ਪੰਜਾਬੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ਅਦਾਲਤ ’ਚ ਪੇਸ਼, ਜਾਣੋ ਕੀ ਹੈ ਮਾਮਲਾ

Neeru Bajwa

ਅੰਮ੍ਰਿਤਸਰ। ਪਿਛਲੇ ਸਾਲ ਰਿਲੀਜ਼ ਹੋਈ ਪੰਜਾਬੀ ਫਿਲਮ ਬੂਹੇ ਬਾਰੀਆਂ ਸਬੰਧੀ ਵਿਵਾਦ ਲਗਾਤਾਰ ਚੱਲ ਰਿਹਾ ਹੈ। ਦਰਅਸਲ, ਇਸ ਫਿਲਮ ਦੇ ਕੁਝ ਸ਼ਬਦਾਂ ਨੂੰ ਲੈ ਕੇ ਵਾਲਮੀਕ ਭਾਈਚਾਰੇ ਵੱਲੋਂ ਇਤਰਾਜ ਪ੍ਰਗਟਾਇਆ ਗਿਆ। ਜਿਸ ’ਚ ਉਨ੍ਹਾਂ ਦਾ ਕਹਿਣਾ ਹੈ ਕਿ ਫਿਲਮ ’ਚ ਵਾਲਮੀਕ ਸਮਾਜ ’ਚ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਹਾਲਾਂਕਿ ਬਾਅਦ ’ਚ ਫਿਲਮ ਨਾਲ ਜੁੜੇ ਕਲਾਕਾਰਾਂ ਵੱਲੋਂ ਇਸ ’ਤੇ ਮੁਆਫ਼ੀ ਵੀ ਮੰਗੀ ਗਈ।

ਅੰਮ੍ਰਿਤਸਰ ਅਦਾਲਤ ’ਚ ਹੋਈ ਪੇਸ਼ੀ

ਦੱਸ ਦਈਏ ਕਿ ਅੱਜ ‘ਬੂਹੇ ਬਾਰੀਆਂ’ ਫਿਲਮ ਦੀ ਅਦਾਕਾਰਾ ਨੀਰੂ ਬਾਜਵਾ ਅੰਮ੍ਰਿਤਸਰ ’ਚ ਪੇਸ਼ ਹੋਈ। ਇਸ ਦੌਰਾਨ ਫਿਲਮ ਲੇਖਕ ਜਗਦੀਪ ਵੜਿੰਗ ਵੀ ਉਨ੍ਹਾਂ ਦੇ ਨਾਲ ਮੌਜ਼ੂਦ ਸਨ। ਅਦਾਕਾਰਾ ਨੀਰੂ ਬਾਜਵਾ ਅਤੇ ਜਗਦੀਪ ਵੜਿੰਗ ਨੇ ਕਿਹਾ ਕਿ ਅਸੀਂ ਅਦਾਲਤ ’ਚ ਮੁਆਫ਼ੀ ਮੰਗੀ ਹੈ। ਅਸੀਂ ਸੋਸ਼ਲ ਮੀਡੀਆ ’ਤੇ ਵੀ ਮੁਆਫ਼ੀ ਮੰਗੀ ਹੈ। ਰਾਮ ਤੀਰਥ ਮੰਦਰ ’ਚ ਜਾ ਕੇ ਵੀ ਮੁਆਫ਼ੀ ਮੰਗੀ ਹੈ। ਜਗੀਦਪ ਵੜਿੰਗ ਨੇ ਕਿਹਾ ਕਿ ਕੁਝ ਲੋਕਾਂ ਨੂੰ ਫਿਲਮ ’ਚ ਵਰਗੇ ਗਏ ਸ਼ਬਦਾਂ ’ਤੇ ਇਤਰਾਜ਼ ਸੀ। ਅਸੀਂ ਕਿਸੇ ਦਾ ਦਿਲ ਨਹੀਂ ਦੁਖਾਉਣਾ ਚਾਹੁੰਦੇ ਸੀ।

Also Read : ਕੂਨੋ ’ਚ ਚੀਤਾ ਗਾਮਿਨੀ ਨੇ 6 ਸ਼ਾਵਕਾਂ ਨੂੰ ਦਿੱਤਾ ਐ ਜਨਮ

LEAVE A REPLY

Please enter your comment!
Please enter your name here