Chris Gayle ਦੀ ਤੂਫਾਨੀ ਪਾਰੀ ਨਾਲ ਜਿੱਤਿਆ ਪੰਜਾਬ

Pnjab,Gayle,Sorm

25 ਸਾਲ ਦਾ ਮਹਿਸੂਸ ਕਰਦਾ ਹਾਂ : ਗੇਲ | Chris Gayle

ਮੋਹਾਲੀ (ਏਜੰਸੀ)। ਕਿੰਗਜ਼ ਇਲੈਵਨ ਪੰਜਾਬ ਦੀ ਜਿੱਤ ‘ਚ ਅਹਿਮ ਭੂਮਿਕਾ ਨਿਭਾਉਣ ਕਾਰਨ ਮੈਨ ਆਫ਼ ਦ ਮੈਚ ਬਣੇ (Chris Gayle) ਗੇਲ ਨੇ ਮੈਚ ਤੋਂ ਬਾਅਦ ਕਿਹਾ ਉਹ ਹੁਣ ਵੀ ਆਪਣੇ ਆਪ ਨੂੰ 25 ਸਾਲ ਦਾ ਜਵਾਨ ਸਮਝਦੇ ਹੋਏ ਹੀ ਖੇਡਦੇ ਹਨ ਗੇਲ ਨੇ ਧਾਕੜ ਪਾਰੀ ਨਾਲ ਸਾਬਤ ਕਰ ਦਿੱਤਾ ਕਿ ਫਰੈਂਚਾਈਜੀਆਂ ਨੇ ਉਸ ਦੀ ਬੋਲੀ ਨਾ ਲਗਾ ਕੇ ਬਹੁਤ ਵੱਡੀ ਗਲਤੀ ਕੀਤੀ ਹੈ ਅਤੇ ਚਾਹੇ ਉਹ 38 ਸਾਲ ਦੇ ਹੋ ਗਏ ਹਨ ਪਰ ਅੱਜ ਵੀ ਆਪਣੀ ਖੇਡ ਨਾਲ ਨੌਜਵਾਨਾਂ ਨੂੰ ਵੀ ਸ਼ਰਮਿੰਦਾ ਕਰ ਸਕਦੇ ਹਨ। (Chris Gayle)

ਆਈਪੀਐਲ ਦੀ ਨੀਲਾਮੀ ‘ਚ ਪਹਿਲੀਆਂ ਦੋ ਬੋਲੀਆਂ ਤੋਂ ਬਾਅਦ ਵੀ ਗੇਲ ਨੂੰ ਖ਼ਰੀਦਿਆ ਨਹੀਂ ਗਿਆ ਸੀ ਬਾਅਦ ਵਿੱਚ ਤੀਸਰੀ ਬੋਲੀ ਵਿੱਚ ਪੰਜਾਬ ਟੀਮ ਦੀ ਮਾਲਕਿਨ ਪ੍ਰੀਟੀ ਜਿੰਟਾ ਨੇ ਉਸਨੂੰ ਉਸਦੀ ਬੇਸ ਕੀਮਤ 2 ਕਰੋੜ ‘ਤੇ ਖਰੀਦਿਆ ਤਾਂ ਇਸ ਗੱਲ ਦਾ ਖ਼ਦਸ਼ਾ ਜਿਤਾਇਆ ਜਾ ਰਿਹਾ ਸੀ ਕਿ ਗੇਲ ਕੀ ਪੁਰਾਣੀ ਖੇਡ ਦਿਖਾ ਸਕੇਗਾ? ਪਰ ਮੈਚ ਵਿੱਚ ਆਪਣਾ ਅਰਧ ਸੈਂਕੜਾ ਪੂਰਾ ਕਰਨ ਤੋਂ ਬਾਅਦ ਗੇਲ ਨੇ ਬੱਲੇ ਨੂੰ ਆਪਣੀਆਂ ਬਾਹਵਾਂ ‘ਚ ਇੰਝ ਝੂਲਾਇਅ ਜਿਵੇਂ ਕਿਸੇ ਬੱਚੇ ਨੂੰ ਖਿਡਾਉਂਦੇ ਹਾਂ ਉਹਨਾਂ ਸਾਬਤ ਕਰ ਦਿੱਤਾ ਕਿ ਉਹ ਬੱਲੇ ਨੂੰ ਸਹੀ ਤਰ੍ਹਾਂ ਖਿਡਾਉਣ ਵਿੱਚ ਪੂਰੇ ਮਾਹਿਰ ਹਨ। (Chris Gayle)

ਇਹ ਵੀ ਪੜ੍ਹੋ : ਮੀਂਹ ਪੈਣ ਨਾਲ ਮਹਾਂਨਗਰ ਦਾ ਮੌਸਮ ਹੋਇਆ ਸੁਹਵਣਾ

ਕਪਤਾਨ ਮਹਿੰਦਰ ਸਿੰਘ ਧੋਨੀ ਦੀ ਆਈਪੀਐਲ ਦੀ ਨਾਬਾਦ 79 ਦੌੜਾਂ ਦੀ ਸਰਵਸ੍ਰੇਸ਼ਠ ਪਾਰੀ ਦੇ ਬਾਵਜੂਦ ਉਹਨਾਂ ਦੀ ਟੀਮ ਚੇਨਈ ਸੁਪਰ ਕਿੰਗਜ਼ ਨੂੰ ਕਿੰਗਜ਼ ਇਲੈਵਨ ਪੰਜਾਬ ਦੇ ਹੱਥੋਂ ਆਈਪੀਐਲ11 ਦੇ ਮੁਕਾਬਲੇ ਸਿਰਫ਼ ਚਾਰ ਦੌੜਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਪੰਜਾਬ ਨੇ ਸੱਤ ਵਿਕਟਾਂ ‘ਤੇ 197 ਦੌੜਾਂ ਬਣਾਈਆਂ ਜਦੋਂ ਕਿ ਚੇਨਈ ਆਪਣੇ ਕਪਤਾਨ ਧੋਨੀ ਦੀ ਨਾਬਾਦ 79 ਦੌੜਾਂ ਦੀ ਪਾਰੀ ਦੇ ਬਾਵਜੂਦ ਪੰਜ ਵਿਕਟਾਂ ‘ਤੇ 193 ਦੌੜਾਂ ਹੀ ਬਣਾ ਸਕਿਆ ਧੋਨੀ ਨੇ 44 ਗੇਂਦਾਂ ‘ਤੇ ਨਾਬਾਦ 79 ਦੌੜਾਂ ਵਿੱਚ ਛੇ ਚੌਕੇ ਅਤੇ ਪੰਜ ਛੱਕੇ ਲਗਾਏ। (Chris Gayle)

ਧੋਨੀ ਦਾ ਆਈਪੀਐਲ ਦੇ ਇਤਿਹਾਸ ਵਿੱਚ ਇਹ ਸਰਵਸ੍ਰੇਸ਼ਠ ਸਕੋਰ ਹੈ ਚੇਨਈ ਨੇ 19ਵੇਂ ਓਵਰ ‘ਚ 19 ਦੌੜਾਂ ਬਣਾਈਆਂ ਅਤੇ ਉਸਨੂੰ ਆਖ਼ਰੀ ਓਵਰ ਵਿੱਚ ਜਿੱਤ ਲਈ 17 ਦੌੜਾਂ ਦੀ ਜਰੂਰਤ ਸੀ ਪਰ ਮੋਹਿਤ ਸ਼ਰਮਾ ਨੇ ਧੋਨੀ ਨੂੰ ਟੀਚੇ ਤੋਂ ਪਹਿਲਾਂ ਰੋਕ ਲਿਆ ਧੋਨੀ ਨੇ ਆਖ਼ਰੀ ਗੇਂਦ ‘ਤੇ ਛੱਕਾ ਮਾਰਿਆ ਪਰ ਉਸ ਸਮੇਂ ਤੱਕ ਬਾਜੀ ਹੱਥੋਂ ਨਿਕਲ ਗਈ ਸੀ। ਇਸ ਤੋਂ ਪਹਿਲਾਂ ਪਹਿਲੀ ਵਾਰ ਆਈਪੀਐਲ 11 ਵਿੱਚ ਖੇਡਣ ਉੱਤਰੇ ਵਿੰਡੀਜ਼ ਧੁਰੰਧਰ ਕ੍ਰਿਸ ਗੇਲ ਨੇ ਮੈਦਾਨ ‘ਤੇ ਉੱਤਰਦਿਆਂ ਧਮਾਕੇਦਾਰ ਅਰਧ ਸੈਂਕੜਾ ਠੋਕਦੇ ਹੋਏ ਦਿਖਾਇਆ ਕਿ ਨੀਲਾਮੀ ਵਿੱਚ ਤੀਸਰੇ ਦੌਰ ਵਿੱਚ ਪੰਜਾਬ ਨੇ ਉਸਨੂੰ ਖ਼ਰੀਦ ਕੇ ਕਿੰਨਾ ਸਹੀ ਕੰਮ ਕੀਤਾ ਸੀ। (Chris Gayle)

ਬੰਗਲੌਰ ਟੀਮ ਨੇ ਗੇਲ ਨੂੰ ਰਿਟੇਨ ਨਹੀਂ ਕੀਤਾ ਅਤੇ ਨੀਲਾਮੀ ਵਿੱਚ ਪਹਿਲੇ ਦੋ ਰਾਉਂਡ ਵਿੱਚ ਉਸਨੂੰ ਕਿਸੇ ਨੇ ਨਹੀਂ ਖਰੀਦਿਆ ਪੰਜਾਬ ਨੇ ਵੀ ਪਹਿਲੇ ਦੋ ਮੈਚਾਂ ‘ਚ ਗੇਲ ਨੂੰ ਨਹੀਂ ਖਿਡਾਇਆ ਪਰ ਤੀਸਰੇ ਮੈਚ ਵਿੱਚ ਮੌਕਾ ਮਿਲਦੇ ਹੀ ਗੇਲ ਨੇ ਖ਼ੁਦ ਨੂੰ ਸਾਬਤ ਕਰ ਦਿੱਤਾ ਗੇਲ ਟੀਮ ਦੇ 127 ਦੇ ਸਕੋਰ ‘ਤੇ ਆਊਟ ਹੋਏ। (Chris Gayle)