ਸਾਡੇ ਨਾਲ ਸ਼ਾਮਲ

Follow us

13.6 C
Chandigarh
Saturday, February 7, 2026
More
    Home Breaking News ਥਾਣਾ ਕੁੱਲਗੜੀ ...

    ਥਾਣਾ ਕੁੱਲਗੜੀ ਪੁਲਿਸ ਨੇ ਪਾਈ ਕਾਰਵਾਈ, ਦੋ ਜਣਿਆਂ ਨੂੰ ਕਰ ਲਿਆ ਕਾਬੂ

    Fazilka News

    ਹੈਰੋਇਨ ਸਮੇਤ 2 ਜਣੇ ਕਾਬੂ

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। ਥਾਣਾ ਕੁੱਲਗੜੀ ਦੀ ਪੁਲਿਸ (Punjab Police) ਵੱਲੋ 2 ਵਿਅਕਤੀਆਂ ਨੂੰ 50 ਗ੍ਰਾਮ ਹੈਰੋਇਨ ਸਮੇਤ ਕਾਬੂ ਕੀਤਾ ਹੈ। ਜਿਲ੍ਹਾ ਫਿਰੋਜ਼ਪੁਰ ਦੀ ਕ੍ਰਾਈਮ ਬ੍ਰਾਂਚ ਦੀ ਰਿਪੋਰਟ ਅਨੁਸਾਰ ਪੁਲਿਸ ਕੁੱਲਗੜੀ ਦੇ ਸਬ-ਇੰਸਪੈਕਟਰ ਸਰਵਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਮਾੜੇ ਅਨਸਰਾ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਗਸਤ ਕਰ ਰਹੇ ਸਨ ਤਾਂ ਮੁਖਬਰ ਵੱਲੋ ਨੇ ਇਤਲਾਹ ਦਿੱਤੀ ਕਿ ਬਾਹੱਦ ਰਕਬਾ ਪਿੰਡ ਸ਼ੇਰ ਖਾਂ ਸੋਕੜ ਨਹਿਰ ਦੇ ਨਾਲ ਪਿੰਡ ਯਾਰੇ ਸ਼ਾਹ ਵਾਲਾ ਵਿਖੇ ਖੜ੍ਹਾ ਹੈਰੋਇਨ ਵੇਚਣ ਲਈ ਗਾਹਕ ਦੀ ਉਡੀਕ ਕਰ ਰਿਹਾ ਹੈ।

    ਪੁਲਿਸ ਪਾਰਟੀ (Punjab Police) ਨੇ ਤੁਰੰਤ ਰੇਡ ਕਰਦਿਆ ਮੁਲਜ਼ਮ ਨੂੰ ਕਾਬੂ ਕਰਕੇ ਤਲਾਸ਼ੀ ਲਈ ਗਈ ਤਾਂ ਉਸ ਕੋਲੋ 10 ਗ੍ਰਾਮ ਹੈਰੋਇਨ ਬਰਾਮਦ ਹੋਈ ਮੁਲਜ਼ਮ ਨੇ ਪੁੱਛਗਿੱਛ ਦੌਰਾਨ ਆਪਣਾ ਨਾਮ ਮੇਜਰ ਪੁੱਤਰ ਭੋਲਾ ਵਾਸੀ ਸ਼ੇਰ ਖਾ ਪੁਲਿਸ ਥਾਣਾ ਕੁੱਲਗੜੀ ਦੱਸਿਆ। ਇਸੇ ਤਰ੍ਹਾ ਨਾਰਕੋਟਿਕ ਸੈੱਲ ਫਿਰੋਜ਼ਪੁਰ ਦੇ ਸਬ ਥਾਣੇਦਾਰ ਗੁਰਚਰਨ ਸਿੰਘ ਆਪਣੀ ਪੁਲਿਸ ਪਾਰਟੀ ਸਮੇਤ ਬਾਹੱਦ ਰਕਬਾ ਪਿੰਡ ਰੁਕਣਾ ਬੈਗੂ ਰੇਲਵੇ ਸਟੇਸ਼ਨ ਲਾਗੇ ਗਸਤ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਰੇਲਵੇ ਸਟੇਸ਼ਨ ਨੂੰ ਜਾਦੀ ਸੜਕ ਕਿਨਾਰੇ ਇਕ ਨੌਜਵਾਨ ਖੜ੍ਹਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਗਿਆ ਤੇ ਮੌਕੇ ਤੋ ਭੱਜਣ ਲੱਗਿਆ।

    ਜਿਸ ਨੂੰ ਪੁਲਿਸ ਪਾਰਟੀ ਦੁਆਰਾ ਸੱਕ ਦੀ ਬਿਆਨ ਪਰ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਉਸ ਨੇ ਆਪਣਾ ਨਾਮ ਸਚਵਿੰਦਰ ਸਿੰਘ ਸੁੱਚਾ ਪੁੱਤਰ ਕੁਲਵਿੰਦਰ ਸਿੰਘ ਵਾਸੀ ਪਿੰਡ ਖਿਲਚੀਆ ਜਦੀਦ ਨੇੜੇ ਪੀਰ ਬਲਾਵਰ ਥਾਣਾ ਸਦਰ ਫਿਰੋਜ਼ਪੁਰ ਦੱਸਿਆ ਤਾਂ ਤਲਾਸ਼ੀ ਦੌਰਾਨ ਉਸ ਕੋਲੋ 40 ਗ੍ਰਾਮ ਹੈਰੋਇਨ ਬਰਾਮਦ ਹੋਈ । ਪੁਲਿਸ ਵੱਲੋ ਦੋਵੇ ਮੁਲਜ਼ਮਾ ਖਿਲਾਫ ਪੁਲਿਸ ਥਾਣਾ ਕੁੱਲਗੜੀ ਵਿਖੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸੁਰੂ ਕਰ ਦਿੱਤੀ ਗਈ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here