਕਿਹੜਾ ਰੋਗ ਵਧ ਰਿਹਾ ਹੈ ਜਾਂ ਲੋਕਾਂ ਦੀ ਸਿਹਤ ਦੀ ਸਥਿਤੀ ਕੀ ਹੈ ਬਾਰੇ ਜਾਣਕਾਰੀ ਹਾਸਲ ਕਰ ਸਕੇਗਾ।
ਇਸ ਤੋਂ ਬਿਨ੍ਹਾਂ ਆਮ ਲੋਕਾਂ ਨੂੰ ਵੀ ਵੱਡੀ ਸਹੁਲਤ ਹੋਵੇਗੀ ਕਿ ਉਨ੍ਹਾਂ ਵੱਲੋਂ ਪਿੱਛਲੇ ਕਰਵਾਏ ਇਲਾਜ ਅਤੇ ਉਨ੍ਹਾਂ ਦੀ ਸਿਹਤ ਸਬੰਧੀ ਸਾਰੀ ਜਾਣਕਾਰੀ ਆਨਲਾਈਨ ਜਮਾ ਹੋਣ ਕਾਰਨ ਅਗਲੇ ਡਾਕਟਰ ਨੂੰ ਇਲਾਜ ਕਰਨ ਵਿਚ ਸੌਖ ਹੋਵੇਗੀ।ਇਸ ਆਭਾ ਕਾਰਡ ਵਿਚ ਹਰ ਪ੍ਰਕਾਰ ਦੀ ਸਿਹਤ ਸਬੰਧੀ ਜਾਣਕਾਰੀ ਦਰਜ ਹੋਵੇਗੀ ਅਤੇ ਇਹ ਆਈਡੀ 12 ਅੰਕਾਂ ਦੀ ਹੋਵੇਗੀ। ਇਹ ਆਈਡੀ ਇਕ ਵਾਰ ਬਣੇਗੀ ਅਤੇ ਫਿਰ ਭਵਿੱਖ ਵਿਚ ਜਦੋਂ ਕਦੇ ਵੀ ਇਲਾਜ ਕਰਵਾਏਗਾ ਤਾਂ ਉਸੇ ਵਿਚ ਵੇਰਵੇ ਦਰਜ ਹੁੰਦੇ ਰਹਿਣਗੇ।
ਆਸ਼ਾ ਵਰਕਰਾਂ ਗਰਭਵਤੀ ਔਰਤਾਂ ਦੀ ਰਜਿਸਟੇ੍ਰਸ਼ਨ ਸਮੇਂ ਹੀ ਇਹ ਸਿਹਤ ਆਈਡੀ ਜਨਰੇਟ ਕਰ ਦੇਣਗੀਆਂ ਅਤੇ ਇਸ ਲਈ ਉਨ੍ਹਾਂ ਨੂੰ ਪ੍ਰਤੀ ਆਈਡੀ ਕੁਝ ਮਾਣ ਭੱਤਾ ਵੀ ਮਿਲੇਗਾ। ਸਿਵਲ ਸਰਜਨ ਨੇ ਦੱਸਿਆ ਕਿ ਇਸ ਲਈ ਜਦੋਂ ਵੀ ਤੁਸੀਂ ਸਰਕਾਰੀ ਸਿਹਤ ਕੇਂਦਰ, ਹਸਪਤਾਲ ਜਾਂ ਆਮ ਆਦਮੀ ਕਲੀਨਿਕ ਤੇ ਇਲਾਜ ਲਈ ਜਾਵੋ ਤਾਂ ਆਪਣਾ ਅਧਾਰ ਕਾਰਡ ਜਰੂਰ ਲੈਕੇ ਜਾਵੋ।
ਇਹ ਵੀ ਪੜ੍ਹੋ : ਸਰਕਾਰ ਸ਼ੁਰੂ ਕਰਨ ਜਾ ਰਹੀ ਐ ਇੱਕ ਹੋਰ ਨਵੀਂ ਪੈਨਸ਼ਨ ਸਕੀਮ, ਕੁਆਰਿਆਂ ਲਈ ਖੁਸ਼ਖਬਰੀ
ਜਿ਼ਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਕਵਿਤਾ ਸਿੰਘ ਨੇ ਦੱਸਿਆ ਕਿ ਪਹਿਲੇ ਚਰਨ ਵਿਚ ਵਿਭਾਗ ਸਟਾਫ ਦੀਆਂ ਸਿਹਤ ਆਈਡੀ ਬਣ ਰਹੀਆਂ ਹਨ ਅਤੇ ਇਸਤੋਂ ਬਾਅਦ ਆਮ ਲੋਕਾਂ ਦੀਆਂ ਸਿਹਤ ਆਈਡੀ ਬਣਨਗੀਆਂ। ਇਸ ਵਿਚ ਦਿਲ ਦੇ ਰੋਗਾਂ, ਗੁਰਦਾ ਰੋਗ, ਡਾਇਬਿਟਿਜ ਆਦਿ ਸਮੇਤ ਸਾਰੇ ਗੰਭੀਰ ਰੋਗਾਂ ਤੋਂ ਇਲਾਵਾ ਮਰੀਜ ਦੀ ਸਿਹਤ ਨਾਲ ਜ਼ੁੜੀ ਸਾਰੀ ਜਾਣਕਾਰੀ ਆਨਲਾਈਨ ਕੀਤੀ ਜਾਵੇਗੀ। ਇਸ ਤਰਾਂ ਇਲਾਜ ਵੇਲੇ ਡਾਕਟਰ ਨੁੂੰ ਪੁਰਾਣੀਆਂ ਰਿਪੋਰਟਾਂ ਵੀ ਆਨਲਾਈਨ ਵੇਖਣ ਨੂੰ ਮਿਲ ਸਕਣਗੀਆਂ ਅਤੇ ਇਲਾਜ ਵਿਚ ਸੌਖ ਹੋਵੇਗੀ।