ਸਾਡੇ ਨਾਲ ਸ਼ਾਮਲ

Follow us

20.7 C
Chandigarh
Tuesday, February 24, 2026
More
    Home Breaking News Punjab Vidhan...

    Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਪ੍ਰੋਰਗਾਮ ਸੂਚੀ ਜਾਰੀ, ਬਜ਼ਟ ਤੋਂ ਪਹਿਲਾਂ ਸਰਕਾਰ ਵੱਲੋਂ ਤਿਆਰੀਆਂ…

    Punjab Vidhan Sabha Session
    Punjab Vidhan Sabha Session: ਪੰਜਾਬ ਵਿਧਾਨ ਸਭਾ ਸੈਸ਼ਨ ਦੀ ਪ੍ਰੋਰਗਾਮ ਸੂਚੀ ਜਾਰੀ, ਬਜ਼ਟ ਤੋਂ ਪਹਿਲਾਂ ਸਰਕਾਰ ਵੱਲੋਂ ਤਿਆਰੀਆਂ...

    Punjab Vidhan Sabha Session: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਵਿਧਾਨ ਸਭਾ ਸੈਸ਼ਨ ਸ਼ੁਰੂ ਹੋਣ ਪਹਿਲਾ ਪੰਜਾਬ ਵਿਧਾਨ ਸਭਾ ਸ਼ੈਸ਼ਨ ਦੀ ਪ੍ਰੋਗਰਾਮ ਲਿਸਟ ਜਾਰੀ ਕਰ ਦਿੱਤੀ ਹੈ, ਜਿਸ ਵਿੱਚ ਬਜਟ ਪੇਸ਼ ਹੋਣ ਲੈ ਕੇ 16 ਮਾਰਚ ਤੱਕ ਦੇ ਸ਼ੈਸ਼ਨ ਦਾ ਪ੍ਰੋਗਰਾਮ ਜਾਰੀ ਕੀਤਾ ਹੈ। ਸ਼ੈਸ਼ਨ ਦੀ ਸ਼ੁਰੂਆਤ ਗਵਰਨਰ ਦੇ ਭਾਸ਼ਣ ਨਾਲ ਹੋਵੇਗੀ ਅਤੇ ਪਹਿਲੇ ਦਿਨ ਸ਼ਰਧਾਂਜਲੀ ਅਤੇ ਗਵਰਨਰ ਐਡਰੈੱਸ ਨਾਲ ਸ਼ੁਰੂਆਤ ਹੋਵੇਗੀ।

    Read Also : 2027 ਲਈ ‘ਆਪ’ ਵੱਲੋਂ ਸੀਐਮ ਚਿਹਰੇ ਦੀ ਚਰਚਾ ’ਤੇ ਲਾਇਆ ਵਿਰਾਮ, ਕੀ ਹੋਵੇਗਾ ਕੋਈ ਫੇਰਬਦਲ?

    ਜਦਕਿ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਵੇਗਾ, 9 ਮਾਰਚ ਨੂੰ ਗਵਰਨਰ ਐਡਰੈੱਸ ਤੇ ਚਰਚਾ ਕੀਤੀ ਜਾਵੇਗੀ ਅਤੇ ਧੰਨਵਾਦ ਪ੍ਰਸਤਾਵ ਹੋਵੇਗਾ। 10 ਅਤੇ 11 ਮਾਰਚ ਨੂੰ ਬਜਟ ਤੇ ਚਰਚਾ ਹੋਵੇਗੀ, ਜਦਕਿ 12 ਨੂੰ ਨੌਨ ਆਫੀਸ਼ੀਅਲੀ ਬਿਜ਼ਨਸ ਅਤੇ 13 ਤੋਂ 15 ਮਾਰਚ ਤੱਕ ਇਨਵੈਸਟ ਪੰਜਾਬ ਕਾਰਨ ਛੁੱਟੀ ਤੇ 16 ਮਾਰਚ ਨੂੰ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਅਣਮਿਥੇ ਸਮੇਂ ਲਈ ਮੁਲਤਵੀ ਕੀਤੀ ਜਾਵੇਗੀ।

    Vidhan Sabha Punjab

    ਜਿਕਰਯੋਗ ਹੈ ਕਿ ਇਸ ਵਾਰ ਪੰਜਾਬ ਦਾ ਬਜ਼ਟ ਮਹਿਲਾ ਦਿਵਸ ਵਾਲੇ ਦਿਨ ਪੇਸ਼ ਕੀਤਾ ਜਾ ਰਿਹਾ ਹੈ ਇਸ ਲਈ ਪੰਜਾਬ ਦੀਆਂ ਔਰਤਾਂ ਨੂੰ ਇਸ ਬਜ਼ਟ ਤੋਂ ਬਹੁਤ ਉਮੀਦਾਂ ਬੱਝੀਆਂ ਹੋਈਆਂ ਹਨ। ਹੁਣ ਦੇਖਣਾ ਹੋਵੇਗਾ ਕਿ ਇਸ ਵਾਰ ਦਾ ਬਜ਼ਟ ਕਿਹੜੇ ਕਿਹੜੇ ਵਰਗਾਂ ਦੀਆਂ ਆਸਾਂ ’ਤੇ ਖਰਾ ਉੱਤਰਦਾ ਹੈ।