Punjab News : ਨਸ਼ਾ ਤਸਕਰਾਂ ਖਿਲਾਫ਼ ਸਖ਼ਤੀ, ਸਰਕਾਰ ਲੈਣ ਜਾ ਰਹੀ ਐ ਵੱਡਾ ਐਕਸ਼ਨ

Punjab News

ਚੰਡੀਗੜ੍ਹ। Punjab News : ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਹੁਣ ਤੱਕ ਐੱਨ. ਡੀ. ਪੀ. ਐੱਸ. ਐਕਟ ਤਹਿਤ 10,394 ਤੋਂ ਵੱਧ ਐੱਫ਼. ਆਈ. ਆਰਜ਼. ਦਰਜ ਕਰਕੇ 14,381 ਤੋਂ ਵੱਧ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਨ੍ਹਾਂ ’ਚ 253 ਵੱਡੇ ਮਗਰਮੱਛ ਵੀ ਸ਼ਾਮਲ ਹਨ।

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨਸ਼ਿਆਂ ਵਿਰੁੱਧ ਵਿੱਢੀ ਮੁਹਿੰਮ ਤਹਿਤ ਹੁਣ ਤੱਕ 200 ਕਰੋੜ ਰੁਪਏ ਤੋਂ ਵੱਧ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਜਾ ਚੁੱਕੀਆਂ ਹਨ ਅਤੇ ਇਨ੍ਹਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ। ਪੰਜਾਬ ਪੁਲਸ ਦੇ ਮੁਖੀ ਗੌਰਵ ਯਾਦਵ ਨੇ ਸੂਬੇ ਦੇ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਨਸ਼ਿਆਂ ਦੇ ਮਾਮਲਿਆਂ ਵਿਚ ਜ਼ੀਰੋ ਟਾਲਰੈਂਸ ਦੀ ਨੀਤੀ ਅਪਣਾਉਣ ਲਈ ਮੁੜ ਨਿਰਦੇਸ਼ ਜਾਰੀ ਕੀਤੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਮਾਮਲਿਆਂ ਵਿਚ ਕੋਈ ਢਿੱਲ ਨਾ ਵਰਤਣ ਲਈ ਕਿਹਾ ਗਿਆ ਹੈ। Punjab News

Read Also : Punjab News : ਕੀ ਤੁਹਾਡਾ ਵੀ ਪਿਆ ਐ ਇੰਤਕਾਲ ਪੈਂਡਿੰਗ?, ਵਿਧਾਨ ਸਭਾ ’ਚ ਗੂੰਜਿਆ ਇੰਤਕਾਲਾਂ ਦਾ ਮੁੱਦਾ

ਭਾਵੇਂ ਉਪਰੋਕਤ ਅੰਕੜੇ 10 ਦਿਨ ਪੁਰਾਣੇ ਹਨ ਪਰ ਪੰਜਾਬ ਪੁਲਸ ਵੱਲੋਂ ਪਿਛਲੇ 10 ਦਿਨਾਂ ਵਿਚ ਕਰੋੜਾਂ ਰੁਪਏ ਦੇ ਨਸ਼ੇ ਫੜੇ ਗਏ ਹਨ। ਸੂਬੇ ਵਿਚ ਪੁਲਸ ਨੇ 1250 ਕਿਲੋ ਤੋਂ ਵੱਧ ਹੈਰੋਇਨ ਬਰਾਮਦ ਕੀਤੀ ਹੈ। ਸਰਕਾਰ ਨੂੰ ਸਭ ਤੋਂ ਵੱਡੀ ਸਫਲਤਾ ਡਰੱਗ ਮਨੀ ਜ਼ਬਤ ਕਰਨ ’ਚ ਮਿਲੀ, ਜਿਸ ਤਹਿਤ 17 ਕਰੋੜ ਰੁਪਏ ਤੋਂ ਵੱਧ ਦੀ ਡਰੱਗ ਮਨੀ ਜ਼ਬਤ ਕੀਤੀ ਗਈ ਹੈ। ਸਰਕਾਰ ਵੱਲੋਂ ਵਿਖਾਈ ਗਈ ਸਖ਼ਤੀ ਕਾਰਨ ਨਸ਼ਿਆਂ ਦੀ ਖੁੱਲ੍ਹੇਆਮ ਵਿਕਰੀ ’ਤੇ ਪਾਬੰਦੀ ਲੱਗੀ ਹੈ ਅਤੇ ਵੱਡੇ ਨਸ਼ਾ ਸਮੱਗਲਰ ਰੂਪੋਸ਼ ਹੋ ਗਏ ਹਨ। ਹਾਲ ਹੀ ਵਿਚ ਮੁੱਖ ਮੰਤਰੀ ਨੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਦਾ ਗਠਨ ਵੀ ਕੀਤਾ ਸੀ। Punjab News

LEAVE A REPLY

Please enter your comment!
Please enter your name here