ਪ੍ਰੋਫੈਸਰਾਂ ਨੇ ਕਾਲਜ ਦੇ ਮੇਨ ਗੇਟ ’ਤੇ ਦਿੱਤਾ ਧਰਨਾ

Professor Staged

ਕਾਲਜ 2 ਘੰਟਿਆਂ ਲਈ ਰਿਹਾ ਬੰਦ

(ਮਨੋਜ) ਮਲੋਟ। ਪੰਜਾਬ ਐਂਡ ਚੰਡੀਗੜ੍ਹ ਕਾਲਜ ਟੀਚਰਜ਼ ਯੂਨੀਅਨ ਦੇ ਨਿਰਦੇਸ਼ਾਂ ਹੇਠ ਜਿੱਥੇ ਜ਼ਿਲ੍ਹੇ ਦੇ ਏਡਿਡ ਕਾਲਜ 11 ਵਜੇ ਤੋਂ 1 ਵਜੇ ਤੱਕ ਬੰਦ ਰਹੇ ਉਥੇ ਡੀ.ਏ.ਵੀ. ਕਾਲਜ ਮਲੋਟ ਦੇ ਪ੍ਰੋਫੈਸਰਾਂ ਨੇ ਵੀ ਕਾਲਜ ਦੇ ਮੇਨ ਗੇਟ ’ਤੇ ਧਰਨਾ ਦਿੱਤਾ ਅਤੇ ਕਾਲਜ 11 ਤੋਂ 1 ਵਜੇ ਤੱਕ ਬੰਦ ਰਿਹਾ। ਅਧਿਆਪਕਾਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਸਰਕਾਰ ਫਿਰ ਵੀ ਨਾ ਸਮਝੀ ਤਾਂ ਮਿੱਥੇ ਸਮੇਂ ਲਈ ਪੰਜਾਬ ਦੇ ਸਾਰੇ ਕਾਲਜਾਂ ਨੂੰ ਬੰਦ ਰੱਖ ਕੇ ਸਰਕਾਰ ਦੇ ਨਾਪਾਕ ਮਨਸੂਬਿਆਂ ਨੂੰ ਸੜਕਾਂ ’ਤੇ ਲਿਆ ਕੇ ਲੋਕਾਂ ਦੇ ਸਾਹਮਣੇ ਰੱਖਿਆ ਜਾਵੇਗਾ ਚੋਣਾਂ ਤੋਂ ਪਹਿਲਾਂ ਅਧਿਆਪਕ ਵਰਗ ਉੱਚੇਰੀ ਸਿੱਖਿਆ ਨੂੰ ਬਚਾਉਣ ਲਈ ਸਾਰੇ ਵੱਡੇ ਲੀਡਰਾਂ ਨੂੰ ਮਿਲੇ ਅਤੇ ਪੰਜਾਬ ਦੀ ਉੱਚੇਰੀ ਸਿੱਖਿਆ ਨੂੰ ਬਚਾਉਣ ਦੀ ਮੰਗ ਕੀਤੀ।

ਉਸ ਵੇਲੇ ਉਨ੍ਹਾਂ ਨੇ ਪੰਜਾਬ ਦੀ ਉੱਚੇਰੀ ਸਿੱਖਿਆ ਨੂੰ ਮਹੱਤਵ ਦੇਣ ਦਾ ਵਿਸ਼ਵਾਸ ਦਿਵਾਇਆ ਸੀ ਅਤੇ ਪੀ.ਸੀ.ਸੀ.ਟੀ.ਯੂ. ਨੂੰ ਪੂਰਨ ਰੂਪ ਨਾਲ ਆਮ ਆਦਮੀ ਪਾਰਟੀ ਨੂੰ ਸਮਰਥਨ ਦੇਣ ਲਈ ਕਿਹਾ ਸੀ ਪਰ ਸਰਕਾਰ ਬਣਨ ਤੋਂ ਬਾਅਦ ਸਰਕਾਰ ਉੱਚੇਰੀ ਸਿੱਖਿਆ ਦੇ ਖਿਲਾਫ਼ ਲਗਾਤਾਰ ਫੈਸਲੇ ਲੈ ਰਹੀ ਹੈ ਜਦੋਂਕਿ ਪੰਜਾਬ ਦੀ ਉੱਚੇਰੀ ਸਿੱਖਿਆ ਪਹਿਲਾਂ ਹੀ ਬੜੇ ਨਾਜ਼ੁਕ ਦੌਰ ਵਿੱਚੋਂ ਗੁਜ਼ਰ ਰਹੀ ਹੈ ਸੱਤਵੇਂ ਤਨਖਾਹ ਕਮਿਸ਼ਨ ਦੀ 5 ਸਤੰਬਰ 2022 ਨੂੰ ਕੀਤਾ ਗਿਆ।

ਐਲਾਨ ਅੱਜ ਤੱਕ ਲਾਗੂ ਨਹੀਂ ਹੋਇਆ ਹੈੈ ਅਤੇ ਦੂਜੇ ਪਾਸੇ ਸਰਕਾਰ ਅਧਿਆਪਕਾਂ ਦੀ ਸੇਵਾ ਮੁਕਤੀ ਦੀ ਉਮਰ 60 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਇਸ ਫੈਸਲੇ ਰਾਹੀਂ ਆਪ ਸਰਕਾਰ ਨੇ ਇੱਕ ਹੀ ਝਟਕੇ ’ਚ ਸੈਂਕੜਿਆਂ ਅਧਿਆਪਕਾਂ ਦੇ ਭਵਿੱਖ ਨੂੰ ਖਤਮ ਕਰਨਾ ਸ਼ੁਰੂ ਕਰ ਦਿੱਤਾ ਹੈ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਸਰਕਾਰ 44 ਸਾਲ ਪੁਰਾਣੇ ਕਾਨੂੰਨਾਂ ਨੂੰ ਪੂਰੀ ਤਰ੍ਹਾਂ ਖਤਮ ਕਰਨ ਦੀ ਤਿਆਰੀ ਵਿੱਚ ਹੈ ਜਿਸਦਾ ਪੀ.ਸੀ. ਸੀ.ਟੀ.ਯੂ. ਅਤੇ ਪੂਰਾ ਅਧਿਆਪਕ ਵਰਗ ਵਿਰੋਧ ਕਰਦਾ ਹੈ ਅਤੇ ਅਧਿਆਪਕ ਵਰਗ ਆਪਣੀ ਜਾਇਜ਼ ਮੰਗਾ ਨੂੰ ਪੂਰਾ ਕਰਨ ਲਈ ਹਰ ਲੜਾਈ ਲੜਨ ਲਈ ਤਿਆਰ ਹੈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।