ਪੰਜਾਬ ਪੁਲਿਸ ਨੇ ਫੜੇ 3 ਇੰਟਰਨੈਸ਼ਨਲ ਨਸ਼ਾ ਤਸਕਰ
ਅੰਮ੍ਰਿਤਸਰ। ਪੰਜਾਬ ਪੁਲਿਸ ਅਤੇ ਏਟੀਐਸ ਮੁੰਬਈ ਦੀ ਮਦਦ ਨਾਲ ਜੁਲਾਈ 2022 ਨੂੰ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ਤੋਂ ਫੜੀ ਗਈ 363 ਕਰੋੜ ਰੁਪਏ ਦੀ ਹੈਰੋਇਨ ਦੇ ਮਾਮਲੇ ਵਿੱਚ ਤਿੰਨ ਤਸਕਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ। ਇਹ ਗਿ੍ਰਫਤਾਰੀ ਗੁਰਦਾਸਪੁਰ ਪੁਲਿਸ ਨੂੰ ਮਿਲੇ ਇਨਪੁਟ ਦੇ ਆਧਾਰ ’ਤੇ ਕੀਤੀ ਗਈ ਹੈ। ਇਸ ਗਿ੍ਰਫਤਾਰੀ ਤੋਂ ਬਾਅਦ ਦੇਸ਼ ਦੇ ਵੱਖ-ਵੱਖ ਸੂਬਿਆਂ ’ਚ ਵਿਦੇਸ਼ ਤੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਵੱਡੇ ਰੈਕੇਟ ਦਾ ਪਰਦਾਫਾਸ਼ ਹੋਇਆ ਹੈ।
ਡੀਜੀਪੀ ਪੰਜਾਬ ਗੌਰਵ ਯਾਦਵ ਨੇ ਦੱਸਿਆ ਕਿ ਤਿੰਨੋਂ ਮੁਲਜ਼ਮ ਪੰਜਾਬ ਵਿੱਚ ਵੱਡੇ ਪੱਧਰ ’ਤੇ ਸਰਹੱਦ ਪਾਰ ਅਤੇ ਅੰਤਰ-ਰਾਜੀ ਨਸ਼ਾ ਤਸਕਰੀ ਵਿੱਚ ਸਰਗਰਮ ਹਨ। ਪੰਜਾਬ ਪੁਲਿਸ ਦੇ ਐਸਐਸਓਸੀ ਵਿੰਗ ਨੇ ਜੁਲਾਈ 2022 ਨੂੰ ਇੱਕ ਇਨਪੁਟ ਦਿੱਤਾ ਸੀ ਕਿ ਇਹ ਖੇਪ ਮੁੰਬਈ ਦੇ ਨਾਹਵਾ ਸ਼ੇਵਾ ਬੰਦਰਗਾਹ ’ਤੇ ਪਹੁੰਚਾ ਦਿੱਤੀ ਗਈ ਸੀ। ਇਸ ਦੇ ਲਈ ਏ.ਟੀ.ਐਸ. ਦਾ ਸਹਿਯੋਗ ਲਿਆ ਗਿਆ। ਦੁਬਈ ਤੋਂ ਮੁੰਬਈ ਪਹੁੰਚੇ ਇਕ ਕੰਟੇਨਰ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਸ ਵਿਚੋਂ 72.5 ਕਿਲੋ ਹੈਰੋਇਨ ਬਰਾਮਦ ਹੋਈ। ਜਿਸ ਦੀ ਅੰਤਰਰਾਸ਼ਟਰੀ ਕੀਮਤ 363 ਕਰੋੜ ਰੁਪਏ ਦੱਸੀ ਗਈ ਸੀ।
ਇਹ ਕੰਟੇਨਰ ਜਨਵਰੀ 2022 ਨੂੰ ਆਇਆ ਸੀ
ਜਾਂਚ ’ਚ ਪਤਾ ਲੱਗਾ ਕਿ ਇਹ ਕੰਟੇਨਰ ਜਨਵਰੀ 2022 ਨੂੰ ਦੁਬਈ ਤੋਂ ਮੁੰਬਈ ਬੰਦਰਗਾਹ ’ਤੇ ਪਹੁੰਚਿਆ ਸੀ ਪਰ ਇਸ ਨੂੰ ਚੁੱਕਣ ਲਈ ਕੋਈ ਨਹੀਂ ਪਹੁੰਚਿਆ ਪਰ ਇਸ ਦੀ ਸੂਚਨਾ ਐੱਸਐੱਸਓਸੀ ਵਿੰਗ ਪੰਜਾਬ ਨੂੰ ਦਿੱਤੀ ਗਈ। ਦਰਅਸਲ, ਗਿ੍ਰਫਤਾਰ ਕੀਤੇ ਗਏ ਇਹ ਤਿੰਨੇ ਦੋਸ਼ੀ ਆਪਣੇ ਸਾਥੀਆਂ ਸਮੇਤ ਬੰਦਰਗਾਹ ਤੋਂ ਖੇਪ ਬਾਹਰ ਕੱਢਣ ਲਈ ਸਹੀ ਸਮੇਂ ਦੀ ਉਡੀਕ ਕਰ ਰਹੇ ਸਨ। ਜਿਸ ਤੋਂ ਬਾਅਦ ਇਹ ਖੇਪ ਦੇਸ਼ ਦੇ ਵੱਖ-ਵੱਖ ਰਾਜਾਂ ਨੂੰ ਸਪਲਾਈ ਕੀਤੀ ਜਾਣੀ ਸੀ।
ਅੱਜ ਗੁਰਦਾਸਪੁਰ ਦੀ ਅਦਾਲਤ ’ਚ ਪੇਸ਼ ਕੀਤਾ ਜਾਵੇਗਾ, ਗਿ੍ਰਫਤਾਰ ਕੀਤੇ ਗਏ ਤਿੰਨਾਂ ਤਸਕਰਾਂ ਨੂੰ ਅੱਜ ਬਾਅਦ ਦੁਪਹਿਰ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਜਲਦੀ ਹੀ ਇਨ੍ਹਾਂ ਦੇ ਸਾਥੀਆਂ ਨੂੰ ਵੀ ਫੜ ਲਿਆ ਜਾਵੇਗਾ। ਇਸ ਕਾਮਯਾਬੀ ਤੋਂ ਬਾਅਦ ਪੰਜਾਬ ਪੁਲਿਸ ਨੇ ਦੇਸ਼ ਵਿੱਚ ਹੈਰੋਇਨ ਦੀ ਤਸਕਰੀ ਕਰਨ ਵਾਲੇ ਇੱਕ ਚੇਨ ਨੂੰ ਤੋੜਨ ਵਿੱਚ ਸਫਲਤਾ ਹਾਸਲ ਕੀਤੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ