ਸਮਾਂ: ਮੈਚ ਸ਼ਾਮ 7:30 ਵਜੇ ਤੋਂ ਸ਼ੁਰੂ ਹੋਵੇਗਾ (Punjab Kings Vs Gujarat Titans)
(ਸੱਚ ਕਹੂੰ ਨਿਊਜ਼) ਮੋਹਾਲੀ। ਇੰਡੀਅਨ ਪ੍ਰੀਮੀਅਰ ਲੀਗ ਆਈਪੀਐਲ ਵਿੱਚ ਅੱਜ ਦਾ ਮੈਚ ਗੁਜਰਾਤ ਟਾਈਟਨਜ਼ ਅਤੇ ਪੰਜਾਬ ਕਿੰਗਜ਼ (PBKS) ਦਰਮਿਆਨ ਖੇਡਿਆ ਜਾਵੇਗਾ। ਇਹ ਮੈਚ ਮੁਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਸ਼ਾਮ 7:30 ਵਜੇ ਤੋਂ ਖੇਡਿਆ ਜਾਵੇਗਾ। ਦੋਵਾਂ ਟੀਮਾਂ ਨੇ ਲੀਗ ‘ਚ ਹੁਣ ਤੱਕ 3 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ 2 ‘ਚ ਜਿੱਤ ਅਤੇ ਇਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
ਪਿਛਲੇ ਮੈਚ ’ਚ ਆਖਰੀ ਓਵਰ ’ਚ ਰਿੰਕੂ ਸਿੰਘ ਦੇ ਪੰਜ ਛੱਕਿਆਂ ਨਾਲ ਕਰਾਰੀ ਹਾਰ ਝੱਲਣ ਵਾਲੀ ਬੀਤੀ ਚੈਂਪੀਅਨ ਗੁਜਰਾਤ ਟਾਈਟਨਸ ਉਸ ਰਾਤ ਨੂੰ ਬੁਰੇ ਸੁਫਨੇ ਦੀ ਤਰ੍ਹਾਂ ਭੁੱਲਾ ਕੇ ਪੰਜਾਬ ਕਿੰਗਸ ਖਿਲਾਫ ਅੱਜ ਆਈਪੀਐੱਲ ਦੇ ਮੈਚ ’ਚ ਜਿੱਤ ਦੇ ਰਾਹ ’ਤੇ ਵਾਪਸ ਆਉਣ ਦੀ ਕੋਸ਼ਿਸ਼ ਕਰੇਗੀ। ਕੋਲਕਾਤਾ ਨਾਈਟ ਰਾਈਡਰਸ ਖਿਲਾਫ ਪਿਛਲੇ ਮੈਚ ’ਚ ਗੁਜਰਾਤ ਲਈ ਕਾਰਜਕਾਰੀ ਕਪਤਾਨ ਰਾਸ਼ਿਦ ਖਾਨ ਨੇ ਹੈਟਰਿਕ ਲਈ, ਸਾਈ ਸੁਦਰਸ਼ਨ ਅਤੇ ਵਿਜੈ ਸ਼ੰਕਰ ਨੇ ਉਮਦਾ ਪਾਰੀਆਂ ਖੇਡੀਆਂ ਪਰ ਰਿੰਕੂ ਦੇ ਬੱਲੇ ਤੋਂ ਨਿਕਲੇ ਤੂਫਾਨ ’ਚ ਸਭ ਵਹਿ ਗਿਆ।
ਰਿੰਕੂ ਆਖਰੀ ਓਵਰ ’ਚ ਪੰਜ ਛੱਕੇ ਲਾ ਕੇ ਬਣੇ ਸਨ ਹੀਰੋ
ਰਿੰਕੂ ਨੇ ਆਖਰੀ ਓਵਰ ’ਚ ਪੰਜ ਛੱਕੇ ਲਗਾ ਕੇ ਕੇਕੇਆਰ ਨੂੰ ਚਮਤਕਾਰਿਕ ਜਿੱਤ ਦਿਵਾਈ ਇਹ ਹਾਰ ਲੰਬੇ ਸਮੇਂ ਤੱਕ ਗੁਜਰਾਤ ਨੂੰ ਯਾਦ ਰਹੇਗੀ ਪਰ ਹੁਣ ਉਸਨੂੰ ਅਗਲੇ ਮੈਚ ’ਤੇ ਫੋਕਸ ਕਰਨਾ ਹੋਵੇਗਾ। ਤਿੰਨ ਮੈਚਾਂ ’ਚ ਚਾਰ ਅੰਕ ਲੈ ਕੇ ਅੰਕ ਸੂਚੀ ’ਚ ਚੌਥੇ ਸਥਾਨ ’ਤੇ ਕਾਬਿਜ਼ ਗੁਜਰਾਤ ਨੂੰ ਆਤਮਵਿਸ਼ਵਾਸ ਨਾਲ ਭਰੀ ਪੰਜਾਬ ਖਿਲਾਫ ਸ਼ਾਨਦਾਰ ਖੇਡ ਦਿਖਾਉਣੀ ਹੋਵੇਗੀ। ਮੌਜ਼ੂਦਾ ਫਾਰਮ ਨੂੰ ਦੇਖੀਏ ਤਾਂ ਸਨਰਾਈਜਰਸ ਹੈਦਰਾਬਾਦ ਖਿਲਾਫ ਅੱਠ ਵਿਕਟਾਂ ਨਾਲ ਮਿਲੀ ਹਾਰ ਤੋਂ ਇਲਾਵਾ ਪੰਜਾਬ ਨੇ ਜ਼ਬਰਦਸਤ ਪ੍ਰਦਰਸ਼ਨ ਕੀਤਾ ਹੈ ਜਿਸਦਾ ਸਾਰਾ ਸਿਹਰਾ ਕਪਤਾਨ ਸਿਖ਼ਰ ਧਵਨ ਅਤੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਫਾਰਮ ਨੂੰ ਜਾਂਦਾ ਹੈ। (Punjab Kings Vs Gujarat Titans)
ਗੁਜਰਾਤ ਦੇ ਕਪਤਾਨ ਹਾਰਦਿਕ ਪਾਂਡਿਆ ਨੂੰ ਬਖੂਬੀ ਪਤਾ ਹੈ ਕਿ ਧਵਨ ਕੀ ਕਰ ਸਕਦੇ ਹਨ ਇਹ ਮੁਕਾਬਲਾ ਧਵਨ ਅਤੇ ਸ਼ੁੱਭਮਨ ਗਿੱਲ ਦਰਮਿਆਨ ਹੋਵੇਗਾ ਕਿਉਂਕਿ ਧਵਨ ਦਾ ਟੀਚਾ ਹਾਲੇ ਵੀ ਆਪਣੀ ਉਪਯੋਗਤਾ ਸਾਬਿਤ ਕਰਕੇ ਵਿਸ਼ਵ ਕੱਪ ਟੀਮ ’ਚ ਜਗ੍ਹਾ ਬਣਾਉਣ ਦਾ ਹੋਵੇਗਾ। ਧਵਨ ਅਤੇ ਉਨ੍ਹਾਂ ਦੇ ਨੌਜਵਾਨ ਸਲਾਮੀ ਜੋੜੀਦਾਰ ਪ੍ਰਭਸਿਮਰਨ ਸਿੰਘ ਨੇ ਪਾਵਰਪਲੇਅ ਦੇ ਓਵਰਾਂ ’ਚ ਪੰਜਾਬ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ ਹੈ ਅਤੇ ਮੁਹੰਮਦ ਸ਼ਮੀ, ਹਾਰਦਿਕ ਅਤੇ ਰਾਸ਼ਿਦ ਖਿਲਾਫ ਵੀ ਉਨ੍ਹਾਂ ਦੀ ਇਹ ਰਣਨੀਤੀ ਹੋਵੇਗੀ।
ਪੰਜਾਬ ਕੋਲ ਆਈਪੀਐੱਲ ਦੇ ਇਤਿਹਾਸ ਦੇ ਸਭ ਤੋਂ ਮਹਿੰਗੇ ਖਿਡਾਰੀ ਸੈਮ ਕਰਨ ਹਨ ਜਿਨ੍ਹਾਂ ਦਾ ਸਾਥ ਦੇਣ ਲਈ ਲਿਆਮ ਲਿਵਿੰਗਸਟੋਨ ਅਤੇ ਜਿਤੇਸ਼ ਸ਼ਰਮਾ ਹੋਣਗੇ ਗੇਂਦਬਾਜੀ ’ਚ ਅਰਸ਼ਦੀਪ ਨਾਲ ਨਾਥਨ ਐਲਿਸ ਰਹਿਣਗੇ ਗੁਜਰਾਤ ਕੋਲ ਗਿੱਲ, ਸੁਦਰਸ਼ਨ ਅਤੇ ਸ਼ੰਕਰ ਵਰਗੇ ਮੈਚ ਵਿਨਰ ਹਨ ਗੇਂਦਬਾਜ਼ੀ ’ਚ ਸ਼ਮੀ, ਜੋਸ਼ ਬਟਲਰ, ਅਲਜਾਰੀ ਜੋਸੈਫ ਅਤੇ ਰਾਸ਼ਿਦ ਹਨ।
ਟੀਮਾਂ ਇਸ ਪ੍ਰਕਾਰ ਹਨ
ਗੁਜਰਾਤ ਟਾਈਟਨਸ: ਹਾਰਦਿਕ ਪਾਂਡਿਆ (ਕਪਤਾਨ), ਸ਼ੁੱਭਮਨ ਗਿੱਲ, ਕੋਨਾ ਭਰਤ, ਰਿੱਧੀਮਾਨ ਸਾਹਾ, ਰਾਹੁਲ ਤੇਵਤੀਆ, ਅਭਿਨਵ ਮਨੋਹਰ, ਮੁਹੰਮਦ ਸ਼ਮੀ, ਪ੍ਰਦੀਪ ਸਾਂਗਵਾਨ, ਆਰ ਸਾਈ ਕਿਸ਼ੋਰ, ਵਿਜੈ ਸ਼ੰਕਰ, ਸਾਈ ਸੁੁਦਰਸ਼ਨ, ਰਾਸ਼ਿਦ ਖਾਨ, ਸ਼ਿਵਮ ਮਾਵੀ, ਮੈਥਿਊ ਵੇਡ, ਓਡੀਅਨ ਸਮਿੱਥ, ਉਰਵਿਲ ਪਟੇਲ, ਦਰਸ਼ਨ ਨਾਲ ਕਾਂਡੇ, ਡੇਵਿਡ ਮਿੱਲਰ (ਪਹਿਲੇ ਦੋ ਮੈਚਾਂ?’ਚ ਉਪਲਬੱਧ ਨਹੀਂ), ਯੱਸ਼ ਦਿਆਲ, ਜਯੰਤ ਯਾਦਵ, ਨੂਰ ਅਹਿਮਦ ਅਤੇ ਅਲਜਾਰੀ ਜੋਸੈਫ।
ਪੰਜਾਬ ਕਿੰਗਸ: ਸ਼ਿਖਰ ਧਵਨ (ਕਪਤਾਨ), ਅਰਸ਼ਦੀਪ ਸਿੰਘ, ਬਲਤੇਜ਼ ਸਿੰਘ, ਰਾਜ ਬਾਵਾ, ਰਾਹੁਲ ਚਾਹਰ, ਸੈਮ ਕੁਰੇਨ, ਰਿਸ਼ੀ ਧਵਨ, ਨਾਥਨ ਐਲਿਸ, ਹਰਪ੍ਰੀਤ ਬਰਾੜ, ਹਰਪ੍ਰੀਤ ਸਿੰਘ, ਵੀ ਕਾਵੇਰੱਪਾ, ਲਿਆਮ ਲਿਵਿੰਗਸਟੋਨ, ਮੋਹਿਤ ਰਾਠੀ, ਪ੍ਰਭਸਿਮਰਨ ਸਿੰਘ, ਕਾਗਿਸੋ ਰਬਾਦਾ, ਭਾਨੁਕਾ ਰਾਜਪਕਸ਼ੈ, ਐੱਮ ਸ਼ਾਹਰੁੱਖ ਖਾਨ, ਜਿਤੇਸ਼ ਸ਼ਰਮਾ, ਸ਼ਿਵਮ ਸਿੰਘ, ਮੈਥਯੂ ਸ਼ਾਰਟ, ਸਿਕੰਦਰ ਰਜਾ ਅਤੇ ਅਥਰਵ ਤਾਇਡੇ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ