ਪਸ਼ੂ ਪਾਲਕਾਂ ਲਈ ਖਿੱਚ ਦਾ ਕੇਂਦਰ ਬਣੀ ਮੂ-ਫਾਰਮ ਦੀ ਸਟਾਲ
ਕੌਮਾਂਤਰੀ ਪੀਡੀਐੱਫਏ ਡੇਅਰੀ ਅਤੇ ਖੇਤੀ ਐਕਸਪੋ ਵਿਚ ਅਦਾਕਾਰਾ ਸੋਨਮ ਬਾਜਵਾ, ਮੂ-ਫਾਰਮ ਅਤੇ ਪੀਡੀਐਸ ਦੇ ਅਧਿਕਾਰੀਆਂ ਚ ਹੋਇਆ ਕਰਾਰ
(ਸੱਚ ਕਹੂੰ ਨਿਊਜ) ਜਗਰਾਓਂ। ਜਗਰਾਓਂ ਵਿਖੇ 16ਵੇਂ ਤਿੰਨ ਰੋਜਾ ਕੌਮਾਂਤਰੀ ਡੇਅਰੀ ਅਤੇ ਖੇਤੀ ਐਕਸਪੋ ਦੌਰਾਨ ਦੇਸ਼ ਦੀ ਨਾਮੀ ਕੰਪਨੀ ਮੂ-ਫਾਰਮ ਅਤੇ ਪੀਡੀਐੱਫਏ ਨਾਲ ਜੁੜੇ ਡੇਅਰੀ ਮਾਲਕਾਂ ਦੇ ਸਮੂਹ ਪ੍ਰੋਗਰੇਸਿਵ ਡੇਅਰੀ ਸਲਿਊਸ਼ਨ (ਪੀਡੀਐਸ) ’ਚ ਪ੍ਰਸਿੱਧ ਅਦਾਕਾਰਾ ਸੋਨਮ ਬਾਜਵਾ (Actress Sonam Bajwa ) ਦੀ ਹਾਜ਼ਰੀ ਵਿਚ ਕਰਾਰ ਹੋਇਆ। ਇਸ ਮੌਕੇ ਮੂ-ਫਾਰਮ ਵੱਲੋਂ ਫਾਊਂਡਰ ਪਰਮ ਸਿੰਘ, ਅਭਿਜੀਤ ਮਿੱਤਲ, ਆਸਨਾ ਸਿੰਘ, ਜੀਤੇਸ ਅਰੋੜਾ, ਜੋਤੀ ਪਾਲ, ਇੰਦਰਜੀਤ ਸਿੰਘ ਅਤੇ ਟੀਮ ਮੈਂਬਰ ਪੀਡੀਐਸ ਵੱਲੋਂ ਮੁਨੀਸ਼ ਸ਼ਰਮਾ ਪੀਡੀਐੱਫਏ ਦੇ ਪ੍ਰ੍ਰਧਾਨ ਦਲਜੀਤ ਸਿੰਘ ਸਦਰਪੁਰਾ ਹਾਜ਼ਰ ਸਨ।
ਇਸ ਮੌਕੇ ਅਦਾਕਾਰਾ ਸੋਨਮ ਬਾਜਵਾ (Actress Sonam Bajwa ) ਨੇ ਮੂ-ਫਾਰਮ ਵੱਲੋਂ ਡੇਅਰੀ ਕਿੱਤੇ ਵਿਚ ਕ੍ਰਾਂਤੀਕਾਰੀ ਬਦਲਾਅ ਰਾਹੀਂ ਇਸ ਨੂੰ ਲਾਹੇਵੰਦ ਅਤੇ ਗਰੰਟੀਸ਼ੁਦਾ ਬਨਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਡੇਅਰੀ ਕਿੱਤੇ ਨਾਲ ਜੁੜੇ ਕਿਸਾਨਾਂ ਨੂੰ ਇਸ ਦਾ ਵੱਡਾ ਲਾਹਾ ਮਿਲੇਗਾ। ਅੱਜ ਜਦੋਂ ਮਿਲਾਵਟ ਨੇ ਹਰ ਕਿੱਤੇ ਨੂੰ ਭਾਰੀ ਢਾਅ ਲਾਈ ਹੈ, ਅਜਿਹੇ ਵਿਚ ਮੂ-ਫਾਰਮ ਅਤੇ ਪੀਡੀਐਸ ਦੀ ਸਾਂਝ ਡੇਅਰੀ ਮਾਲਕਾਂ ਲਈ ਨਵੀਂ ਆਸ ਦੀ ਕਿਰਨ ਬਣ ਕੇ ਸਾਹਮਣੇ ਆਈ ਹੈ। ਮੂ-ਫਾਰਮ ਦੇ ਫਾਊਂਡਰ ਪਰਮ ਸਿੰਘ ਨੇ ਕਿਹਾ ਕਿ ਪੀਡੀਐਸ ਜੋ ਪੰਜਾਬ ਦੀ ਡੇਅਰੀ ਕਿੱਤੇ ’ਚ ਨੰਬਰ ਇੱਕ ਸੰਸਥਾ ਹੈ।
ਕੰਪਿਊਟਰ ਦੀ ਇੱਕ ਕਲਿੱਕ ’ਤੇ ਇਹ ਸ਼ਾਨਦਾਰ ਦੁੱਧਾਰੂ ਪਸ਼ੂ ਖ਼ਰੀਦੇ ਜਾ ਸਕਣਗੇ
ਇਸ ਦੇ ਦੁਧਾਰੂ ਪਸ਼ੂ, ਸ਼ਾਨਦਾਰ, ਜਾਣਦਾਰ, ਡਜੀਜ ਫਰੀ ਹੋਣ ਸਦਕਾ ਪੂਰੇ ਦੇਸ਼ ਵਿਚ ਇਨ੍ਹਾਂ ਦੀ ਭਾਰੀ ਡਿਮਾਂਡ ਹੈ। ਪੰਜਾਬ ਦੇ ਪੀਡੀਐਸ ਦੇ ਦੁੱਧਾਰੂ ਪਸ਼ੂਆਂ ਨੂੰ ਦੇਸ਼ ਦੇ ਹਰ ਇੱਕ ਸੂਬੇ ਵਿਚ ਗਰੰਟੀਸ਼ੁਦਾ ਤਸੱਲੀ ਨਾਲ ਡੇਅਰੀ ਮਾਲਕਾਂ ਤਕ ਪਹੁੰਚਾਉਣ ਲਈ ਮੂ-ਫਾਰਮ ਵੱਲੋਂ ਐਪ ਤਿਆਰ ਕੀਤੀ ਗਈ ਹੈ। ਜਿਸਦੇ ਨਾਲ ਦੇਸ਼ ਦੇ ਕਿਸੇ ਵੀ ਕੋਨੇ ਵਿਚ ਕੰਪਿਊਟਰ ਦੀ ਇੱਕ ਕਲਿੱਕ ’ਤੇ ਇਹ ਸ਼ਾਨਦਾਰ ਦੁੱਧਾਰੂ ਪਸ਼ੂ ਖ਼ਰੀਦੇ ਜਾ ਸਕਣਗੇ। ਇਸ ਤੋਂ ਇਲਾਵਾ ਮੂ-ਫਾਰਮ ਨਾਲ ਜੁੜਕੇ ਡੇਅਰੀ ਮਾਲਕ, ਡੇਅਰੀ ਕਿੱਤੇ ਨੂੰ ਹੋਰ ਲਾਹੇਵੰਦ ਬਨਾਉਣ ਲਈ ਕਈ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ।
ਇਸ ਸਮਝੌਤੇ ‘ਤੇ ਖੁਸੀ ਦਾ ਪ੍ਰਗਟਾਵਾ ਕਰਦਿਆਂ ਪੀ.ਡੀ.ਏ ਦੇ ਚੇਅਰਮੈਨ ਦਲਜੀਤ ਸਿੰਘ ਸਦਰਪੁਰਾ ਨੇ ਕਿਹਾ ਕਿ ਦੋ ਵੱਡੇ ਗਰੁੱਪਾਂ ਦੇ ਆਪਸ ਵਿਚ ਜੁੜਨ ਨਾਲ ਪੰਜਾਬ ਦੇ ਡੇਅਰੀ ਕਿਸਾਨਾਂ ਨੂੰ ਬਹੁਤ ਫਾਇਦਾ ਹੋਵੇਗਾ। ਅਦਾਕਾਰਾ ਸੋਨਮ ਨੂੰ ਮਿਲਣ ਦੇ ਮੌਕੇ ਦੇ ਨਾਲ ਹੀ ਲੱਕੀ ਡਰਾਅ ਵਿਚ ਬਠਿੰਡਾ ਅਤੇ ਲੁਧਿਆਣਾ ਦੇ ਹਰਜੋਤ ਸਿੰਘ ਅਤੇ ਰਾਜਵੀਰ ਕੌਰ ਨੂੰ ਇਨਾਮ ਵਿਚ ਮੋਬਾਈਲ ਫੋਨ ਮਿਲੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, Instagram, Linkedin , YouTube‘ਤੇ ਫਾਲੋ ਕਰੋ।