Punjab Government News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਨੇ ਨਵੇਂ ਬਣੇ ਬਲਾਕਾਂ ’ਚ ਪੰਚਾਇਤਾਂ ਦੇ ਦਫ਼ਤਰੀ ਕੰਮ ਤੁਰੰਤ ਪ੍ਰਭਾਵ ਨਾਲ ਕਰਨ ਦੇ ਹੁਕਮ ਜਾਰੀ ਕੀਤੇ ਹਨ। ਇਸ ਸਬੰਧੀ ਇੱਕ ਸਰਕਾਰੀ ਨੋਟੀਫਿਕੇਸ਼ਨ 8 ਅਗਸਤ, 2025 ਨੂੰ ਜਾਰੀ ਕੀਤਾ ਗਿਆ ਸੀ, ਜਿਸ ਤਹਿਤ ਹੁਣ ਪ੍ਰਸ਼ਾਸਨਿਕ ਸਕੱਤਰ ਅਜੀਤ ਬਾਲਾਜੀ ਜੋਸ਼ੀ, ਆਈਏਐਸ ਨੇ ਹੁਕਮ ਜਾਰੀ ਕੀਤੇ ਹਨ। ਹੁਕਮਾਂ ’ਚ ਕਿਹਾ ਗਿਆ ਹੈ ਕਿ ਨਵੇਂ ਬਣੇ ਬਲਾਕਾਂ ’ਚ ਸ਼ਾਮਲ ਪੰਚਾਇਤਾਂ ਲਈ ਸਾਰਾ ਦਫ਼ਤਰੀ ਕੰਮ ਉਨ੍ਹਾਂ ਨਵੇਂ ਬਲਾਕਾਂ ਤੋਂ ਹੀ ਕਰਵਾਇਆ ਜਾਵੇ। ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ।
ਇਹ ਖਬਰ ਵੀ ਪੜ੍ਹੋ : Gandhi Jayanti: ਮਹਾਤਮਾ ਗਾਂਧੀ, ਮਨੁੱਖਤਾ ਦੇ ਸਦੀਵੀ ਮਾਰਗਦਰਸ਼ਕ