ਸਾਡੇ ਨਾਲ ਸ਼ਾਮਲ

Follow us

22.5 C
Chandigarh
Tuesday, February 10, 2026
More
    Home Breaking News ਫਿਲਪਾਈਨ &#821...

    ਫਿਲਪਾਈਨ ‘ਚ ਪੰਜਾਬੀ ਨੌਜਵਾਨ ਦੀ ਗੋਲੀਆਂ ਮਾਰ ਕੇ ਹੱਤਿਆ

    death

    ਆਦਮਪੁਰ। ਆਦਮਪੁਰ ਨੇੜਲੇ ਪਿੰਡ ਹਰੀਪੁਰ ਦੀ ਧਲਿਆਣਾ ਪਤੀ ਦੇ ਨੌਜਵਾਨ ਦੀ ਫਿਲਪਾਈਨ ‘ਚ ਪੰਜ ਗੋਲੀਆਂ ਮਾਰ ਕੇ ਹੱਤਿਆ ਕਰ ਦੇਣ ਦੀ ਖਬਰ ਮਿਲੀ ਹੈ। ਜਾਣਕਾਰੀ ਅਨੁਸਾਰ ਹਰੀਪੁਰ ਦੀ ਧਲਿਆਣਾ ਪਤੀ ਦੇ ਵਸਨੀਕ ਅਮਰੀਕ ਸਿੰਘ ਦਿਓਲ ਦਾ ਨੌਜਵਾਨ ਪੁੱਤਰ ਗਗਨਦੀਪ ਸਿੰਘ ਉਰਫ ਰੋਡੂ ਉਮਰ ਕਰੀਬ 25 ਸਾਲ ਜੋ ਕਿ ਕਰੀਬ 7-8 ਮਹੀਨੇ ਪਹਿਲਾਂ ਹੀ ਘਰੋਂ ਆਪਣੇ ਚੰਗੇਰੇ ਭਵਿੱਖ ਲਈ ਫਿਲਪਾਈਨ ਵਿਖੇ ਕੰਮ ਦੀ ਭਾਲ ‘ਚ ਗਿਆ ਸੀ। ਗਗਨਦੀਪ ਦੀ ਮੌਤ ਦੀ ਖਬਰ ਪਿੰਡ ਪਹੁੰਚਦਿਆਂ ਹੀ ਸਾਰੇ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ।

    ਮ੍ਰਿਤਕ ਦੀ ਇਕ ਭੈਣ ਜੋ ਕਿ ਵਿਆਹੀ ਹੈ। ਸਾਰੇ ਪਿੰਡ ‘ਚ ਮ੍ਰਿਤਕ ਰੋਡੂ ਦੇ ਨੇਕ ਸੁਭਾਅ ਦੀਆਂ ਗੱਲਾਂ ਚੱਲ ਰਹੀਆਂ ਸਨ। ਜਾਣਕਾਰੀ ਮੁਤਾਬਕ ਮ੍ਰਿਤਕ ਦੇ ਪਿਤਾ ਅਮਰੀਕ ਸਿੰਘ ਦੀ ਸਿਹਤ ਵੀ ਢਿੱਲੀ ਰਹਿਣ ਕਰਕੇ ਤੇ ਗਰੀਬੀ ਦੇ ਚਲਦਿਆਂ ਗਗਨਦੀਪ ਵਿਦੇਸ਼ ‘ਚ ਚੰਗੇ ਭਿਵੱਖ ਦੀ ਭਾਲ ‘ਚ ਗਿਆ ਸੀ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here