ਐੱਸ.ਆਰ.ਐੱਸ ਵਿੱਦਿਆਪੀਠ ਵਿਖੇ ਸ਼ੂਟਿੰਗ ਰੇਂਜ ਦਾ ਉਦਘਾਟਨ

ਸ਼ੂਟਿੰਗ ਰੇਂਜ ਖੁੱਲ੍ਹਣ ਨਾਲ ਸਮਾਣਾ ਹਲਕੇ ਦਾ ਵੱਧਗੇ ਮਾਣ: ਅਮਿਤ ਸੀ.ਏ

ਸਮਾਣਾ, (ਸੁਨੀਲ ਚਾਵਲਾ)। ਐੱਸ.ਆਰ.ਐੱਸ ਵਿੱਦਿਆਪੀਠ ਨੇ ਵਿੱਦਿਅਕ ਖੇਤਰ ਦੇ ਨਾਲ-ਨਾਲ ਖੇਡਾਂ ਵਿੱਚ ਵੀ ਵੱਡੀਆਂ ਉਪਲਬਧੀਆਂ ਹਾਸਲ ਕੀਤੀਆਂ ਹਨ ਤੇ ਐੱਸ.ਆਰ.ਐੱਸ ਵਿੱਦਿਆਪੀਠ ਦੇ ਤਿੰਨ ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਸਕੂਲ ਵੱਲੋਂ ਸ਼ੂਟਿੰਗ ਰੇਂਜ ਖੋਲ੍ਹਿਆ ਗਿਆ ਹੈ।

14 ਮਾਰਚ 2017 ਨੂੰ ਸਕੂਲ ਦੇ ਚੇਅਰਮੈਨ ਅਮਿਤ ਸਿੰਗਲਾ ਅਤੇ ਸੈਕਟਰੀ ਲਲਿਤ ਸਿੰਗਲਾ ਨੇ ਆਪਣੇ ਪਿਤਾ ਸੀਤਾ ਰਾਮ ਸਿੰਗਲਾ ਨੂੰ ਸਮਰਪਿਤ ਇਸ ਵਿੱਦਿਅਕ ਅਦਾਰੇ ਦੀ ਸ਼ੁਰੂਆਤ ਬੜੀ ਧੂਮਧਾਮ ਨਾਲ ਕੀਤੀ। ਪਿਛਲੇ ਤਿੰਨ ਸਾਲਾਂ ਤੋਂ ਸਕੂਲ ਦੇ ਵਿਦਿਆਰਥੀਆਂ ਨੇ ਹਰ ਖੇਤਰ ਵਿੱਚ ਮੱਲਾਂ ਮਾਰੀਆਂ ਹਨ ਅਤੇ ਸਕੂਲ ਨੂੰ ਪੰਜਾਬ ਦਾ ਬੈਸਟ ਸਕੂਲ ਹੋਣ ‘ਤੇ ਲਗਾਤਾਰ ਸਨਮਾਨਿਤ ਕੀਤਾ ਜਾ ਰਿਹਾ ਹੈ। ਗਤੀਵਿਧੀਆਂ ਵਿੱਚ ਵਾਧਾ ਕਰਦੇ ਹੋਏ ਸਕੂਲ ਵਿੱਚ ਸ਼ੂਟਿੰਗ ਰੇਂਜ (ਨਿਸ਼ਾਨੇ ਬਾਜ਼ੀ) ਦੀ ਸ਼ੁਰੂਆਤ ਕੀਤੀ ਗਈ ਜਿਸ ਦਾ ਉਦਘਾਟਨ ਸਮਾਣਾ ਦੇ ਐਮ.ਐਲ.ਏ ਰਾਜਿੰਦਰ ਸਿੰਘ ਨੇ ਕੀਤਾ। ਇਸ ਮੌਕੇ ਹਲਕਾ ਐਮ.ਐਲ.ਏ ਰਾਜਿੰਦਰ ਸਿੰਘ ਨੇ ਕਿਹਾ ਕਿ ਐਸ.ਆਰ.ਐਸ ਵਿਦਿਆਪੀਠ ਸਕੂਲ ਸਿੱਖਿਆ ਤੇ ਖੇਡਾਂ ਦੇ ਖੇਤਰ ਵਿੱਚ ਬੱਚਿਆਂ ਨੂੰ ਅੱਗੇ ਲੈ ਕੇ ਆ ਰਹੇ ਹਨ ਇਹ ਬਹੁਤ ਚੰਗੀ ਗੱਲ ਹੈ।

ਉਨ੍ਹਾਂ ਕਿਹਾ ਕਿ ਇਸ ਪਿਛੜੇ ਇਲਾਕੇ ਲਈ ਸ਼ੂਟਿੰਗ ਰੇਂਜ ਦਾ ਖੁੱਲ੍ਹਣਾ ਬੜੇ ਹੀ ਮਾਨ ਦੀ ਗੱਲ ਹੈ ਉਹ ਇਸ ਇਲਾਕੇ ਲਈ ਚੁੱਕੇ ਕਦਮ ਲਈ ਚੇਅਰਮੈਨ ਅਮਿਤ ਸਿੰਗਲਾ ਦਾ ਤਹਿਦਿਲੋ ਧੰਨਵਾਦ ਕਰਦੇ ਹਨ। ਇਸ ਮੌਕੇ ਐਸ.ਆਰ.ਐਸ ਵਿਦਿਆਪੀਠ ਸਕੂਲ ਚੇਅਰਮੈਨ ਅਮਿਤ ਸਿੰਗਲਾ ਨੇ ਕਿਹਾ ਕਿ ਉਨ੍ਹਾਂ ਤੇ ਉਨ੍ਹਾਂ ਦੇ ਪਰਿਵਾਰ ਦਾ ਇਕ ਸੁਪਨਾ ਸੀ ਕਿ ਇਸ ਪੱਛੜੇ ਹੋਏ ਇਲਾਕੇ ਲਈ ਇਸ ਤਰ੍ਹਾਂ ਦਾ ਕੁਝ ਕੀਤਾ ਜਾਵੇ ਕਿ ਇਹ ਪੱਛੜਿਆਂ ਇਲਾਕਾ ਵਿਕਾਸਸ਼ੀਲ ਇਲਾਕੇ ਨਾਲ ਕਦਮ ਨਾਲ ਕਦਮ ਮਿਲਾ ਕੇ ਚੱਲ ਸਕੇ।

ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆਂ ਦੇ ਨਾਲ ਖੇਡਾਂ ਵਿਚ ਵੀ ਲਗਾਤਾਰ ਅੱਗੇ ਵੱਧ ਰਿਹਾ ਹੈ ਤੇ ਮਾਪਿਆਂ ਦੀ ਮੰਗ ਨੂੰ ਮੁੱਖ ਰਖਦੇ ਹੋਏ ਅੱਜ ਸ਼ੂਟਿੰਗ ਰੇਂਜ ਦਾ ਉਦਘਾਟਨ ਕੀਤਾ ਗਿਆ। ਇਸ ਸ਼ੂਟਿੰਗ ਰੇਂਜ ਨਾਲ ਸਮਾਣਾ ਦੇ ਬੱਚੇ ਆਉਣ ਵਾਲੇ ਸਮੇਂ ਵਿਚ ਭਾਰਤ ਲਈ ਗੋਲਡ ਮੈਡਲ ਲਿਆ ਕੇ ਸਮਾਣਾ ਦਾ ਨਾਮ ਰੋਸ਼ਨ ਕਰਨਗੇ। ਇਸ ਮੌਕੇ ਸਕੂਲ ਸੈਕਟਰੀ ਲਲਿਤ ਸਿੰਗਲਾ, ਪ੍ਰਿੰਸੀਪਲ ਮਿਸ ਮਿਲੀ ਬੋਸ, ਮੀਨੂ ਗੁਪਤਾ, ਬਾਹਵਲਪੁਰ ਮਹਾਂ ਸੰਘ ਦੇ ਚੇਅਰਮੈਨ ਗਿਆਨ ਚੰਦ ਕਟਾਰੀਆਂ, ਅਗਰਵਾਲ ਧਰਮਸ਼ਾਲਾ ਦੇ ਪ੍ਰਧਾਨ ਜੀਵਨ ਗਰਗ, ਪਵਨ ਬਾਂਸਲ ਤੇ ਹੋਰ ਹਾਜ਼ਰ ਸਨ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।