ਸਰੋਤਿਆਂ ਤੇ ਕਲਾਕਾਰ ਭਾਈਚਾਰੇ ’ਚ ਰੋਸ
ਫ਼ਿਰੋਜ਼ਪੁਰ (ਸਤਪਾਲ ਥਿੰਦ) ਬੀਤੀ ਰਾਤ ਹਰੀਕੇ ਪੁਲ ‘ਤੇ ਪੁਲਿਸ ਵੱਲੋਂ ਨਾਕਾ ਲਾ ਕੇ ਆਉਣ ਜਾਣਾ ਵਾਲੇ ਵਾਹਨਾਂ ਦੀ ਚੈਂਕਿੰਗ ਕੀਤੀ ਗਈ। ਇਸ ਦੌਰਾਨ ਪੁਲਿਸ ਵੱਲੋਂ ਨਾਕੇ ’ਤੇ ਉੱਘੇ ਗਾਇਕ ਤੇ ਗੀਤਕਾਰ ਸੰਧੂ ਸੁਰਜੀਤ ਨੂੰ ਪੁਲਿਸ ਨੇ ਰੋਕ ਲਿਆ। ਜਿਨ੍ਹਾਂ ਦੀ ਤਲਾਸ਼ੀ ਲਈ ਗਈ। ਸੰਧੂ ਸੁਰਜੀਤ ਕੋਲੋਂ ਪਿਸਤੌਲ ਬਰਾਮਦ ਕੀਤਾ ਗਿਆ। ਹਾਲਾਂਕਿ ਇਹ ਪਿਸਤੌਲ ਉਨ੍ਹਾਂ ਦਾ ਲਾਇਸੰਸੀ ਸੀ। ਪੁਲਿਸ ਵੱਲੋਂ ਪੁੱਛਗਿਛ ਲਈ ਉਸ ਨੂੰ ਥਾਣੇ ਲਿਆਂਦਾ ਗਿਆ। ਪੁਲਿਸ ਨੇ ਪੁੱਛਗਿਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ। ਜਿਸ ਤੋਂ ਬਾਅਦ ਸੰਧੂ ਸੁਰਜੀਤ ਨੇ ਪੁਲਿਸ ’ਤੇ ਕੁੱਟਮਾਰ ਦਾ ਦੋਸ਼ ਲਾਇਆ। ਸੁਰਜੀਤ ਨੇ ਦੱਸਿਆ ਕਿ ਜਦੋਂ ਉਹ ਆਪਣੇ ਸਹੁਰੇ ਤਰਨਤਾਰਨ ਜਾ ਰਹੇ ਸਨ ਤਾਂ ਪੁਲਿਸ ਨੇ ਉਸ ਨੂੰ ਬਿਨਾ ਵਜ੍ਹਾ ਥਾਣੇ ’ਚ ਲਿਜਾ ਕੇ ਕੁੱਟਮਾਰ ਕੀਤੀ। ਮੇਰਾ ਦੋਸ਼ ਇਹ ਸੀ ਕਿ ਮੇਰੇ ਕੋਲ ਆਪਣਾ ਲਾਇਸੰਸੀ ਪਿਸਤੌਲ ਸੀ।
ਪੁਲਿਸ ਦੀ ਇਸ ਕਾਰਵਾਈ ਦੇ ਰੋਸ ਵਜੋਂ ਅੱਜ ਦੁਪਹਿਰੇ 1.00 ਵਜੇ ਹਰੀਕੇ ਪੁਲ ਉੱਤੇ ਕਲਾਕਾਰ ਭਾਈਚਾਰੇ ਅਤੇ ਸਰੋਤਿਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਵਿੱਚ ਸਮਾਜ ਸੇਵੀ ਲੱਖਾ ਸਿਧਾਣਾ ਵੀ ਪੁੱਜੇ। ਇਹ ਜਾਣਕਾਰੀ ਸ਼ਹੀਦ ਭਗਤ ਸਿੰਘ ਪ੍ਰੈੱਸ ਕਲੱਬ ਫਿਰੋਜ਼ਪੁਰ ਦੇ ਪ੍ਰਧਾਨ ਗੁਰਨਾਮ ਸਿੱਧੂ ਗਾਮਾ ਕਮੇਡੀਅਨ ਨੇ ਦਿੱਤੀ ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ