ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਜਿਲਿਆਂ ਵਿੱਚ ਵਿਸੇਸ ਆਪ੍ਰੇਸਨ ਦੌਰਾਨ 9 ਗ੍ਰਿਫਤਾਰ, 18 ਮਸੀਨਾਂ ਜਬਤ

ਪੰਜਾਬ ਪੁਲਿਸ ਦੀ ਵੱਡੀ ਕਾਰਵਾਈ, 6 ਜਿਲਿਆਂ ਵਿੱਚ ਵਿਸੇਸ ਆਪ੍ਰੇਸਨ ਦੌਰਾਨ 9 ਗ੍ਰਿਫਤਾਰ, 18 ਮਸੀਨਾਂ ਜਬਤ

ਚੰਡੀਗੜ, (ਅਸ਼ਵਨੀ ਚਾਵਲਾ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀਆਂ ਹਦਾਇਤਾਂ ਉਤੇ ਪੰਜਾਬ ਪੁਲਿਸ ਨੇ ਤੇਜੀ ਨਾਲ ਕਾਰਵਾਈ ਕਰਦਿਆਂ ਸਨਿਚਰਵਾਰ ਨੂੰ ਸੂਬੇ ਦੇ ਛੇ ਜਿਲ੍ਹਿਆਂ ਵਿੱਚ ਰਾਤ ਵੇਲੇ ਹੁੰਦੀ ਰੇਤਾ ਪੁਟਾਈ ਉਤੇ ਕਾਰਵਾਈ ਕੀਤੀ। ਡੀਜੀਪੀ ਦਿਨਕਰ ਗੁਪਤਾ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਵਿਸੇਸ ਆਪ੍ਰੇਸਨ ਵਿੱਚ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਦੋਂਕਿ 18 ਮਸੀਨਾਂ ਜਬਤ ਕੀਤੀਆਂ।ਉਨਾਂ ਅੱਗੇ ਦੱਸਿਆ ਕਿ ਇਹ ਕਾਰਵਾਈ ਰੋਪੜ, ਹੁਸਆਿਰਪੁਰ, ਜਲੰਧਰ ਸਿਟੀ, ਜਲੰਧਰ ਦਿਹਾਤੀ, ਮੋਗਾ ਤੇ ਫਾਜਿਲਕਾ ਵਿੱਚ ਕੀਤੀ ਗਈ ਜਿੱਥੇ ਜਬਤ ਕੀਤੇ ਸਮਾਨ ਵਿੱਚ ਜੇਸੀਬੀ, ਟਰੈਕਟਰ-ਟਰਾਲੀਆਂ ਤੇ ਟਿੱਪਰ ਵੀ ਸਾਮਲ ਹਨ। ਡੀਜੀਪੀ ਨੇ ਦੱਸਿਆ ਕਿ ਹੁਣ ਤੱਕ ਪੁਲਿਸ ਨੇ 9 ਜਣਿਆਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਜਾਂਚ ਜਾਰੀ ਹੈ। ਡੀਜੀਪੀ ਨੇ ਦੱਸਿਆ ਕਿ ਮੁੱਖ ਮੰਤਰੀ ਜਿਨਾਂ ਕੋਲ ਇਹ ਰਿਪੋਰਟਾਂ ਤੇ ਸਿਕਾਇਤਾਂ ਪੁੱਜੀਆਂ ਹਨ ਕਿ ਰਾਤ ਵੇਲੇ ਨਜਾਇਜ਼ ਰੇਤਾ ਪੁੱਟਾ ਜਾਂਦਾ ਹੈ, ਦੀਆਂ ਹਦਾਇਤਾਂ ਉਤੇ ਅਜਿਹੇ ਛਾਪੇ ਰੋਜਾਨਾ ਮਾਰੇ ਜਾਣਗੇ। ਸਬੰਧਤ ਜਿਲਿਆਂ ਵਿੱਚ ਰਾਤ ਵੇਲੇ ਹੁੰਦੀ ਖਣਨ ਨੂੰ ਰੋਕਣ ਲਈ ਵਿਸੇਸ ਆਪ੍ਰੇਸਨ ਚਲਾਇਆ ਜਾਵੇਗਾ।ਉਨਾਂ ਦੱਸਿਆ ਕਿ ਪੁਲਿਸ ਦੇ ਨਾਲ ਡਿਪਟੀ ਕਮਿਸਨਰ ਵੱਲੋ ਤਾਇਨਾਤ ਕੀਤੇ ਸਿਵਲ ਅਧਿਕਾਰੀ ਵੀ ਆਪ੍ਰੇਸਨ ਵਿੱਚ ਨਾਲ ਹੋਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।