Punjab News: ਪੰਜਾਬ ਸਰਕਾਰ ਨੇ 38 IAS ਅਤੇ ਇੱਕ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

Transferred

10 ਡਿਪਟੀ ਕਮਿਸ਼ਨਰਾਂ ਦੀ ਵੀ ਹੋਈ ਰਦੋ ਬਦਲ  | Punjab News

Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵਲੋਂ ਵੀਰਵਾਰ ਨੂੰ ਵੱਡੇ ਪੱਧਰ ’ਤੇ 39 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਕਰਦੇ ਹੋਏ ਕਈਆਂ ਤੋਂ ਅਹਿਮ ਵਿਭਾਗਾਂ ਦੀ ਜਿੰਮੇਵਾਰੀ ਵਾਪਸ ਲਈ ਗਈ ਹੈ ਤਾਂ ਕਈਆਂ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਵਿਸ਼ਵਾਸ ਜਤਾਇਆ ਗਿਆ ਹੈ। ਇਸ ਨਾਲ ਹੀ 10 ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰਾਂ ਦੇ ਵੀ ਤਬਾਦਲੇ ਕਰਦੇ ਹੋਏ ਉਨ੍ਹਾਂ ਦੀ ਰਦੋਬਦਲ ਕੀਤੀ ਗਈ ਹੈ।

ਪਟਿਆਲਾ ਦੇ ਡਿਪਟੀ ਕਮਿਸ਼ਨਰ ਸੌਕਤ ਅਹਿਮਦ ਪਰੇ ਦੀ ਸਭ ਤੋਂ ਜਿਆਦਾ ਹੈਰਾਨੀ ਕਰਨ ਵਾਲਾ ਤਬਾਦਲਾ ਹੈ, ਕਿਉਂਕਿ ਬਠਿੰਡਾ ਵਿਖੇ ਕਾਫ਼ੀ ਜਿਆਦਾ ਵਿਵਾਦ ਹੋਣ ਕਰਕੇ ਹੀ ਉਨ੍ਹਾਂ ਨੂੰ ਪਟਿਆਲਾ ਡਿਪਟੀ ਕਮਿਸ਼ਨਰ ਲਗਾਉਂਦੇ ਹੋਏ ਕੁਝ ਮਹੀਨੇ ਪਹਿਲਾਂ ਹੀ ਭੇਜਿਆ ਗਿਆ ਸੀ ਤਾਂ ਹੁਣ ਮੁੜ ਕੇ ਉਨ੍ਹਾਂ ਨੂੰ ਬਠਿੰਡਾ ਦਾ ਡਿਪਟੀ ਕਮਿਸ਼ਨਰ ਲਗਾ ਦਿੱਤਾ ਗਿਆ ਹੈ।

 ਕਈ ਉੱਚ ਅਧਿਕਾਰੀਆਂ ਤੋਂ ਖੋਹੇ ਅਹਿਮ ਵਿਭਾਗ ਤਾਂ ਕਈਆਂ ਨੂੰ ਮਿਲੀ ਵੱਡੀ ਜਿੰਮੇਵਾਰੀ

ਪੰਜਾਬ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਜਾਰੀ ਕੀਤੀ ਗਈ ਤਬਾਦਲੇ ਦੀ ਲਿਸਟ ਅਨੁਸਾਰ ਵਿਕਾਸ ਪ੍ਰਤਾਪ ਨੂੰ ਵਧੀਕ ਮੁੱਖ ਸਕੱਤਰ ਐਕਸਾਇਜ਼, ਅਲੋਕ ਸੇਖ਼ਰ ਨੂੰ ਵਧੀਕ ਮੁੱਖ ਸਕੱਤਰ ਜੇਲ੍ਹਾਂ, ਪਸ਼ੂ ਪਾਲਨ ਅਤੇ ਡੇਅਰੀ ਵਿਭਾਗ, ਕ੍ਰਿਸ਼ਨ ਕੁਮਾਰ ਨੂੰ ਪਿ੍ਰੰਸੀਪਲ ਸਕੱਤਰ ਜਲ ਤੇ ਸਰੋਕ ਵਿਭਾਗ ਦੇ ਨਾਲ ਹੀ ਵਿੱਤ ਕਮਿਸ਼ਨਰ ਟੈਕਸ, ਪ੍ਰਿਅੰਕ ਭਾਰਤੀ ਨੂੰ ਵਧੀਕ ਸਕੱਤਰ ਸਾਇੰਸ ਤੇ ਟੈਕਨਾਲੋਜੀ ਅਤੇ ਪੇਡਾ ਲਗਾਇਆ ਗਿਆ ਹੈ। Punjab News

ਇਸ ਨਾਲ ਹੀ ਮਾਲਵਿੰਦਰ ਸਿੰਘ ਜੱਗੀ ਨੂੰ ਪਹਿਲਾਂ ਵਾਲੇ ਅਹੁਦਿਆਂ ਦੇ ਨਾਲ ਹੀ ਸਕੱਤਰ ਸੈਰ-ਸਪਾਟਾ ਅਤੇ ਸੱਭਿਆਚਾਰਕ ਮਾਮਲੇ, ਅਮਿਤ ਢਾਕਾ ਨੂੰ ਸਕੱਤਰ ਪਲੈਨਿੰਗ, ਡਾਇਰੈਕਟਰ ਮਹਾਤਮਾ ਗਾਂਧੀ ਇੰਸਟੀਚਿਊਟ, ਵਧੀਕ ਸਕੱਤਰ ਪ੍ਰਿਟਿੰਗ, ਰਵੀ ਭਗਤ ਨੂੰ ਸਪੈਸ਼ਲ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ, ਸਕੱਤਰ ਪੰਜਾਬ ਦਿਹਾਤੀ ਵਿਕਾਸ ਬੋਰਡ, ਸਕੱਤਰ ਪੀਡਬਲੂਡੀ ਅਤੇ ਸਕੱਤਰ ਮੈਡੀਕਲ ਸਿੱਖਿਆ ਤੇ ਖੋਜ, ਅਨਿੰਦਿਤਾ ਮਿਤਰਾ ਨੂੰ ਸਕੱਤਰ ਕੋਆਪਰੇਟਿਵ ਅਤੇ ਕੋਆਪਰੇਟਿਵ ਬੈਂਕ, ਵਰਿੰਦਰ ਕੁਮਾਰ ਸ਼ਰਮਾ ਨੂੰ ਐਮ.ਡੀ. ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ,

ਸਕੱਤਰ ਸਿਹਤ ਤੇ ਪਰਿਵਾਰ ਭਲਾਈ, ਐਮ.ਡੀ. ਪੀਐਸਆਈਈਸੀ, ਰਾਮਵੀਰ ਸਿੰਘ ਨੂੰ ਸੱਕਤਰ ਪੰਜਾਬ ਸਟੇਟ ਖੇਤੀਬਾੜੀ ਮਾਰਕਿੰਟ ਬੋਰਡ, ਗੁਰਪ੍ਰੀਤ ਸਿੰਘ ਖਹਿਰਾ ਨੂੰ ਸਪੈਸ਼ਲ ਸਕੱਤਰ ਅਤੇ ਡਾਇਰੈਕਟਰ ਸਥਾਨਕ ਸਰਕਾਰਾਂ, ਘਣਸ਼ਿਆਮ ਥੋਰੀ ਨੂੰ ਸਪੈਸ਼ਲ ਸਕੱਤਰ ਸਿਹਤ ਅਤੇ ਪਰਿਵਾਰ ਭਲਾਈ ਦੇ ਨਾਲ ਹੀ ਨੈਸ਼ਨਲ ਹੈਲਥ ਮਿਸ਼ਨ, ਅਨਪ੍ਰੀਤ ਰਿਆੜ ਨੂੰ ਸਪੈਸ਼ਲ ਸਕੱਤਰ ਹਾਉਸਿੰਗ ਤੇ ਸਹਿਰੀ ਵਿਭਾਗ ਦੇ ਨਾਲ ਹੀ ਸਕੱਤਰ ਪਾਵਰ ਲਗਾਇਆ ਗਿਆ ਹੈ। Punjab News

ਪ੍ਰਿਤੀ ਯਾਦਵ ਨੂੰ ਡਿਪਟੀ ਕਮਿਸ਼ਨਰ ਪਟਿਆਲਾ ਕੀਤਾ ਨਿਯੁਕਤ | Punjab News

ਦਿਪਤੀ ਉਪਲ ਨੂੰ ਸਪੈਸ਼ਲ ਸਕੱਤਰ ਸਥਾਨਕ ਸਰਕਾਰਾਂ, ਡਾਇਰੈਕਟਰ ਐਮ.ਆਈ.ਡੀ.ਸੀ, ਅਤੇ ਸੀ.ਈ.ਓ ਜਲ ਸਪਲਾਈ ਤੇ ਸੀਵਰੇਜ ਬੋਰਡ, ਸੈਨੂੰ ਦੁੱਗਲ ਨੂੰ ਡਾਇਰੈਕਟਰ ਸੂਗਰ ਫੈਡ, ਸੌਕਤ ਅਹਿਮਦ ਪਰੇ ਨੂੰ ਡਿਪਟੀ ਕਮਿਸ਼ਨਰ ਬਠਿੰਡਾ, ਸ਼ਾਕਸੀ ਸਾਹਨੀ ਨੂੰ ਡਿਪਟੀ ਕਮਿਸ਼ਨਰ ਅੰਮ੍ਰਿਤਸ਼ਰ, ਪ੍ਰਿਤੀ ਯਾਦਵ ਨੂੰ ਡਿਪਟੀ ਕਮਿਸ਼ਨਰ ਪਟਿਆਲਾ, ਜਤਿੰਦਰ ਜੋਰਵਾਲ ਨੂੰ ਡਿਪਟੀ ਕਮਿਸ਼ਨਰ ਲੁਧਿਆਣਾ, ਰਾਜੇਸ਼ ਧੀਮਾਨ ਨੂੰ ਡਿਪਟੀ ਕਮਿਸ਼ਨਰ ਐਸ.ਬੀ.ਐਸ. ਨਗਰ, ਦੀਪਸਿਕਸ਼ਾ ਸ਼ਰਮਾ ਨੂੰ ਡਿਪਟੀ ਕਮਿਸ਼ਨਰ ਫਿਰੋਜ਼ਪੁਰ, ਸੰਦੀਪ ਰਿਸ਼ੀ ਨੂੰ ਡਿਪਟੀ ਕਮਿਸ਼ਨਰ ਸੰਗਰੂਰ, ਅਮਰਪ੍ਰੀਤ ਕੌਰ ਸਿੱਧੂ ਨੂੰ ਡਿਪਟੀ ਕਮਿਸ਼ਨਰ ਫਾਜ਼ਿਲਕਾ, ਹਿਮਾਂਸ਼ੂ ਜੈਨ ਨੂੰ ਡਿਪਟੀ ਕਮਿਸ਼ਨਰ ਰੂਪ ਨਗਰ, ਸੋਨਾ ਥਿੰਦ ਨੂੰ ਡਿਪਟੀ ਕਮਿਸ਼ਨਰ ਫਤਿਹਗੜ੍ਹ ਸਾਹਿਬ,

ਅੰਮ੍ਰਿਤ ਸਿੰਘ ਨੂੰ ਡਾਇਰੈਕਟਰ ਉੱਚ ਸਿੱਖਿਆ, ਡਾਇਰੈਕਟਰ ਸੋਸ਼ਲ ਜਸਟਿਸ, ਵਧੀਕ ਡਾਇਰੈਕਟਰ ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲੇ, ਜਸਪ੍ਰੀਤ ਸਿੰਘ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ, ਪਰਮਜੀਤ ਸਿੰਘ ਨੂੰ ਡਾਇਰੈਕਟਰ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ, ਮੋਨੀਸ਼ ਕੁਮਾਰ ਨੂੰ ਸੀ.ਏ. ਗਮਾਡਾ, ਪਰਮਵੀਰ ਸਿੰਘ ਨੂੰ ਸਪੈਸ਼ਲ ਸਕੱਤਰ ਵਿੱਤ, ਗੁਲਪ੍ਰੀਤ ਸਿੰਘ ਔਲਖ ਨੂੰ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸ਼ਰ, ਅਦਿੱਤੀਆ ਡਚਵਾਲ ਨੂੰ ਕਮਿਸ਼ਨਰ ਨਗਰ ਨਿਗਮ ਲੁਧਿਆਣਾ, ਰਾਹੁਲ ਗੁਪਤਾ ਨੂੰ ਐਮ.ਡੀ. ਮਿਲਕ ਫੈਡ,

ਰਾਜੀਵ ਕੁਮਾਰ ਗੁਪਤਾ ਨੂੰ ਲੇਬਰ ਕਮਿਸ਼ਨਰ ਪੰਜਾਬ ਅਤੇ ਡਾਇਰੈਕਟਰ ਸਟੇਟ ਟਰਾਂਸਪੋਰਟ ਪੰਜਾਬ, ਰਾਹੂਲ ਨੂੰ ਵਧੀਕ ਸਕੱਤਰ ਕੋਆਰਡੀਨੇਸ਼ਨ ਅਤੇ ਸਟਾਫ ਅਫਸਰ ਮੁੱਖ ਸਕੱਤਰ, ਵਰਜੀਤ ਵਾਲੀਆ ਨੂੰ ਵਧੀਕ ਪ੍ਰਿੰਸੀਪਲ ਸਕੱਤਰ ਮੁੱਖ ਮੰਤਰੀ ਪੰਜਾਬ, ਟੀ. ਬੇਨਿਥ ਨੂੰ ਕਮਿਸ਼ਨਰ ਨਗਰ ਨਿਗਮ ਐਸ.ਏ.ਐਸ. ਨਗਰ, ਹਰਪ੍ਰੀਤ ਸਿੰਘ ਨੂੰ ਸੀ.ਏ. ਗਲਾਡਾ ਅਤੇ ਰਜਤ ਓਬਾਰਏ ਨੂੰ ਕਮਿਸ਼ਨਰ ਨਗਰ ਨਿਗਮ ਪਟਿਆਲਾ ਲਗਾਇਆ ਗਿਆ ਹੈ।  ਪੂਰੇ ਵੇਰਵੇ ਲਈ ਸੂਚੀ ਵੇਖੋ..

Punjab News
Punjab News

 

LEAVE A REPLY

Please enter your comment!
Please enter your name here