ਭਾਰਤ ਖਿਲਾਫ਼ ਜਿੱਤ ਦੇ ਕਰੀਬ ਆਉਂਦੇ ਹਾਂ, ਪਰ ਜਿੱਤ ਨਹੀਂ ਪਾਉਂਦੇ : ਸ਼ਾਕਿਬ

ਭਾਰਤ ਖਿਲਾਫ਼ ਜਿੱਤ ਦੇ ਕਰੀਬ ਆਉਂਦੇ ਹਾਂ, ਪਰ ਜਿੱਤ ਨਹੀਂ ਪਾਉਂਦੇ : ਸ਼ਾਕਿਬ

ਐਡੀਲੇਡ (ਏਜੰਸੀ)। ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ-ਹਸਨ ਨੇ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ 2022 ’ਚ ਭਾਰਤ ਦੇ ਹੱਥੋਂ ਪੰਜ ਦੌੜਾਂ ਦੀ ਹਾਰ ਤੋਂ ਬਾਅਦ ਭਾਰਤ ਦੇ ਖਿਲਾਫ ਕਰੀਬੀ ਮੈਚ ਨਾ ਜਿੱਤਣ ’ਤੇ ਅਫਸੋਸ ਜਤਾਇਆ। ਸ਼ਾਕਿਬ ਨੇ ਕਿਹਾ, ‘ਜਦੋਂ ਅਸੀਂ ਭਾਰਤ ਦੇ ਖਿਲਾਫ ਖੇਡਦੇ ਹਾਂ ਤਾਂ ਕਹਾਣੀ ਉਹੀ ਰਹਿੰਦੀ ਹੈ। ਅਸੀਂ ਲਗਭਗ ਜਿੱਤਣ ਵਾਲੇ ਪਾਸੇ ਹੁੰਦੇ ਹਾਂ ਪਰ ਅਸੀਂ ਮੈਚ ਖਤਮ ਨਹੀਂ ਕਰ ਪਾਉਂਦੇ। ਦੋਵੇਂ ਟੀਮਾਂ ਨੇ ਇਸ ਦਾ ਆਨੰਦ ਮਾਣਿਆ, ਇਹ ਬਹੁਤ ਵਧੀਆ ਮੈਚ ਸੀ ਅਤੇ ਅਸੀਂ ਇਹੀ ਚਾਹੁੰਦੇ ਸੀ। ਅੰਤ ਵਿੱਚ ਕਿਸੇ ਨੇ ਜਿੱਤਣਾ ਹੈ ਅਤੇ ਕਿਸੇ ਨੇ ਹਾਰਨਾ ਹੈ। ਟੀ-20 ਅੰਤਰਰਾਸ਼ਟਰੀ ਮੈਚਾਂ ਵਿੱਚ ਭਾਰਤ ਅਤੇ ਬੰਗਲਾਦੇਸ਼ ਦਾ ਇਤਿਹਾਸ ਰੋਮਾਂਚਕ ਮੈਚਾਂ ਨਾਲ ਭਰਿਆ ਹੋਇਆ ਹੈ।

ਟੀ-20 ਵਿਸ਼ਵ ਕੱਪ 2016 ਵਿੱਚ ਭਾਰਤ ਨੇ ਬੰਗਲਾਦੇਸ਼ ਨੂੰ ਸਿਰਫ਼ ਇੱਕ ਦੌੜ ਨਾਲ ਹਰਾਇਆ ਸੀ, ਜਦੋਂ ਕਿ ਦਿਨੇਸ਼ ਕਾਰਤਿਕ ਨੇ ਬੰਗਲਾਦੇਸ਼ ਖ਼ਿਲਾਫ਼ 2018 ਨਿਦਾਹਾਸ ਟਰਾਫੀ ਦੇ ਫਾਈਨਲ ਵਿੱਚ ਆਖਰੀ ਗੇਂਦ ’ਤੇ ਛੱਕਾ ਜੜਿਆ ਸੀ। ਐਡੀਲੇਡ ਓਵਲ ’ਚ ਬੁੱਧਵਾਰ ਨੂੰ ਖੇਡੇ ਗਏ ਮੀਂਹ ਨਾਲ ਪ੍ਰਭਾਵਿਤ ਮੈਚ ’ਚ ਬੰਗਲਾਦੇਸ਼ ਨੇ 16 ਓਵਰਾਂ ’ਚ 151 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਸੱਤ ਓਵਰਾਂ ’ਚ 66 ਦੌੜਾਂ ਬਣਾ ਲਈਆਂ ਸਨ ਪਰ ਆਖਿਰਕਾਰ ਟੀਚੇ ਤੋਂ ਛੇ ਦੌੜਾਂ ਘੱਟ ਹੀ ਡਿੱਗ ਗਈ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ