Punjab News: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ, ਬਣਿਆ ਨਵਾਂ ਨਿਯਮ, ਕੁਤਾਹੀ ਕਰਨ ’ਤੇ ਹੋਵੇਗੀ ਕਾਰਵਾਈ

Punjab News
Punjab News: ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਨੇ ਕੀਤਾ ਵੱਡਾ ਐਲਾਨ, ਬਣਿਆ ਨਵਾਂ ਨਿਯਮ, ਕੁਤਾਹੀ ਕਰਨ ’ਤੇ ਹੋਵੇਗੀ ਕਾਰਵਾਈ

Punjab News: ਚੰਡੀਗੜ੍ਹ (ਅਸ਼ਵਨੀ ਚਾਵਲਾ)। ਪੰਜਾਬ ਦੇ ਪਲੇਅ ਵੇਅ ਸਕੂਲਾਂ ਵਿੱਚ ਨਵੇਂ ਨਿਯਮ ਬਣਾਉਣ ਸਬੰਧੀ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਨੂੰ ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਮੰਤਰੀ ਡਾ. ਬਲਜੀਤ ਕੌਰ ਨੇ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਵੇਂ ਨਿਯਮ ਬਨਣ ਜਾ ਰਹੇ ਹਨ। ਇਨ੍ਹਾਂ ਨਿਯਮਾਂ ਤਹਿਤ ਪਲੇਅਵੇਅ ਸਕੂਲਾਂ ਨੂੰ ਸੁਰੱਖਿਅਤ ਕਰਨ ਦਾ ਯਤਨ ਕੀਤਾ ਜਾਵੇਗਾ।

ਉਨ੍ਹਾਂ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੇ ਪਲੇਵੇ ਸਕੂਲਾਂ ਲਈ ਨਿਯਮ ਬਣਾਉਣ ਜਾ ਰਹੇ ਹਾਂ। 6 ਮਹੀਨੇ ਵਿੱਚ ਸਾਰੇ ਸਕੂਲਾਂ ਨੂੰ ਰਜਿਸਟਰ ਕਰਵਾਉਣਾ ਹੋਏਗਾ। ਹੁਣ ਤੱਕ ਕੋਈ ਵੀ ਕਾਨੂੰਨ ਨਹੀਂ ਸੀ। ਇੱਕ ਅਧਿਆਪਕ 20 ਤੋਂ ਜ਼ਿਆਦਾ ਬੱਚਿਆਂ ਤੋਂ ਜਿਆਦਾ ਨੂੰ ਅਟੈਂਡ ਨਹੀਂ ਕਰੇਗਾ। ਬੱਚਿਆਂ ਲਈ ਅਣਗਹਿਲੀ ਵਰਤੀ ਜਾਂਦੀ ਹੈ। ਸਕੂਲ ਦੇ ਵਿੱਚ ਬੱਚਿਆਂ ਦੇ ਖੇਡਣ ਦੀ ਥਾਂ ਚੰਗੀ ਹੋਣੀ ਚਾਹੀਦੀ ਹੈ। Punjab News

Read Also : Crime News: ਧੋਖੇ ਨਾਲ ਏਟੀਐੱਮ ਬਦਲ ਕੇ ਲੱਖਾਂ ਰੁਪਏ ਕੱਢਵਾ ਕੇ ਰਫੂ ਚੱਕਰ ਹੋਏ ਠੱਗ

ਸਕੂਲਾਂ ਵਿੱਚ ਰੈਸਟ ਰੂਮ ਹੋਣਾ ਚਾਹੀਦਾ ਹੈ। ਮੁੰਡਿਆਂ ਅਤੇ ਕੁੜੀਆਂ ਲਈ ਵੱਖਰੇ ਵੱਖਰੇ ਬਾਥਰੂਮ ਹੋਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਹਰ ਇਕ ਸਕੂਲ ਸੀਸੀਟੀਵੀ ਦੀ ਨਜ਼ਰ ਹੇਠ ਹੋਣਾ ਚਾਹੀਦਾ ਹੈ। ਸਕੂਲਾਂ ਦੀ ਚੈਕਿੰਗ ਹੁੰਦੀ ਰਹੇਗੀ। ਬੇਸਿਕ ਤਰੀਕੇ ਨਾਲ ਪੜ੍ਹਾਉਣ ਪਏਗਾ, ਕੋਈ ਕਿਤਾਬਾਂ ਨਹੀਂ ਲਗਾਈ ਜਾਏਗੀ। ਉਨ੍ਹਾਂ ਕਿਹਾ ਕਿ ਡੋਨੇਸ਼ਨ ਬੰਦ ਹੋਏਗੀ। ਮਾਪਿਆਂ ਦੇ ਟੈਸਟ ਲੈਣ ਤੇ ਮਨਾਹੀ ਹੋਵੇਗੀ। ਬੱਚੇ ਦੀ ਹੇਰਾਸ਼ਮੈਂਟ ਹੋਣ ’ਤੇ ਸਖਤ ਕਾਰਵਾਈ ਹੋਏਗੀ। ਉਨ੍ਹਾਂ ਕਿਹਾ ਕਿ ਇਹ ਸ਼ੁਰੂਆਤੀ ਸਟੈਪਜ਼ ਹਨ ਜਿਨ੍ਹਾਂ ਨੂੰ 6 ਮਹੀਨਿਆਂ ’ਚ ਪੂਰਾ ਕੀਤਾ ਜਾਵੇਗਾ। ਬੱਚਿਆਂ ਦਾ ਹੈਲੀ ਚੈਕਅਪ ਪੂਰਾ ਕਰਨਾ ਹੋਵੇਗਾ। ਪੰਜਾਬ ਵਿੱਚ 40 ਲੱਖ ਦੇ ਲਗਭਗ ਬੱਚੇ ਹਨ।
ਲਾਈਵ ਸੁਣੋ ਕੈਬਨਿਟ ਮੰਤਰੀ ਨੇ ਹੋਰ ਕੀ ਕੁਝ ਕਿਹਾ…

LEAVE A REPLY

Please enter your comment!
Please enter your name here