Punjab Secretariat Bomb Threat: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਚੰਡੀਗੜ੍ਹ ਸਥਿਤ ਪੰਜਾਬ ਸਕੱਤਰੇਤ ਨੂੰ ਬੰਬ ਦੀ ਧਮਕੀ ਮਿਲੀ ਹੈ। ਇਹ ਧਮਕੀ ਈਮੇਲ ਰਾਹੀਂ ਦਿੱਤੀ ਗਈ ਸੀ। ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਤੁਰੰਤ ਹਰਕਤ ’ਚ ਆ ਗਿਆ ਅਤੇ ਪੂਰੇ ਇਲਾਕੇ ਨੂੰ ਖਾਲੀ ਕਰਵਾ ਲਿਆ ਗਿਆ। ਜਾਣਕਾਰੀ ਅਨੁਸਾਰ ਸਬੰਧਤ ਵਿਭਾਗ ਨੂੰ ਧਮਕੀ ਭਰੀ ਈਮੇਲ ਮਿਲੀ ਸੀ, ਜਿਸ ’ਚ ਪੰਜਾਬ ਸਕੱਤਰੇਤ ’ਚ ਧਮਾਕਾ ਕਰਨ ਦੀ ਗੱਲ ਕਹੀ ਗਈ ਹੈ। ਸੁਰੱਖਿਆ ਨੂੰ ਧਿਆਨ ’ਚ ਰੱਖਦੇ ਹੋਏ ਪੁਲਸ ਨੇ ਤੁਰੰਤ ਇਲਾਕੇ ਦੀ ਘੇਰਾਬੰਦੀ ਕਰ ਕੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਇਹ ਖਬਰ ਵੀ ਪੜ੍ਹੋ : Vande Bharat Train: ਖੁਸ਼ਖਬਰੀ, ਪੰਜਾਬ ’ਚ ਚੱਲੇਗੀ ਵੰਦੇ ਭਾਰਤ ਸਲੀਪਰ ਟ੍ਰੇਨ, ਜਾਣੋ ਰੂਟ
ਪੁਲਿਸ ਬਲ, ਬੰਬ ਨਿਰੋਧਕ ਦਸਤਾ ਤੇ ਡੌਗ ਸਕੁਐਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਹਨ। ਪੂਰੇ ਇਲਾਕੇ ਦੀ ਬਾਰੀਕੀ ਨਾਲ ਤਲਾਸ਼ੀ ਲਈ ਜਾ ਰਹੀ ਹੈ। ਸ਼ੱਕੀ ਵਸਤੂਆਂ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਰ ਆਉਣ ਵਾਲੇ ’ਤੇ ਨਜਰ ਰੱਖੀ ਜਾ ਰਹੀ ਹੈ। ਪੁਲਿਸ ਅਨੁਸਾਰ ਧਮਕੀ ਭਰੀ ਈਮੇਲ ਵਿੱਚ ਲਿਖਿਆ ਹੈ ਕਿ ਦੁਪਹਿਰ 2.11 ਵਜੇ ਸਕੱਤਰੇਤ ’ਚ ਧਮਾਕਾ ਹੋਵੇਗਾ। ਇਹ ਵੀ ਲਿਖਿਆ ਹੈ ਕਿ ਦੁਪਹਿਰ 3.11 ਵਜੇ ਚੰਡੀਗੜ੍ਹ ਕੋਰਟ ’ਚ ਧਮਾਕਾ ਹੋਵੇਗਾ।
ਧਮਕੀ ਭਰੀ ਈਮੇਲ ’ਚ ਲਿਖੀਆਂ ਇਹ ਗੱਲਾਂ | Punjab Secretariat Bomb Threat
ਸਕੱਤਰੇਤ ਦੀ ਈਮੇਲ ’ਤੇ ਅੱਜ ਸਵੇਰੇ 9.46 ਵਜੇ ਧਮਕੀ ਭਰੀ ਈਮੇਲ ਆਈ। ਲਿਖਿਆ ਹੈ ਕਿ ਦੁਪਹਿਰ 2.11 ਵਜੇ ਮਾਨ ( ਭਗਵੰਤ ਮਾਨ) ਦੇ ਦਫਤਰ, ਸਕੱਤਰੇਤ ਤੇ ਚੰਡੀਗੜ੍ਹ ਕੋਰਟ ਵਿੱਚ ਧਮਾਕਾ ਹੋਵੇਗਾ। ਇਸ ਤੋਂ ਬਾਅਦ ਲਿਖਿਆ ਹੈ- ਪੰਜਾਬ ਹੁਣ ਖਾਲਿਸਤਾਨ ਰਹੇਗਾ। ਮਾਨ (ਮੁੱਖ ਮੰਤਰੀ ਭਗਵੰਤ ਸਿੰਘ ਮਾਨ) ਦੇ ਦਫਤਰ ’ਚ ਦੁਪਹਿਰ 2.11 ਵਜੇ ਧਮਾਕਾ ਹੋਵੇਗਾ। ਇਸ ਦੇ ਨਾਲ ਹੀ ਦੁਪਹਿਰ 3.11 ਵਜੇ ਚੰਡੀਗੜ੍ਹ ਕੋਰਟ ’ਚ ਧਮਾਕਾ ਹੋਵੇਗਾ। ਮੇਲ ਦੇ ਹੇਠਾਂ ਭਗਵੰਤ ਮਾਨ ਦੇ ਦਫਤਰ ਤੇ ਘਰ ਨੂੰ ਨਿਸ਼ਾਨਾ ਬਣਾਉਣ ਦਾ ਜ਼ਿਕਰ ਹੈ। Punjab Secretariat Bomb Threat














