Punjab Panchayat Elections: ਪਟਿਆਲਾ ਦੇ ਪਿੰਡ ਖੁੱਡਾ ’ਚ ਗੋਲੀ ਚੱਲੀ, ਇੱਕ ਜਖ਼ਮੀ, ਬੈਲਟ ਬਾਕਸ ਚੁੱਕ ਕੇ ਫਰਾਰ

Punjab Panchayat Elections
ਸਨੌਰ: ਪਿੰਡ ਖੁੱਡਾ ਖੇਤਾਂ ’ਚ ਪਿਆ ਬੈਲਟ ਪੇਪਰ ਵਾਲਾ ਬਖਸਾ ਚੋਣ ਅਧਿਕਾਰੀ ਪੁਲਿਸ ਦੀ ਮੌਜੂਦਗੀ ’ਚ ਬਰਾਮਦ ਕਰਦੇ ਹੋਏ। ਤਸਵੀਰ: ਰਾਮ ਸਰੂਪ ਪੰਜੋਲਾ

ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਚਿੱਚੜਵਾਲ ਵਿਖੇ ਚੱਲੇ ਇੱਟਾਂ ਰੋੜੇ, ਬੈਲਟ ਬਾਕਸ ’ਚ ਤੇਜ਼ਾਬ ਪਾਉਣ ਦੇ ਇਲਜ਼ਾਮ

Punjab Panchayat Elections: (ਖੁੁਸ਼ਵੀਰ ਸਿੰਘ ਤੂਰ, ਰਾਮ ਸਰੂਪ ਪੰਜੋਲਾ) ਪਟਿਆਲਾ//ਸਨੌਰ। ਪੰਚਾਇਤੀ ਚੋਣਾਂ ਦੌਰਾਨ ਅੱਜ ਜ਼ਿਲ੍ਹਾ ਪਟਿਆਲਾ ਅੰਦਰ ਅੱਧੀ ਦਰਜ਼ਨ ਦੇ ਕਰੀਬ ਵੱਖ-ਵੱਖ ਥਾਵਾਂ ’ਤੇ ਘਟਨਾਵਾਂ ਵਾਪਰੀਆਂ ਅਤੇ ਬੂਥ ਕੈਪਚਰਿੰਗ ਦੇ ਦੋਸ਼ ਲੱਗੇ। ਇੱਕ ਪਿੰਡ ਅੰਦਰ ਗੋਲੀ ਚੱਲਣ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ। ਇਸ ਤੋਂ ਇਲਾਵਾ ਹਲਕਾ ਸ਼ੁਤਰਾਣਾ ਦੇ ਵਿਧਾਇਕ ਕੁਲਵੰਤ ਬਾਜੀਗਰ ਦੇ ਪਿੰਡ ਕਰਮੀਪੁਰ ਚਿੱਚੜਵਾਲ ਵਿਖੇ ਪੁਲਿਸ ਤੇ ਵੋਟਰਾਂ ਵਿਚਕਾਰ ਪਥਰਾਅ ਹੋਇਆ ਅਤੇ ਵੈਲਟ ਬਕਸੇ ਵਿੱਚ ਤੇਜ਼ਾਬ ਪਾ ਕੇ ਵੋਟਾਂ ਖਰਾਬ ਕਰਨ ਦੇ ਦੋਸ਼ ਲਾਏ ਅਤੇ ਇਹ ਸਾਰਾ ਕੁਝ ਵਿਧਾਇਕ ਦੀ ਸ਼ਹਿ ’ਤੇ ਹੋਣ ਦੇ ਕਥਿਤ ਦੋਸ਼ ਲਾਏ ਗਏ।

ਇਹ ਵੀ ਪੜ੍ਹੋ: Panchayat Election Results: ਪੰਚਾਇਤੀ ਚੋਣਾਂ ਅਮਨ-ਅਮਾਨ ਨਾਲ ਸੰਪੰਨ, ਸਰਪੰਚੀ ਚੋਣਾਂ ਦੇ ਨਤੀਜੇ ਆਉਣੇ ਸ਼ੁਰੂ

ਇਕੱਤਰ ਕੀਤੇ ਵੇਰਵਿਆਂ ਮੁਤਾਬਿਕ ਹਲਕਾ ਸਨੌਰ ਅੰਦਰ ਦੇ ਪਿੰਡ ਖੁੱਡਾ ’ਚ ਚੋਣਾਂ ਦੋਰਾਨ ਬੂਥ ’ਤੇ ਕਬਜ਼ਾ ਕਰਨ ਦੀ ਨੀਅਤ ਨਾਲ ਦਰਜ਼ਨ ਤੋਂ ਵੱਧ ਵਿਅਕਤੀ ਆਏ, ਜਿਸ ਦਾ ਪਿੰਡ ਵਾਲਿਆ ਵੱਲੋਂ ਵਿਰੋਧ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਵੱਲੋਂ ਗੋਲੀ ਚਲਾ ਦਿੱਤੀ ਗਈ, ਵੋਟਾਂ ਲਈ ਲਾਈਨ ਵਿੱਚ ਖੜ੍ਹੇ 33 ਸਾਲਾਂ ਸਰਬਜੀਤ ਸਿੰਘ ਸੋਨੀ ਜ਼ਖ਼ਮੀ ਹੋ ਗਿਆ। ਉਮੀਦਵਾਰ ਦੀ ਪਤਨੀ ਨੇ ਦੱਸਿਆ ਕਿ ਉਸ ਦਾ ਪਤੀ ਜੋਗਿੰਦਰ ਸਿੰਘ ਸਰਪੰਚੀ ਦੇ ਉਮੀਦਵਾਰ ਸਨ ਅਤੇ ਸਾਂਤੀ ਨਾਲ ਵੋਟਾਂ ਪੈ ਰਹੀਆਂ ਸਨ, ਪਰ ਆਮ ਆਦਮੀ ਪਾਰਟੀ ਦੇ ਵਿਅਕਤੀਆਂ ਵੱਲੋਂ ਇੱਥੇ ਜਾਅਲੀ ਵੋਟਾਂ ਪਾਈਆਂ ਅਤੇ ਬੂਥ ਕੈਪਚਰਿੰਗ ਦੀ ਕੋਸ਼ਿਸ਼ ਕੀਤੀ।

ਉਨ੍ਹਾਂ ਵੱਲੋਂ ਬੈਲਟ ਬਕਸਾ ਚੁੱਕ ਕੇ ਫਰਾਰ ਹੋ ਗਏ ਅਤੇ ਇਹ ਬਕਸਾ ਅੱਗੇ ਖੇਤਾਂ ਵਿੱਚੋਂ ਅਧਿਕਾਰੀਆਂ ਨੂੰ ਮਿਲਿਆ। ਐਸਡੀਐਮ ਸਮੇਤ ਹੋਰ ਅਧਿਕਾਰੀਆਂ ਵੱਲੋਂ ਇੱਥੇ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਨੇ ਆਖਿਆ ਕਿ ਆਮ ਆਦਮੀ ਪਾਰਟੀ ਦੇ ਵਰਰਕਾਂ ਵੱਲੋਂ ਤਿੰਨ ਦਿਨਾਂ ਤੋਂ ਚੋਣਾਂ ਜਿੱਤਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਸਨ। Punjab Panchayat Elections

ਪਿੰਡ ਕਰੀਮਗੜ੍ਹ ਚਿਚੜਵਾਲ ਵਿਖੇ ਪਥਰਾਅ ਹੋਇਆ

ਇੱਧਰ ਹਲਕਾ ਸ਼ੁਤਰਾਣਾ ਅੰਦਰ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਦੇ ਪਿੰਡ ਕਰੀਮਗੜ੍ਹ ਚਿਚੜਵਾਲ ਵਿਖੇ ਹੰਗਾਮਾ ਹੋਇਆ ਅਤੇ ਲੋਕਾਂ ਅਤੇ ਪੁਲਿਸ ਵਿਚਕਾਰ ਪਥਰਾਅ ਹੋਇਆ। ਸਰਪੰਚੀ ਦੇ ਉਮੀਦਵਾਰ ਗੁਰਚਰਨ ਰਾਮ ਨੇ ਦੱਸਿਆ ਕਿ ਉਹ ਭਾਰੀ ਵੋਟਾਂ ਨਾਲ ਜਿੱਤ ਰਹੇ ਸਨ ਅਤੇ ਉਸ ਦੇ ਵਿਰੋਧੀ ਸੱਤਪਾਲ ਵੱਲੋਂ ਬੈਲਟ ਬਾਕਸ ’ਚ ਤੇਜ਼ਾਬ ਪਾ ਕੇ ਵੋਟਾਂ ਖ਼ਰਾਬ ਕਰ ਦਿੱਤੀਆਂ। ਉਨ੍ਹਾਂ ਕਿਹਾ ਕਿ ਅੰਦਰ ਨਾ ਕੋਈ ਮੋਬਾਇਲ ਜਾਂ ਹੋਰ ਕੋਈ ਵੀ ਸਮਾਨ ਪੁਲਿਸ ਵੱਲੋਂ ਨਹੀਂ ਜਾਣ ਦਿੱਤਾ ਗਿਆ, ਪਰ ਇਹ ਤੇਜ਼ਾਬ ਦੀ ਬੋਤਲ ਕਿਵੇਂ ਅੰਦਰ ਗਈ। ਉਨ੍ਹਾਂ ਕਿਹਾ ਕਿ ਇਹ ਸਭ ਵਿਧਾਇਕ ਕੁਲਵੰਤ ਸਿੰਘ ਬਾਜੀਗਰ ਅਤੇ ਪੁਲਿਸ ਦੀ ਸਹਿ ਨਾਲ ਤੇਜ਼ਾਬ ਪਾਇਆ ਗਿਆ ਹੈ।

ਪਿੰਡ ਦੇ ਰਣਜੀਤ ਕੁਮਾਰ ਨੇ ਆਖਿਆ ਕਿ ਸਾਰਾ ਪਿੰਡ ਗੁਰਚਰਨ ਰਾਮ ਨਾਲ ਹੈ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਵਿਧਾਇਕ ਦੀ ਸਹਿ ’ਤੇ ਹੀ ਸੱਤਪਾਲ ਵੱਲੋਂ ਪੋਲਿੰਗ ਬੂਥ ਅੰਦਰ ਤੇਜ਼ਾਬ ਦੀ ਬੋਤਲ ਲਿਜਾ ਕੇ ਬੈਲਟ ਬਾਕਸ ਵਿੱਚ ਤੇਜ਼ਾਬ ਪਾ ਦਿੱਤਾ। ਪਿੰਡ ਵਾਲਿਆਂ ਵੱਲੋਂ ਵਿਧਾਇਕ ਖਿਲਾਫ਼ ਰੱਜਵੀ ਨਾਅਰੇਬਾਜੀ ਕੀਤੀ ਗਈ। ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਵੱਲੋਂ ਜ਼ਿਲ੍ਹੇ ਅੰਦਰ ਆਮ ਆਦਮੀ ਪਾਰਟੀ ਵੱਲੋਂ ਕੀਤੀ ਗੁੰਡਾਗਰਦੀ ਦੀ ਨਿਖੇਧੀ ਕੀਤੀ ਗਈ ਹੈ। Punjab Panchayat Elections