Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ…

Punjab News
Punjab News: ਪੰਜਾਬ ਸਰਕਾਰ ਨੇ ਇਸ ਬੈਂਕ ਦੇ ਗਾਹਕਾਂ ਨੂੰ ਦਿੱਤਾ ਖਾਸ ਤੋਹਫਾ, ਹੁਣੇ ਪੜ੍ਹੋ...

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab News: ਸਹਿਕਾਰੀ ਖੇਤਰ ’ਚ ਬੈਂਕਿੰਗ ਸੇਵਾਵਾਂ ’ਚ ਇੱਕ ਨਵਾਂ ਮੀਲ ਪੱਥਰ ਸਥਾਪਿਤ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨੇ ਗਾਹਕਾਂ ਨੂੰ ਆਨਲਾਈਨ ਲੈਣ-ਦੇਣ ਦੀ ਸਹੂਲਤ ਪ੍ਰਦਾਨ ਕਰਨ ਲਈ ਪੰਜਾਬ ਰਾਜ ਸਹਿਕਾਰੀ ਬੈਂਕ ਯੂਪੀ ਆਈ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਪਹਿਲਕਦਮੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਹੂਲਤ ਸਹਿਕਾਰੀ ਬੈਂਕਾਂ ਵਿੱਚ ਡਿਜੀਟਲ ਲੈਣ-ਦੇਣ ਨੂੰ ਉਤਸ਼ਾਹਿਤ ਕਰੇਗੀ। ਸੂਬਾ ਸਰਕਾਰ ਨੇ ਬੈਂਕ ਦੀਆਂ 18 ਸਾਖਾਵਾਂ ’ਚ ਯੂਪੀਆਈ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ। Punjab News

ਇਹ ਵੀ ਪੜ੍ਹੋ : Canada News: ਹੁਣ ਕੈਨੇਡਾ ’ਚ ਕੰਮ ਨਹੀਂ ਕਰ ਸਕਣਗੇ ਪਤੀ-ਪਤਨੀ! ਸਰਕਾਰ ਨੇ ਕਰ ਦਿੱਤਾ ਇਹ ਨਵੇਂ ਫੈਸਲੇ ਦਾ ਐਲਾਨ

ਇਸ ਦਾ ਉਦੇਸ਼ ਬੈਂਕ ਦੇ ਕੰਮਕਾਜ ਨੂੰ ਹੋਰ ਪਾਰਦਰਸ਼ੀ ਤੇ ਜਵਾਬਦੇਹ ਬਣਾਉਣਾ ਹੈ। ਹੁਣ ਤੁਸੀਂ ਕਰ ਸਕਦੇ ਹੋ 50,000 ਰੁਪਏ ਦੇ ਲੈਣ-ਦੇਣ : ਮਾਨ ਨੇ ਕਿਹਾ ਕਿ ਹੁਣ ਬੈਂਕ ਦੇ ਗਾਹਕ ਗੂਗਲ ਪੇ, ਵਟਸਐਪ, ਫੋਨ ਪੇ, ਪੇਟੀਐਮ, ਭੀਮ ਤੇ ਹੋਰ ਐਪਾਂ ਰਾਹੀਂ ਲੈਣ-ਦੇਣ ਕਰ ਸਕਣਗੇ। ਇਸ ਸਹੂਲਤ ਨਾਲ ਬੈਂਕ ਦੇ ਗਾਹਕ ਦੂਜੇ ਬੈਂਕ ਖਾਤਿਆਂ ਤੋਂ ਪੰਜਾਬ ਰਾਜ ਸਹਿਕਾਰੀ ਬੈਂਕ ਦੇ ਖਾਤਿਆਂ ਵਿੱਚ ਪੈਸੇ ਭੇਜ ਤੇ ਪ੍ਰਾਪਤ ਕਰ ਸਕਣਗੇ। ਸ਼ੁਰੂ ’ਚ ਗਾਹਕ ਯੂਪੀਆਈ ਇਸ ਦੇ ਜਰੀਏ ਤੁਸੀਂ ਪ੍ਰਤੀ ਦਿਨ 50,000 ਰੁਪਏ ਤੱਕ ਦਾ ਲੈਣ-ਦੇਣ ਕਰ ਸਕੋਗੇ।

ਜਿਸ ਨੂੰ ਆਉਣ ਵਾਲੇ ਦਿਨਾਂ ’ਚ ਵਧਾ ਕੇ 1 ਲੱਖ ਰੁਪਏ ਕਰ ਦਿੱਤਾ ਜਾਵੇਗਾ। ਮਾਨ ਨੇ ਕਿਹਾ ਕਿ ਸੂਬਾ ਸਰਕਾਰ ਪੰਜਾਬ ’ਚ ਸਹਿਕਾਰਤਾ ਖੇਤਰ ਨੂੰ ਮਜਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ, ਜਿਸ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ ਹੈ। ਬੈਂਕ ਦੇ ਚੇਅਰਮੈਨ ਜਗਦੇਵ ਸਿੰਘ ਬਾਮ ਨੇ ਕਿਹਾ ਕਿ ਇਹ ਸਹੂਲਤ ਬੈਂਕ ਦੇ ਗਾਹਕਾਂ ਲਈ ਬਹੁਤ ਵੱਡਾ ਤੋਹਫਾ ਹੈ। ਆਉਣ ਵਾਲੇ ਸਮੇਂ ’ਚ ਇਹ ਸਹੂਲਤ ਬੈਂਕ ਦੀਆਂ ਹੋਰ ਸ਼ਾਖਾਵਾਂ ’ਚ ਵੀ ਸ਼ੁਰੂ ਕਰ ਦਿੱਤੀ ਜਾਵੇਗੀ। Punjab News