ਸਾਡੇ ਨਾਲ ਸ਼ਾਮਲ

Follow us

24.9 C
Chandigarh
Wednesday, February 18, 2026
More
    Home Breaking News Aam Aadmi Cli...

    Aam Aadmi Clinic Punjab: ਸਰਕਾਰ 243 ਹੋਰ ਨਵੇਂ ਆਮ ਆਦਮੀ ਕਲੀਨਿਕ ਛੇਤੀ ਖੋਲ੍ਹੇਗੀ : ਧਾਲੀਵਾਲ

    Aam Aadmi Clinic Punjab
    ਅੰਮ੍ਰਿਤਸਰ: ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਵਿਖੇ ਸਿਹਤ ਸੇਵਾ ਕੈਂਪ ਦਾ ਉਦਘਾਟਨ ਕਰਦੇ ਸ. ਕੁਲਦੀਪ ਸਿੰਘ ਧਾਲੀਵਾਲ।

    ਧਾਲੀਵਾਲ ਨੇ ਸਿਹਤ ਕੇਂਦਰ ਰਮਦਾਸ ਨੂੰ 32 ਲੱਖ ਰੁਪਏ ਮੁੱਲ ਦੀ ਐਂਬੂਲੈਂਸ ਭੇਂਟ ਕਰਕੇ ਕੇਂਦਰ ਨੂੰ ਅਪਗਰੇਡ ਕਰਨ ਦਾ ਐਲਾਨ ਕੀਤਾ

    Aam Aadmi Clinic Punjab: (ਰਾਜਨ ਮਾਨ) ਅੰਮ੍ਰਿਤਸਰ। ਅੱਜ ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਵਿਖੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਯੋਜਨਾ “ਸਾਡੇ ਬਜੁਰਗ-ਸਾਡਾ ਮਾਣ” ਤਹਿਤ ਮੁਫਤ ਮੈਗਾ ਮੈਡੀਕਲ ਕੈਂਪ ਲਗਾਇਆ ਗਿਆ। ਜਿਸ ਦਾ ਉਦਘਾਟਨ ਆਦਮੀ ਪਾਰਟੀ ਦੇ ਸੂਬਾਈ ਮੁੱਖ ਬੁਲਾਰੇ, ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਸ. ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ। ਇਸ ਮੌਕੇ ਉਹਨਾਂ ਗੰਭੀਰ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਲਈ ਦੂਰੋਂ ਨੇੜਿਓਂ ਹਸਪਤਾਲ ‘ਚ ਆਮਦ ਯਕੀਨੀ ਬਣਾਉਣ ਅਤੇ ਉਚੇਰੇ ਇਲਾਜ ਲਈ ਜ਼ਿਲ੍ਹਾ ਪੱਧਰੀ ਸਿਵਲ ਹਸਪਤਾਲ ਰੈਫਰ ਕਰਨ ਲਈ ਸਹੂਲਤ ਵਜੋਂ 32 ਲੱਖ ਰੁਪਏ ਮੁੱਲ਼ ਦੀ ਐਂਬੂਲੈਂਸ ਭੇਂਟ ਕਰਦਿਆਂ ਪ੍ਰਇਮਰੀ ਹੈਲਥ ਸੈਂਟਰ ਰਮਦਾਸ ਨੂੰ ਜਲਦੀ ਹੀ ਅਪਗ੍ਰੇਡ ਕਰਨ ਦਾ ਐਲਾਨ ਕੀਤਾ।

    ਕੈਂਪ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਸ. ਧਾਲੀਵਾਲ ਨੇ ਕਿਹਾ ਕਿ ਪੰਜਾਬ ਦੇ ਆਮ ਨਾਗਰਿਕਾਂ ਦੇ ਮੁਫ਼ਤ ਮਿਆਰੀ ਇਲਾਜ ਲਈ ਰੀਡ ਦੀ ਹੱਡੀ ਸਮਝੇ ਜਾਂਦੇ ਆਮ ਆਦਮੀ ਕਲੀਨਿਕ 881 ਸਥਾਪਿਤ ਕੀਤੇ ਹਨ ਅਤੇ 243 ਹੋਰ ਨਵੇਂ ਆਮ ਆਦਮੀ ਕਲੀਨਿਕ ਜਲਦੀ ਖੋਲ੍ਹੇ ਜਾ ਰਹੇ ਹਨ। ਜਦੋਂਕਿ ਪ੍ਰਾਇਮਰੀ ਹੈਲਥ ਸੈਂਟਰਾਂ ਨੂੰ ਅਪਗ੍ਰੇਡ ਕਰਨ ਸਮੇਤ 308 ਉਪ ਸਿਹਤ ਕੇਂਦਰਾਂ ਨੂੰ ਵੀ ਆਮ ਆਦਮੀ ਕਲੀਨਿਕਾਂ ਦੇ ਤੌਰ ਤੇ ਅਪਗ੍ਰੇਡ ਕਰਨ ਲਈ ਵਿਭਾਗੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।

    Aam Aadmi Clinic Punjab2
    ਅੰਮ੍ਰਿਤਸਰ: ਪ੍ਰਾਇਮਰੀ ਹੈਲਥ ਸੈਂਟਰ ਰਮਦਾਸ ਵਿਖੇ ਸਿਹਤ ਸੇਵਾ ਕੈਂਪ ਦਾ ਉਦਘਾਟਨ ਕਰਦੇ ਸ. ਕੁਲਦੀਪ ਸਿੰਘ ਧਾਲੀਵਾਲ।

    ਇਹ ਵੀ ਪੜ੍ਹੋ: Jaipur News: ਸੂਰਿਆਕਿਰਨ ਏਅਰੋਬੈਟਿਕ ਟੀਮ ਦਾ ਏਅਰ ਸ਼ੋਅ ਜੈਪੁਰ ’ਚ 20 ਤੇ 22 ਫਰਵਰੀ ਨੂੰ

    ਸ. ਧਾਲੀਵਾਲ ਨੇ ਇਹ ਵੀ ਕਿਹਾ ਕਿ ਮੁੱਖ ਮੰਤਰੀ ਪੰਜਾਬ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਸਾਡੇ ਬਜ਼ੁਰਗ ਸਾਡਾ ਮਾਣ ਵਿਸ਼ੇਸ਼ ਤੌਰ ’ਤੇ ਸ਼ੁਰੂ ਕੀਤੀ ਗਈ ਮੁਹਿੰਮ ਸਿਰਫ ਨਾਅਰਾ ਹੀ ਨਹੀਂ ਸਗੋਂ ਬਜ਼ੁਰਗਾਂ ਦੀ ਸਵੈਮਾਨ ਸੁਰੱਖਿਆ, ਸਿਹਤ ਤੇ ਸਮਾਜਿਕ ਸੰਭਾਲ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਕੈੈਂਪ ਦੌਰਾਨ ਹਸਪਤਾਲ ਦੇ ਐਸਐਮਓ ਸਮੇਤ ਵੱਖ-ਵੱਖ ਅੱਖਾਂ, ਹੱਡੀਆਂ, ਗੋਡੇ, ਦਿਲ, ਆਦਿ ਮਾਹਿਰ ਡਾਕਟਰਾਂ ਦੀ ਟੀਮ ਵੱਲੋਂ 500 ਦੇ ਕਰੀਬ ਬਜ਼ੁਰਗਾਂ ਨੂੰ ਦਰਪੇਸ਼ ਬਿਮਾਰੀਆਂ ਦੀ ਜਾਂਚ ਪੜਤਾਲ ਕਰਕੇ ਮੁਫਤ ਇਲਾਜ ਲਈ ਮੁਫ਼ਤ ਦਵਾਈਆਂ ਦਿੱਤੀਆਂ। Aam Aadmi Clinic Punjab