ਸਾਡੇ ਨਾਲ ਸ਼ਾਮਲ

Follow us

16 C
Chandigarh
Thursday, February 26, 2026
More
    Home Breaking News ਪੰਜਾਬ ਸਰਕਾਰ ਵ...

    ਪੰਜਾਬ ਸਰਕਾਰ ਵੱਲੋਂ ਪੀ. ਡਬਲਯੂ ਡੀ ਦੇ 4 ਅਫ਼ਸਰ ਮੁਅੱਤਲ

    ਪੰਜਾਬ ਸਰਕਾਰ ਵੱਲੋਂ ਪੀ. ਡਬਲਯੂ ਡੀ ਦੇ 4 ਅਫ਼ਸਰ ਮੁਅੱਤਲ

    ਹੁਸ਼ਿਆਰਪੁਰ। ਪੰਜਾਬ ਸਰਕਾਰ ਵੱਲੋਂ ਪੀ ਡਬਲਯੂ ਡੀ ਦੇ ਚਾਰ ਅਫ਼ਸਰਾਂ ਨੂੰ ਮੁਅੱਤਲ ਕਰ ਦਿੱਤਾ ਗਿਆ। ਇਨ੍ਹਾਂ ਅਫ਼ਸਰਾਂ ਵੱਲੋਂ ਤੇਜ਼ ਮੀਂਹ ਵਿੱਚ ਹੀ ਹੁਸ਼ਿਆਰਪੁਰ ਦੇ ਪਿੰਡ ਢੱਕੋਂ ਵਿੱਚ ਸੜਕ ਬਣਾ ਦਿੱਤੀ ਗਈ। ਮੁਅੱਤਲ ਕੀਤੇ ਗਏ ਅਫ਼ਸਰਾਂ ਵਿੱਚ ਤਰਸੇਮ ਸਿੰਘ ਸਬ ਡਿਵੀਜ਼ਨਲ ਇੰਜੀਨੀਅਰ, ਵਿਪਨ ਕੁਮਾਰ ਜੂਨੀਅਨ ਇੰਜੀਨੀਅਰ, ਪ੍ਰਵੀਨ ਕੁਮਾਰ ਜੂਨੀਅਨ ਇੰਜੀਨੀਅਰ ਅਤੇ ਜਸਬੀਰ ਸਿੰਘ ਜੂਨੀਅਨ ਇੰਜੀਨੀਅਰ ਹਨ। ਮਾਮਲਾ ਇਹ ਹੈ ਕਿ ਸੜਕ ਜਿਸ ਵੇਲੇ ਬਣਾਈ ਜਾ ਰਹੀ ਸੀ ਤਾਂ, ਉਸ ਵੇਲੇ ਕਿਸੇ ਨੇ ਵੀਡੀਓ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਅਤੇ ਵਾਇਰਲ ਵੀਡੀਓ ਉੱਚ ਅਧਿਕਾਰੀਆਂ ਤੱਕ ਪੁੱਜਣ ਮਗਰੋਂ, ਲੋਕ ਨਿਰਮਾਣ ਵਿਭਾਗ ਦੇ ਵੱਲੋਂ ਸੜਕ ਬਣਾ ਰਹੇ ਸਬੰਧਤ ਅਫ਼ਸਰਾਂ ਨੂੰ ਸਸਪੈਂਡ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here