ਪੰਜਾਬੀ ਅਦਾਕਾਰਾ ਦਲਜੀਤ ਕੌਰ ਦਾ ਹੋਇਆ ਦਿਹਾਂਤ
ਚੰਡੀਗੜ੍ਹ। ਸੁਪਰਹਿੱਟ ਪੰਜਾਬੀ ਫਿਲਮਾਂ ਪੁਤ ਜੱਟਾਂ ਦੇ, ਮਾਮਲਾ ਗੜਬੜ ਹੈ, ਕੀ ਬਣੂ ਦੁਨੀਆ ਦਾ, ਸਰਪੰਚ ਅਤੇ ਪਟੋਲਾ ਵਿੱਚ ਹੀਰੋਇਨ ਦੀ ਮੁੱਖ ਭੂਮਿਕਾ ਨਿਭਾਉਣ ਵਾਲੀ ਦਲਜੀਤ ਕੌਰ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਉਸ ਨੇ ਆਪਣੇ ਪਤੀ ਹਰਮਿੰਦਰ ਸਿੰਘ ਦਿਓਲ ਦੀ ਸੜਕ ਹਾਦਸੇ ਵਿੱਚ ਮੌਤ ਤੋਂ ਬਾਅਦ ਫਿਲਮਾਂ ਵਿੱਚ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਹ ਬਿਮਾਰ ਰਹਿਣ ਲੱਗੀ ਤਾਂ ਉਹ ਲੁਧਿਆਣਾ ਦੇ ਕਸਬਾ ਗੁਰੂਸਰ ਸੁਧਾਰ (ਹਲਵਾਰਾ) ਵਿਖੇ ਆਪਣੇ ਭਰਾ ਹਰਜਿੰਦਰ ਸਿੰਘ ਖੰਗੂੜਾ ਕੋਲ ਆ ਗਈ ਸੀ।
69 ਸਾਲਾ ਦਲਜੀਤ ਕੌਰ ਨੇ ਲੇਡੀ ਸ਼੍ਰੀ ਰਾਮ ਕਾਲਜ, ਦਿੱਲੀ ਤੋਂ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਕਲਾ ਦੇ ਖੇਤਰ ਵਿੱਚ ਆਪਣਾ ਹੱਥ ਅਜ਼ਮਾਉਣ ਲਈ ਨੈਸ਼ਨਲ ਸਕੂਲ ਆਫ ਫਿਲਮ ਐਂਡ ਡਰਾਮਾ ਪੁਣੇ ਤੋਂ ਡਿਪਲੋਮਾ ਕੀਤਾ। ਇਸ ਤੋਂ ਬਾਅਦ 1976 ’ਚ ਉਨ੍ਹਾਂ ਦੀ ਪਹਿਲੀ ਫਿਲਮ ‘ਦਾਜ਼’ ਰਿਲੀਜ਼ ਹੋਈ। ਦਲਜੀਤ ਕੌਰ ਨੇ 10 ਤੋਂ ਵੱਧ ਹਿੰਦੀ ਅਤੇ 70 ਤੋਂ ਵੱਧ ਪੰਜਾਬੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ। ਦਲਜੀਤ ਨੇ ਪੰਜਾਬੀ ਫਿਲਮ ਸਿੰਗ ਵਿਸ ਕੌਰ ਵਿੱਚ ਗਿੱਪੀ ਗਰੇਵਾਲ ਦੀ ਮਾਂ ਦਾ ਕਿਰਦਾਰ ਨਿਭਾਇਆ ਸੀ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ