ਪੀਐਮ ਸਵ ਨਿਧੀ ਸਕੀਮ ਤਹਿਤ ਰੇਹੜੀ ਫੜ੍ਹੀ ਵਾਲਿਆਂ ਨੂੰ ਲੋਨ ਦੀ ਸੁਵਿਧਾ ਉਪਲਬੱਧ | Punjab News Today
ਫਾਜਿ਼ਲਕਾ (ਰਜਨੀਸ਼ ਰਵੀ)। ਫਾਜਿ਼ਲਕਾ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਦੱਸਿਆ ਹੈ ਕਿ ਪ੍ਰਧਾਨ ਮੰਤਰੀ ਸਵ ਨਿਧੀ ਸਕੀਮ ਤਹਿਤ ਸ਼ਹਿਰਾਂ ਵਿਚ ਰੇਹੜੀ ਫੜ੍ਹੀ ਵਾਲਿਆਂ ਨੂੰ ਲੋਨ ਦੀ ਸੁਵਿਧਾ ਦਿੱਤੀ ਜਾਂਦੀ ਹੈ (Punjab News Today)। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਦਾ ਉਦੇਸ਼ ਰੇਹੜੀ ਫੜ੍ਹੀ ਵਾਲਿਆਂ ਨੂੰ ਆਰਥਿਕ ਤੌਰ ‘ਤੇ ਮਜਬੂਤ ਕਰਨਾ ਹੈ ਤਾਂ ਜ਼ੋ ਉਹ ਆਪਣੇ ਕੰਮ ਨੂੰ ਵਿਸਥਾਰ ਦੇ ਸਕਨ। ਉਨ੍ਹਾਂ ਨੇ ਦੱਸਿਆ ਕਿ ਪਹਿਲੀ ਵਾਰ ਇਸ ਸਕੀਮ ਤਹਿਤ 10 ਹਜਾਰ ਰੁਪਏ ਤੱਕ ਦਾ ਲੋਨ ਦਿੱਤਾ ਜਾਂਦਾ ਹੈ। ਜੇ ਲਾਭਪਾਤਰੀ ਕਿਸਤਾਂ ਰਾਹੀਂ ਇਹ ਕਰਜ ਸਮੇਂ ਸਿਰ ਚੁਕਾ ਦੇਵੇ ਤਾਂ ਉਹ 20 ਹਜਾਰ ਰੁਪਏ ਦਾ ਲੋਨ ਲੈਣ ਲਈ ਯੋਗ ਹੋ ਜਾਂਦਾ ਹੈ। 20 ਹਜਾਰ ਦਾ ਲੋਨ ਜਦ ਕੋਈ ਲਾਭਪਾਤਰੀ ਕਿਸਤਾਂ ਰਾਹੀਂ ਸਮੇਂ ਸਿਰ ਚੁਕਾ ਦਿੰਦਾ ਹੈ ਤਾਂ ਉਹ 50 ਹਜਾਰ ਰੁਪਏ ਤੱਕ ਦੇ ਲੋਨ ਲਈ ਯੋਗ ਹੋ ਜਾਂਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਸਕੀਮ ਤਹਿਤ ਲੋਨ ਲੈਣ ਲਈ ਵਿਅਕਤੀ ਨੂੰ ਬੈਂਕ ਕੋਲ ਕੋਈ ਵੀ ਗੰਰਟੀ ਨਹੀਂ ਦੇਣੀ ਪੈਂਦੀ ਹੈ ਅਤੇ ਇਸ ਸਕੀਮ ਦਾ ਲਾਭ ਲੈਣ ਲਈ ਰੇਹੜੀ ਫੜੀ ਵਾਲੇ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਸੰਪਰਕ ਕਰ ਸਕਦੇ ਹਨ। ਸਕੀਮ ਦਾ ਲਾਭ ਲੈਣ ਲਈ ਪ੍ਰਾਰਥੀ ਨੂੰ ਅਧਾਰ ਕਾਰਡ, ਦੋ ਪਾਸਪੋਰਟ ਤਸਵੀਰਾਂ ਅਤੇ ਬੈਂਕ ਦੀ ਕਾਪੀ ਨਾਲ ਨਗਰ ਨਿਗਮ, ਨਗਰ ਕੌਂਸਲ ਜਾਂ ਨਗਰ ਪੰਚਾਇਤ ਦੇ ਦਫ਼ਤਰ ਵਿਖੇ ਸੰਪਰਕ ਕਰਨਾ ਹੋਵੇਗਾ ਜਿੱਥੇ ਉਨ੍ਹਾਂ ਦਾ ਕੇਸ ਤਿਆਰ ਕਰਕੇ ਬੈਂਕ ਨੂੰ ਭੇਜਿਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਕੀਮ ਤਹਿਤ 10 ਹਜਾਰ ਦੇ ਲੋਨ ਤੇ ਕੋਈ ਵਿਆਜ ਵੀ ਨਹੀਂ ਦੇਣਾ ਪੈਂਦਾ ਹੈ ਸਗੋਂ ਮੂਲ ਤੋਂ ਵੀ 400 ਰੁਪਏ ਘੱਟ ਅਦਾ ਕਰਨੇ ਪੈਂਦੇ ਹਨ ਅਤੇ 9600 ਰੁਪਏ ਹੀ ਵਾਪਿਸ ਕਿਸਤਾਂ ਵਿਚ ਅਦਾ ਕਰਨੇ ਹੁੰਦੇ ਹਨ।