ਕੇਂਦਰ ਦੀ ਕਰਜ਼ ਮੁਆਫ਼ੀ ਦੀ ਉਡੀਕ ਕਰੇਗੀ ਪੰਜਾਬ ਸਰਕਾਰ

Punjab Government will wait for Center's debt waiver

ਕੇਂਦਰ ਨੇ ਬਜਟ ਵਿੱਚ ਨਹੀਂ ਕੀਤਾ ਕਰਜ਼ ਮੁਆਫ਼ੀ ਦਾ ਐਲਾਨ ਤਾਂ 15 ਫਰਵਰੀ ਨੂੰ ਪੰਜਾਬ ਕਰੇਗਾ ਕਰਜ਼ ਮੁਆਫ਼ੀ

ਪ੍ਰਾਈਵੇਟ ਬੈਂਕਾਂ ਤੋਂ ਲਏ ਹੋਏ ਕਰਜ਼ ਦੀ ਮੁਆਫ਼ੀ ਅਜੇ ਕਰਨੀ ਬਾਕੀ ਰਹਿ ਗਈ ਐ ਪੰਜਾਬ ‘ਚ

ਚੰਡੀਗੜ (ਅਸ਼ਵਨੀ ਚਾਵਲਾ) । ਤਿੰਨ ਸੂਬਿਆ ਵਿੱਚ ਭਾਜਪਾ ਦੀ ਹਾਰ ਕੇਂਦਰ ਸਰਕਾਰ ਹੁਣ ਦੇਸ਼ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਕਰ ਸਕਦੀ ਹੈ। ਇਸ ਐਲਾਨ ਦਾ ਦੇਸ ਦੇ ਕਿਸਾਨਾਂ ਨਾਲੋਂ ਜਿਆਦਾ ਇੰਤਜ਼ਾਰ ਪੰਜਾਬ ਸਰਕਾਰ ਕਰ ਰਹੀਂ ਹੈ। ਜਿਸ ਕਾਰਨ ਹਾਲ ਦੀ ਘੜੀ ਕਿਸੇ ਵੀ ਕਿਸਾਨ ਦਾ ਕਰਜ਼ ਮੁਆਫ਼ ਕਰਨ ਦਾ ਪ੍ਰੋਗਰਾਮ ਪੰਜਾਬ ਸਰਕਾਰ ਵਲੋਂ ਟਾਲ ਦਿੱਤਾ ਗਿਆ ਹੈ ਤਾਂ ਕਿ ਕਰਜ਼ ਮੁਆਫ਼ੀ ਲਈ ਖ਼ਰਚ ਹੋਣ ਵਾਲੇ ਪੈਸੇ ਨੂੰ ਪੰਜਾਬ ਦੇ ਖਜਾਨੇ ਵਿੱਚੋਂ ਖ਼ਰਚ ਕਰਨ ਦੀ ਥਾਂ ‘ਤੇ ਕੇਂਦਰ ਸਰਕਾਰ ਦੀ ਸਕੀਮ ਹੇਠ ਕੇਂਦਰ ਸਰਕਾਰ ਤੋਂ ਹੀ ਲਏ ਜਾ ਸਕਣ। ਇਸ ਲਈ ਫਰਵਰੀ ਵਿੱਚ ਕੇਂਦਰ ਸਰਕਾਰ ਵਲੋਂ ਪੇਸ਼ ਕੀਤੇ ਜਾਣ ਵਾਲੇ ਅਤ੍ਰਿੰ੍ਰ੍ਰਮ ਬਜਟ ਦਾ ਇੰਤਜ਼ਾਰ ਪੰਜਾਬ ਸਰਕਾਰ ਕਰੇਗੀ। ਜੇਕਰ ਕੇਂਦਰ ਸਰਕਾਰ ਨੇ ਬਜਟ ਵਿੱਚ ਸਕੀਮ ਦਾ ਐਲਾਨ ਕਰ ਦਿੱਤਾ ਤਾਂ ਉਸੇ ਸਕੀਮ ਹੇਠ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ੀ ਕੀਤਾ ਜਾਏਗੀ, ਜਿਸ ਨਾਲ ਪੰਜਾਬ ਸਰਕਾਰ 3 ਹਜ਼ਾਰ ਕਰੋੜ ਤੋਂ ਜਿਆਦਾ ਰੁਪਏ ਬਚਾਉਣ ਦਾ ਪਲਾਨ ਤਿਆਰ ਕਰ ਰਹੀਂ ਹੈ।
ਜੇਕਰ ਕੇਂਦਰ ਸਰਕਾਰ ਨੇ ਕਰਜ਼ ਮੁਆਫ਼ੀ ਸਕੀਮ ਦਾ ਐਲਾਨ ਨਹੀਂ ਕੀਤਾ ਤਾਂ ਪੰਜਾਬ ਸਰਕਾਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਕੋਈ ਮੁਸੀਬਤ ਮੁੱਲ ਨਾ ਲੈ ਕੇ 15 ਫਰਵਰੀ ਤੱਕ ਆਪਣੇ ਕਰਜਾ ਮਾਫੀ ਦੇ ਅਗਲੇ ਪੜਾਅ ਦਾ ਐਲਾਨ ਕਰ ਦੇਵੇਗੀ, ਜਿਸ ਵਿੱਚ ਪ੍ਰਾਈਵੇਟ ਬੈਂਕਾਂ ਤੋਂ ਕਰਜ਼ ਲੈਣ ਵਾਲੇ ਕਿਸਾਨਾਂ ਦਾ ਕਰਜ਼ ਮੁਆਫ਼ ਹੋਏਗਾ।
ਜਾਣਕਾਰੀ ਅਨੁਸਾਰ ਪੰਜਾਬ ਦੀ ਅਮਰਿੰਦਰ ਸਿੰਘ ਦੀ ਸਰਕਾਰ ਵਲੋਂ ਸੱਤਾ ਵਿੱਚ ਆਉਣ ਤੋਂ ਪਹਿਲਾਂ ਇਹ ਐਲਾਨ ਕੀਤਾ ਸੀ ਕਿ ਉਹ ਪੰਜਾਬ ਦੇ ਸਾਰੇ ਕਿਸਾਨਾਂ ਦਾ ਕਰਜ਼ ਮੁਆਫ਼ ਕਰਨਗੇ। ਜਿਸ ਤੋਂ ਬਾਅਦ ਇਸ ਕਰਜ਼ ਮੁਆਫ਼ੀ ਨੂੰ ਲੈ ਕੇ ਪੰਜਾਬ ਸਰਕਾਰ ਨੇ 2 ਲੱਖ ਰੁਪਏ ਤੱਕ ਦਾ ਕਰਜ਼ ਮੁਆਫ਼ੀ ਕਰਨ ਦੀ ਕਾਰਵਾਈ ਉਲੀਕਦੇ ਹੋਏ ਸਹਿਕਾਰੀ ਬੈਂਕਾਂ ਤੋਂ ਲਏ ਗਏ ਕਰਜ਼ ਨੂੰ ਲਗਭਗ ਮੁਆਫ਼ ਵੀ ਕਰ ਦਿੱਤਾ ਗਿਆ ਹੈ। ਹੁਣ ਅਗਲੇ ਪੜਾਅ ਵਲ ਵਧਦੇ ਹੋਏ ਪੰਜਾਬ ਸਰਕਾਰ ਨੇ ਪ੍ਰਾਈਵੇਟ ਬੈਂਕਾਂ ਤੋਂ ਲਏ ਹੋਏ ਕਰਜ਼ ਦੀ ਮੁਆਫ਼ੀ ਕਰਨੀ ਸੀ ਪਰ ਇਸੇ ਦੌਰਾਨ ਕੇਂਦਰ ਸਰਕਾਰ ਵਲੋਂ ਵੀ ਕਰਜ਼ ਮੁਆਫ਼ੀ ਸਕੀਮ ਚਲਾਉਣ ਬਾਰੇ ਚਰਚਾ ਬਾਹਰ ਆਉਣ ਦੇ ਕਰਕੇ ਫਿਲਹਾਲ ਪੰਜਾਬ ਸਰਕਾਰ ਨੇ ਆਪਣੀ ਸਕੀਮ ਨੂੰ ਰੋਕ ਦਿੱਤਾ ਹੈ।
ਪੰਜਾਬ ਸਰਕਾਰ ਕਰਜ਼ ਮੁਆਫ਼ੀ ਸਕੀਮ ਦਾ ਸਾਰਾ ਬੋਝ ਆਪਣੇ ‘ਤੇ ਪਾਉਣ ਦੀ ਥਾਂ ‘ਤੇ ਕੇਂਦਰ ਸਰਕਾਰ ਦੀ ਸਕੀਮ ਦਾ ਇੰਤਜ਼ਾਰ ਕਰ ਰਹੀਂ ਹੈ ਤਾਂ ਕਿ ਕੇਂਦਰ ਸਰਕਾਰ ਦੀ ਸਕੀਮ ਹੇਠ ਪੰਜਾਬ ਦੇ ਕਿਸਾਨਾਂ ਦਾ ਕਰਜ਼ ਮੁਆਫ਼ ਹੁੰਦੇ ਹੋਏ ਕਾਂਗਰਸ ਵਲੋਂ ਕੀਤਾ ਗਿਆ ਵਾਅਦਾ ਵੀ ਪੂਰਾ ਹੋ ਜਾਵੇ ਅਤੇ ਕਾਂਗਰਸ ਸਰਕਾਰ ਨੂੰ ਆਪਣੇ ਖਜਾਨੇ ‘ਤੇ ਜਿਆਦਾ ਬੋਝ ਵੀ ਨਹੀਂ ਪਾਉਣਾ ਪਵੇ। ਇਸ ਲਈ ਪੰਜਾਬ ਸਰਕਾਰ ਨੇ ਅੰਦਰ ਖਾਤੇ ਇਹ ਫੈਸਲਾ ਕਰ ਲਿਆ ਹੈ ਕਿ ਕੇਂਦਰ ਸਰਕਾਰ ਦੇ ਐਲਾਨ ਨੂੰ ਉਡੀਕਣ ਤੋਂ ਬਾਅਦ ਹੀ ਹੁਣ ਅਗਲੀ ਕਰਜ਼ ਮੁਆਫ਼ੀ ਵਲ ਕਦਮ ਚੁੱਕਿਆ ਜਾਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ