Punjab: ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਨਵੇਂ ਚੁਣੇ ਸਰਪੰਚਾਂ ਨੇ ਚੁੱਕੀ ਸਹੁੰ, ਨਸ਼ਿਆਂ ਖਿਲਾਫ਼ ਅਰਵਿੰਦ ਕੇਜਰੀਵਾਲ ਨੇ ਕੀਤੀ ਖਾਸ ਅਪੀਲ

Punjab
Punjab: ਮੁੱਖ ਮੰਤਰੀ ਮਾਨ ਨੇ ਕੀਤਾ ਵੱਡਾ ਐਲਾਨ, ਨਵੇਂ ਚੁਣੇ ਸਰਪੰਚਾਂ ਨੇ ਚੁੱਕੀ ਸਹੁੰ, ਨਸ਼ਿਆਂ ਖਿਲਾਫ਼ ਅਰਵਿੰਦ ਕੇਜਰੀਵਾਲ ਨੇ ਕੀਤੀ ਖਾਸ ਅਪੀਲ

Punjab: ਲੁਧਿਆਣਾ (ਜਸਵੀਰ ਗਹਿਲ)। ਲੁਧਿਆਣਾ ਦੇ ਪਿੰਡ ਧਨਾਨਸੂ ਵਿਖੇ ਅੱਜ ਪੰਜਾਬ ਦੇ ਨਵੇਂ ਚੁਣੇ ਸਰਪੰਚਾਂ ਦਾ ਸਹੁੰ ਚੁੱਕ ਸਮਾਗਮ ਕਰਵਾਇਆ ਗਿਆ। ਇਸ ਮੌਕੇ ਪੰਜਾਬ ਭਰ ਵਿੱਚੋਂ ਨਵੇਂ ਚੁਣ ਕੇ ਆਏ ਸਰਪੰਚਾਂ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਹੁੰ ਚੁਕਾਈ। ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵਿਸ਼ੇਸ਼ ਤੌਰ ’ਤੇ ਪਹੁੰਚੇ ਹੋਏ ਸਨ।

ਇਸ ਦੌਰਾਨ ਹਾਜ਼ਰ ਨਵੇਂ ਚੁਣੇ ਸਰਪੰਚਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਐਲਾਨ ਕੀਤਾ ਕਿ ਸਰਪੰਚ ਪਿੰਡਾਂ ਦਾ ਇਕੱਠ ਕਰ ਕੇ ਪਿੰਡ ਦੀ ਲੋੜ ਮੁਤਾਬਕ ਸੜਕਾਂ, ਸਕੂਲ, ਸੋਲਰ ਲਾਈਟਾਂ, ਲਾਇਬ੍ਰੇਰੀਆਂ ਆਦਿ ਦਾ ਮਤਾ ਪਾ ਲੈਣ, ਇਨ੍ਹਾਂ ਕੰਮਾਂ ਨੂੰ ਪਹਿਲ ਦੇ ਅਧਾਰ ’ਤੇ ਕਰਵਾਉਣਾ ਸਰਕਾਰ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਅਸੀਂ ਕਦੇ ਨਹੀਂ ਕਿਹਾ ਕਿ ਖਜ਼ਾਨਾ ਖ਼ਾਲੀ ਹੈ, ਖਜ਼ਾਨਾ ਤੁਹਾਡਾ ਹੈ ਤੇ ਖਜ਼ਾਨੇ ਦਾ ਮੂੰਹ ਵੀ ਤੁਹਾਡੇ ਵੱਲ ਰਹੇਗਾ। ਖਜ਼ਾਨੇ ਦੇ ਮਾਲਕ ਤੁਸੀਂ ਹੋ। Punjab

ਸਰਪੰਚਾਂ ਨੂੰ ਕੀਤੀ ਅਪੀਲ | Punjab

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਸਰਪੰਚਾਂ ਨੂੰ ਇਹ ਅਪੀਲ ਕੀਤੀ ਕਿ ਜਿਹੜਾ ਪੈਸੇ ਪਿੰਡ ਦੇ ਕੰਮਾਂ ਲਈ ਆਵੇਗਾ, ਉਹ ਕੰਮ ਕੋਲ ਖੜ੍ਹੇ ਹੋ ਕੇ ਕਰਵਾਉਣ। ਜੇ ਕੋਈ ਠੇਕੇਦਾਰ ਮਾੜਾ ਸਾਮਾਨ ਵਰਤਦਾ ਹੈ ਤਾਂ ਉਸ ਦੀ ਸ਼ਿਕਾਇਤ ਸਰਕਾਰ ਨੂੰ ਕਰੋ, ਉਸ ਠੇਕੇਦਾਰ ਦਾ ਟੈਂਡਰ ਕੈਂਸਲ ਕਰ ਦਿੱਤਾ ਜਾਵੇਗਾ ਤੇ ਮੁੜ ਕੇ ਉਸ ਨੂੰ ਦੁਬਾਰਾ ਟੈਂਡਰ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਪੰਚਾਇਤਾਂ ਨੂੰ ਲੋਕਤੰਤਰ ਦੀ ਨੀਂਹ ਕਿਹਾ ਜਾਂਦਾ ਹੈ, ਨੀਂਹ ਮਜ਼ਬੂਤ ਹੋਵੇਗੀ ਤਾਂ ਹੀ ਇਮਾਰਤ ਟਿਕੀ ਰਹਿ ਸਕਦੀ ਹੈ।

Read Also : Himachal News: ਹਿਮਾਚਲ ਦੀ ਸਿਆਸਤ ਛਾਇਆ ਸਮੋਸਾ ਵਿਵਾਦ! ਜਾਣੋ ਕੀ ਹੈ ਮਾਮਲਾ?

ਉਨ੍ਹਾਂ ਨੇ ਸਰਪੰਚਾਂ ਨੂੰ ਨਸ਼ੇ ਰੋਕਣ ਲਈ ਉਪਰਾਲੇ ਕਰਨ ਦੀ ਅਪੀਲ ਕੀਤੀ। ਇਸ ਦੇ ਨਾਲ ਹੀ ਪਿੰਡਾਂ ਨੂੰ ਹਰੇ ਭਰੇ ਬਣਾਉਣ ਲਈ ਉਪਰਾਲੇ ਕਰਨ ਲਈ ਵੀ ਕਿਹਾ। ਉਨ੍ਹਾਂ ਨੇ ਸਰਪੰਚਾਂ ਨੂੰ ਕਿਹਾ ਕਿ ਸਰਪੰਚੀ ਚੋਣਾਂ ਵਿਚ ਜਿਹੜੇ ਉਮੀਦਵਾਰ ਤੁਹਾਡੇ ਵਿਰੋਧ ’ਚ ਵੀ ਲੜੇ ਸੀ, ਉਨ੍ਹਾਂ ਨੂੰ ਵੀ ਨਾਲ ਲੈ ਕੇ ਚੱਲਣਾ ਹੈ, ਉਹੀ ਪਿੰਡ ਕਾਮਯਾਬ ਨੇ ਜਿਨ੍ਹਾਂ ਵਿਚ ਏਕਾ ਹੈ। ਉਨ੍ਹਾਂ ਨੇ ਅਪੀਲ ਕੀਤੀ ਕਿ ਸਰਪੰਚ ਚੋਣਾਂ ਵੇਲੇ ਭਾਵੇਂ ਜਿਹੜੇ ਮਰਜ਼ੀ ਪਾਰਟੀ ਦੀ ਹਮਾਇਤ ਕਰਨ, ਪਰ ਬਾਕੀ ਸਮਾਂ ਉਹ ਸਿਆਸਤ ਤੋਂ ਉੱਪਰ ਉੱਠ ਕੇ ਪਿੰਡਾਂ ਦਾ ਵਿਕਾਸ ਕਰਨ ਲਈ ਯਤਨਸ਼ੀਲ ਰਹਿਣ।

ਅਰਵਿੰਦ ਕੇਜਰੀਵਾਲ ਨੇ ਕੀਤੀ ਖਾਸ ਅਪੀਲ | Punjab

ਇਸ ਦੌਰਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਚੁਣ ਕੇ ਆਏ ਸਰਪੰਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਮੈਨੂੰ ਖੁਸ਼ੀ ਹੋਈ ਕਿ ਪੰਜਾਬ ਦੀਆਂ 300 ਤੋਂ ਜ਼ਿਆਦਾ ਪੰਚਾਇਤਾ ਸਰਵ ਸੰਮਤੀ ਨਾਲ ਚੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਤੁਹਾਡੀ ਚੋਣ ਐਮਐਲਏ ਤੋਂ ਵੀ ਵੱਡੀ ਜਿੱਤ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਇਮਾਨਦਾਰੀ ਨਾਲ ਕੰਮ ਕਰਨਾ ਹੈ। ਬੇਈਮਾਨੀ ਕਰਨ ਵਾਲਿਆਂ ਲਈ ਉੱਪਰ ਵਾਲੀ ਅਦਾਲਤ ’ਚ ਮੁਆਫ਼ੀ ਨਹੀਂ ਹੈ। ਇਸ ਲਈ ਸਰਕਾਰ ਤੋਂ ਮਿਲਣ ਵਾਲੀ ਗਰਾਂਟ ਦਾ ਇੱਕ ਇੱਕ ਰੁਪੱਈਆ ਜਨਤਾ ਦੇ ਫਾਇਦੇ ਲਈ ਲਾਇਓ। ਇੱਕ ਵੀ ਰੁਪਏ ਦੀ ਦੁਰਵਰਤੋਂ ਨਹੀਂ ਹੋਣੀ ਚਾਹੀਦੀ। ਉਨ੍ਹਾਂ ਕਿਹਾ ਕਿ ਪੰਚਾਇਤ ਵਿੱਚ ਸਾਰੇ ਮੈਂਬਰ ਬੈਠ ਕੇ ਇਕੱਠੇ ਫ਼ੈਸਲੇ ਲਵੋਗੇ ਤਾਂ ਸਭ ਦਾ ਭਲਾ ਹੋਵੇਗਾ। ਬੇਈਮਾਨੀ ਨਾਲ ਲਿਆ ਗਿਆ ਕੋਈ ਵੀ ਫੈਸਲਾ ਸਹੀ ਨਹੀਂ ਹੋ ਸਕਦਾ।

Punjab News

ਉਨ੍ਹਾਂ ਕਿਹਾ ਕਿ ਜਿਹੜੀਆਂ ਪੰਚਾਇਤਾਂ ਸਰਵ ਸੰਮਤੀ ਨਾਲ ਚੁਣੀਆਂ ਗਈਆਂ ਹਨ ਉਨ੍ਹਾਂ ਪਿੰਡਾਂ ਦਾ ਵਿਕਾਸ ਸਭ ਤੋਂ ਵੱਧ ਹੋਵੇਗਾ।ਉਨ੍ਹਾਂ ਕਿਹਾ ਕਿ ਕੋਸ਼ਿਸ਼ ਕਰੋ ਕਿ ਹਰ ਮਹੀਨੇ ਸਾਰੇ ਪਿੰਡ ਦੀ ਸੰਗਤ ਨੂੰ ਬੁਲਾ ਕੇ ਇੱਕ ਮੀਟਿੰਗ ਕੀਤੀ ਜਾਵੇ। ਇਸ ਮੀਟਿੰਗ ਵਿੱਚ ਪਿੰਡ ਦੇ ਵਿਕਾਸ ਤੇ ਆਮ ਲੋਕਾਂ ਦੇ ਮਸਲਿਆਂ ਨੂੰ ਵਿਚਾਰਿਆ ਜਾਵੇ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਜਿਹੜਾ ਮੌਕਾ ਮਿਲਿਆ ਹੈ ਉਸ ਦਾ ਲਾਭ ਪੂਰੇ ਪਿੰਡ ਨੂੰ ਦਿੱਤਾ ਜਾਵੇ।

ਉਨ੍ਹਾਂ ਕਿਹਾ ਕਿ ਬਿਨਾ ਵਜ੍ਹਾ ਕਿਸੇ ਵੀ ਕੰਮ ’ਤੇ ਪੈਸਾ ਬਰਬਾਦ ਨਾ ਕੀਤਾ ਜਾਵੇ। ਸਰਕਾਰ ਕੋਲ ਪੈਸੇ ਦੀ ਕੋਈ ਕਮੀ ਨਹੀਂ ਸਿਰਫ਼ ਨੀਅਤ ਦੀ ਕਮੀ ਕਰਕੇ ਵਿਕਾਸ ਨਹੀਂ ਹੋ ਪਾਉਂਦਾ। ਨੀਅਤ ਨਾਲ ਕੀਤੇ ਗਏ ਕੰਮਾਂ ਨਾਲ ਪਿੰਡਾਂ ਦਾ ਸੰਪੂਰਨ ਵਿਕਾਸ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚਾਂ ਦੀ ਨਵੀਂ ਚੋਣ ਤੋਂ ਬਾਅਦ ਉਨ੍ਹਾਂ ਨੂੰ ਪਿੰਡ ’ਚ ਇਮਾਨਦਾਰੀ ਨਾਲ ਕੰਮ ਕਰਕੇ ਇੱਜਤ ਕਮਾਉਣ ਦਾ ਮੌਕਾ ਹੈ।

Punjab

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲਈ ਤੁਸੀਂ ਕਿਸੇ ਵੀ ਪਾਰਟੀ ਦੇ ਸਰਪੰਚ ਨਹੀਂ ਹੋ। ਤੁਸੀਂ ਪਿੰਡ ਦੇ ਸਰਪੰਚ ਹੋ। ਉਨ੍ਹਾਂ ਕਿਹਾ ਕਿ ਸਰਪੰਚਾਂ ਨੂੰ ਕਿਸੇ ਵੀ ਚੀਜ਼ ਦੀ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਨਸ਼ਾ ਖਤਮ ਕਰਨ ਲਈ ਜੋ ਜ਼ਿੰਮੇਵਾਰੀ ਸਰਪੰਚ ਨਿਭਾ ਸਕਦੇ ਹਨ ਓਨਾ ਹੋਰ ਕੋਈ ਨਹੀਂ ਨਿਭਾ ਸਕਦਾ। ਉਨ੍ਹਾਂ ਸਰਪੰਚਾਂ ਤੋਂ ਨਸ਼ਾ ਖਤਮ ਕਰਵਾਉਣ ਦੀ ਅਪੀਲ ਕੀਤੀ। ਨਸ਼ਾ ਤਸਕਰਾਂ ਨੂੰ ਕਾਬੂ ਕਰਵਾਉਣ ਲਈ ਪੁਲਿਸ ਦਾ ਸਾਥ ਦਿੱਤਾ ਜਾਵੇ। ਜੇਕਰ ਪੁਲਿਸ ਐਕਸ਼ਨ ਨਹੀਂ ਲੈਂਦੀ ਤਾਂ ਇਸ ਦੀ ਰਿਪੋਰਟ ਸਰਕਾਰ ਨੂੰ ਕੀਤੀ ਜਾਵੇ। ਉਨ੍ਹਾਂ ਨਸ਼ਾ ਖਤਮ ਕਰਨ ਦੀ ਲੋੜ ’ਤੇ ਜ਼ੋਰ ਦਿੰਦਿਆਂ ਆਪਣੇ ਸੰਬੋਧਨ ਨੂੰ ਵਿਰਾਮ ਦਿੱਤਾ।