ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਲਾਏ ਦੋਸ਼
ਨਵੀਂ ਦਿੱਲੀ । ਭਾਜਪਾ ਨੇ ਕੋਰੋਨਾ ਵੈਕਸੀਨ ਸਬੰਧੀ ਪੰਜਾਬ ਸਰਕਾਰ ’ਤੇ ਦੋਸ਼ ਲਾਉਂਦਿਆਂ ਕਿਹਾ ਕਿ ਸੂਬੇ ’ਚ ਕੋਵਿਡ ਟੀਕੇ ਲੋਕਾਂ ਨੂੰ ਮੁਫ਼ਤ ’ਚ ਮੁਹੱਈਆ ਕਰਵਾਉਣ ਦੀ ਬਜਾਇ ਉੱਚੀਆਂ ਕੀਮਤਾਂ ’ਤੇ ਵੇਚੇ ਜਾ ਰਹੇ ਹਨ। ਅੱਜ ਪ੍ਰੈੱਸ ਕਾਨਫਰੰਸ ’ਚ ਭਾਜਪਾ ਦੇ ਸੀਨੀਅਰ ਆਗੂ ਤੇ ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ, ‘ਪੰਜਾਬ ’ਚ ਕੋਰੋਨਾ ਦੇ ਟੀਕਿਆਂ ਦੀ ਖੁਰਾਕ ਜੋ ਲੋਕਾਂ ਨੂੰ ਮੁਫ਼ਤ ’ਚ ਦਿੱਤੀ ਜਾਣੀ ਚਾਹੀਦੀ ਹੈ, ਉਨ੍ਹਾਂ ਨੂੰ ਵਧੇਰੇ ਕੀਮਤ ’ਤੇ ਵੇਚਿਆ ਗਿਆ। 309 ਰੁਪਏ ’ਚ ਖਰੀਦੀ ਗਈ ਕੋਵਿਸ਼ੀਲਡ ਟੀਕੇ ਦੀ ਇੱਕ ਖੁਰਾਕ, 1560 ਰੁਪਏ ’ਚ ਵੇਚੀ ਗਈ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਅਧਿਕਾਰੀ ਤੇ ਕੋਵਿਡ ਟੀਕਾਕਰਨ ਦੇ ਇੰਚਾਰਜ਼ ਨੇ 29 ਮਈ ਦੇ ਕੁਝ ਅੰਕੜਿਆਂ ਦਾ ਖੁਲਾਸਾ ਕੀਤਾ ਹੈ ਤੇ ਦੱਸਿਆ ਹੈ ਕਿ ਕੋਵਿਸ਼ੀਲਡ ਟੀਕਿਆਂ ਦੀ 4.29 ਲੱਖ ਖੁਰਾਕ 13.25 ਕਰੋੜ ਰੁਪਏ ’ਚ ਖਰੀਦੀ ਗਈ ਇਸ ਦੀ ਔਸਤ ਰਾਸ਼ੀ 309 ਰੁਪਏ ਹੈ ਤੇ 1,14,190 ਕੋਵੈਕਸੀਨ ਟੀਕਿਆਂ ਦੀ ਖੁਰਾਕ ਔਸਤਨ 4.70 ਕਰੋੜ ਰੁਪਏ ’ਚ ਖਰੀਦੀ ਗਈ ਕੋਵੈਕਸੀਨ ਦੇ ਇੱਕ ਟੀਕੇ ਦੀ ਕੀਮਤ 412 ਰੁਪਏ ਹੈ ਪੁਰੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਲੋਕਾਂ ਨੂੰ ਮੁਫ਼ਤ ’ਚ ਟੀਕੇ ਲਾਉਣ ਲਈ ਸੂਬਿਆਂ ਤੇ ਕੇਂਦਰੀ ਸੂਬਿਆਂ ਨੂੰ 50 ਫੀਸਦੀ ਟੀਕੇ ਵੰਡੇ ਹਨ ਪੰਜਾਬ ਸਰਕਾਰ ਆਪਣੀ ਖਰੀਦ ’ਤੇ ਮੁਨਾਫਾਖੋਰੀ ਕਰ ਰਹੀ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।