Punjab Police: ਲੁਧਿਆਣਾ ’ਚ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਾਡੀ ਦੇ ਕਰੀਬੀ ਮੁਨੀਸ਼ ਦੇ ਚਾਰ ਸਲੀਪਰ ਸੈਲ ਕਾਬੂ

Punjab Police
Punjab Police: ਲੁਧਿਆਣਾ ’ਚ ਵੱਡੀ ਕਾਰਵਾਈ, ਬੱਬਰ ਖਾਲਸਾ ਇੰਟਰਨੈਸ਼ਨਲ ਦੇ ਲਾਡੀ ਦੇ ਕਰੀਬੀ ਮੁਨੀਸ਼ ਦੇ ਚਾਰ ਸਲੀਪਰ ਸੈਲ ਕਾਬੂ

Punjab Police: ਬੀਤੇ ਇੱਕ ਮਹੀਨੇ ’ਚ ਲੁਧਿਆਣਾ ’ਚ ਦੋ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਕਰ ਚੁੱਕੇ ਹਨ ਹਮਲਾ

Punjab Police: ਲੁਧਿਆਣਾ (ਜਸਵੀਰ ਸਿੰਘ ਗਹਿਲ)। ਕਾਊਂਟਰ ਇਟੈਲੀਜੈਂਸੀ ਤੇ ਲੁਧਿਆਣਾ ਪੁਲਿਸ ਨੇ ਸਾਂਝੀ ਕਾਰਵਾਈ ਦੌਰਾਨ ਚਾਰ ਸਲੀਪਰ ਸੈਲਸ ਨੂੰ ਕਾਬੂ ਕੀਤਾ ਹੈ। ਜਦਕਿ ਮਾਮਲੇ ਵਿੱਚ ਮਾਸਟਰਮਾਈਂਡ ਸਮੇਤ ਤਿੰਨ ਦੀ ਗ੍ਰਿਫ਼ਤਾਰੀ ਹਾਲੇ ਬਾਕੀ ਹੈ। ਪੁਲਿਸ ਮੁਤਾਬਕ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵੱਲੋਂ ਬੱਬਰ ਖਾਲਸਾ ਇੰਟਰਨੈਸ਼ਨਲ ਦੇ ਹਰਜੀਤ ਸਿੰਘ ਉਰਫ਼ ਲਾਡੀ (ਮਾਸਟਰਮਾਈਂਡ) ਦੇ ਨਜ਼ਦੀਕੀ ਮੁਨੀਸ਼ ਦੇ ਕਹਿਣ ’ਤੇ ਇੱਕ ਮਹੀਨੇ ਦੇ ਵਕਫ਼ੇ ’ਚ ਲੁਧਿਆਣਾ ਵਿਖੇ ਦੋ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਪੈਟਰੋਲ ਬੰਬ ਨਾਲ ਹਮਲਾ ਕੀਤੇ ਜਾ ਚੁੱਕੇ ਹਨ।

Read Also : Amloh News: ਪਵਨਪ੍ਰੀਤ ਕੌਰ ਧਨੋਆ ਨੇ ਜੱਜ ਬਣਕੇ ਹਲਕਾ ਅਮਲੋਹ ਦਾ ਮਾਣ ਵਧਾਇਆ: ਵਿਧਾਇਕ ਗੈਰੀ ਬੜਿੰਗ

ਪ੍ਰੈੱਸ ਕਾਨਫਰੰਸ ਦੌਰਾਨ ਕਮਿਸ਼ਨਰ ਪੁਲਿਸ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਕਮਿਸ਼ਨਰ ਪੁਲਿਸ ਲੁਧਿਆਣਾ ਨੇ 16 ਅਕਤੂਬਰ ਨੂੰ ਸ਼ਿਵ ਸੈਨਾ ਭਾਰਤਵੰਸ਼ੀ ਦੇ ਕੌਮੀ ਪ੍ਰਧਾਨ ਯੋਗੇਸ਼ ਬਖ਼ਸੀ ਤੇ 2 ਨਵੰਬਰ ਨੂੰ ਸ਼ਿਵ ਸੈਨਾ ਆਗੂ ਹਰਕੀਰਤ ਸਿੰਘ ਖੁਰਾਣਾ ਦੇ ਘਰ ’ਤੇ ਪੈਟਰੋਲ ਬੰਬ ਨਾਲ ਹਮਲਾ ਹੋਇਆ ਸੀ। ਮਾਮਲੇ ’ਚ ਪੁਲਿਸ ਨੇ ਮੌਕੇ ’ਤੇ ਹੀ ਜਾਂਚ ਸ਼ੁਰੂ ਕਰ ਦਿੱਤੀ ਸੀ। ਜਿਸ ’ਚ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਹੱਥ ਲੱਗੀ ਜਦੋਂ ਮਾਮਲੇ ’ਚ ਲੋੜੀਂਦੇ ਹਮਲਾਵਰਾਂ ਨੂੰ ਪੁਲਿਸ ਨੇ ਸੇਫ਼ ਸਿਟੀ ਕੈਮਰਿਆਂ ਤੋਂ ਇਲਾਵਾ ਮੋਟਰਸਾਇਕਲਾਂ ਦੀਆਂ ਨੰਬਰ ਪਲੇਟਾਂ ਦੀ ਮੱਦਦ ਨਾਲ ਨਵਾਂ ਸ਼ਹਿਰ ਲਾਗਿਓਂ ਗ੍ਰਿਫ਼ਤਾਰ ਕਰ ਲਿਆ ਹੈ।

Punjab Police

ਉਨ੍ਹਾਂ ਇਹ ਵੀ ਦੱਸਿਆ ਕਿ ਬੱਬਰ ਖਾਲਸਾ ਵੱਲੋਂ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਰੀਬ ਘਰਾਂ ਦੇ ਬੱਚਿਆਂ ਨੂੰ ਸਲੀਪਰ ਸੈਲ ਬਣਾ ਰੱਖਿਆ ਹੈ, ਜਿੰਨ੍ਹਾਂ ਤੋਂ ਪੰਜਾਬ ’ਚ ਵੱਖ- ਵੱਖ ਥਾਵਾਂ ’ਤੇ ਸ਼ਿਵ ਸੈਨਾ ਆਗੂਆਂ ਦੇ ਘਰਾਂ ’ਤੇ ਹਮਲੇ ਕਰਵਾਏ ਜਾ ਰਹੇ ਹਨ। ਲੁਧਿਆਣਾ ’ਚ ਹੋਏ ਦੋਵੇਂ ਹਮਲੇ ਇੱਕ ਹੀ ਗੈਂਗ ਦੇ ਮੈਂਬਰਾਂ ਵੱਲੋਂ ਬੱਬਰ ਖਾਲਸਾ ਦੇ ਕੈਨੇਡਾ ਬੈਠੇ ਹਰਜੀਤ ਸਿੰਘ ਉਰਫ਼ ਲਾਡੀ ਦੇ ਨਜ਼ਦੀਕੀ ਮੰਨੇ ਜਾਂਦੇ ਮੁਨੀਸ਼ ਦੇ ਕਹਿਣ ’ਤੇ ਕੀਤੇ ਗਏ ਸਨ। ਜਿੰਨ੍ਹਾਂ ਵਿੱਚੋਂ ਰਵਿੰਦਰ ਪਾਲ ਸਿੰਘ ਉਰਫ਼ ਰਵੀ, ਮਨੀਸ਼ ਸਾਹਿਦ ਉਰਫ਼ ਸੰਜੂ ਤੇ ਅਨਿਲ ਕੁਮਾਰ ਉਰਫ਼ ਹਨੀ ਤੋਂ ਇਲਾਵਾ ਜਸਵਿੰਦਰ ਸਿੰਘ ਉਰਫ ਬਿੰਦਰ ਨੂੰ ਗ੍ਰਿਫ਼ਤਾਰ ਕਰਨ ਦੇ ਨਾਲ ਹੀ ਉਨ੍ਹਾਂ ਦੇ ਕਬਜ਼ੇ ਵਿੱਚੋਂ ਲਾਲ ਰੰਗ ਦਾ ਟੀਵੀਐੱਸ ਰਾਈਡਰ ਮੋਟਰਸਾਇਕਲ ਤੇ ਦੋ ਮੋਬਾਇਲ ਫੋਨ ਵੀ ਬਰਾਮਦ ਹੋਏ ਹਨ।

ਮਾਮਲੇ ’ਚ ਲਵਪ੍ਰੀਤ ਸਿੰਘ ਉਰਫ਼ ਮੋਨੂੰ ਤੋਂ ਇਲਾਵਾ ਸਾਬੀ, ਹਰਜੀਤ ਸਿੰਘ ਉਰਫ਼ ਲਾਡੀ ਵਾਸੀ ਗੜਬੜਦਾਨਾ (ਨਵਾਂ ਸ਼ਹਿਰ) ਜਿਸ ’ਤੇ ਵਿਕਾਸ ਪ੍ਰਭਾਕਰ ਦੇ ਕਤਲ ਮਾਮਲੇ ’ਚ 10 ਲੱਖ ਰੁਪਏ ਦਾ ਇਨਾਮ ਹੈ, ਦੀ ਗ੍ਰਿਫ਼ਤਾਰੀ ਲਈ ਸਰਗਰਮੀ ਨਾਲ ਕੰਮ ਕੀਤਾ ਜਾ ਰਿਹਾ ਹੈ। ਚਾਹਲ ਨੇ ਖੁਲਾਸਾ ਕੀਤਾ ਕਿ ਬੀਤੇ ਸਾਲ ਨੰਗਲ ’ਚ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਵਿਕਾਸ ਪ੍ਰਭਾਕਰ ਦਾ ਮੋਟਰਸਾਇਕਲ ਸਵਾਰਾਂ ਦੁਆਰਾ ਕਤਲ ਕਰ ਦਿੱਤਾ ਗਿਆ ਸੀ। ਪੁਲਿਸ ਗ੍ਰਿਫ਼ਤਾਰ ਵਿਅਕਤੀਆਂ ਤੋਂ ਹੋਰ ਡੂੰਘਾਈ ਨਾਲ ਪੁੱਛਗਿੱਛ ਕਰਨ ਲਈ ਅਦਾਲਤ ਪਾਸੋਂ ਪੁਲਿਸ ਰਿਮਾਂਡ ਹਾਸ਼ਲ ਕਰਨ ਲਈ ਯਤਨ ਕਰ ਰਹੀ ਹੈ।