ਪੰਜਾਬ ਦਾ ਗੈਂਗਸਟਰ ਪੀਤਾ ਫਿਲੀਪੀਂਸ ਤੋਂ ਗ੍ਰਿਫ਼ਤਾਰ, ਲੁਧਿਆਣ ’ਚ ਫਿਰੌਤੀ ਤੇ ਕਤਲ ਕੇਸ ’ਚ ਵਾਂਟੇਡ

Gangster Peeta

ਲੁਧਿਆਣਾ (ਸੱਚ ਕਹੂੰ ਨਿਊਜ਼)। ਪ੍ਰਤੀਬੰਧਿਤ ਅੱਤਵਾਦੀ ਸੰਗਠਨ ਖਾਲਿਸਤਾਨੀ ਸੰਗਠਨ ਖਾਲਿਸਤਾਨ ਟਾਈਗਰ ਫੋਰਸ ਦੇ ਅੱਤਵਾਦੀ ਅਰਦਸ਼ਦੀਪ ਸਿੰਘ ਡੱਲਾ ਦੇ ਕਰੀਬੀ ਗੈਂਗਸਟਰ ਮਨਪ੍ਰੀਤ ਪੀਤਾ (Gangster Peeta) ਨੂੰ ਭਾਰਤ ਲਿਆਂਦਾ ਗਿਆ ਹੈ। ਪੀਤਾ ਨੂੰ ਫਿਲੀਪੀਂਸ ਤੋਂ ਐੱਨਆਈਏ ਤੋਂ ਗਿ੍ਰਫ਼ਤਾਰ ਕੀਤਾ ਗਿਆ। ਹਾਲਾਂਕਿ ਮਾਮਲੇ ਦੀ ਅਜੇ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ, ਪਰ ਸੂਤਰਾਂ ਦੇ ਮੁਤਾਬਿਕ ਪੀਤਾ ਦੇ ਭਰਾ ਮਨਦੀਪ ਨੂੰ ਵੀ ਡਿਪੋਰਟ ਕੀਤਾ ਗਿਆ ਹੈ।

ਕੇਂਦਰ ਸਰਕਾਰ ਲਗਾਤਾਰ ਵਿਦੇਸ਼ ’ਚ ਬੈਠੇ ਗੈਂਗਸਟਰਾਂ ਅਤੇ ਅੱਤਵਾਦੀਆਂ ਨੂੰ ਭਾਰਤ ਲਿਆਉਣ ਦੇ ਯਤਨ ’ਚ ਜੁਟੀ ਹੋਈ ਹੈ। ਖਾਲਿਸਤਾਨ ਸਮੱਰਥਕ ਮਨਪ੍ਰੀਤ ਸਿੰਘ ਪੀਤਾ ਫਿਲੀਪੀਂਸ ’ਚ ਰਹਿ ਰਿਹਾ ਸੀ, ਜਦੋਂਕਿ ਅਰਸ਼ਦੀਪ ਸਿੰਘ ਡੱਲਾ ਇਸ ਸਮੇਂ ਕੈਨੇਡਾ ’ਚ ਹੈ। ਐੱਨਆਈਏ ਦੀ ਮੋਹਾਲੀ ਸਥਿੱਤ ਸਪੈਸ਼ਲ ਕੋਰਟ ਨੇ ਕੁਝ ਸਮਾਂ ਪਹਿਲਾਂ ਹੀ ਪਾਦਰੀ ਦੇ ਕਤਲ ਦੇ ਦੋਸ਼ ’ਚ ਅਰਸ਼ਦੀਪ ਡੱਲਾ ਨੂੰ ਪੀਓ ਕਰਾਰ ਦਿੱਤਾ ਸੀ।

ਐੱਨਆਈਏ ਨੂੰ ਇਨਪੁਟ ਮਿਲੀ ਸੀ ਕਿ ਗਤੀਵਿਧੀਆਂ ਨੂੰ ਅੰਜਾਮ ਦੇਣ ਲਈ ਡੱਲਾ ਤੇ ਪੀਤਾ ਭਾਰਤ ’ਚ ਲਗਾਤਾਰ ਨਵੇਂ ਕੈਡਰ ਭਰਤੀ ਕਰ ਰਹੇ ਹਨ। ਉਹ ਕੇਐੱਫ਼ਟੀ ਦੇ ਸਵਯੰਬੂ ਮੁਖੀ ਹਰਜੀਤ ਨਿੱਜਰ ਦੇ ਇਸ਼ਾਰੇ ’ਤੇ ਕੰਮ ਕਰ ਰਹੇ ਹਨ। ਕੇਟੀਐੱਫ਼, ਖਾਤਿਸਤਾਨ ਲਿਬਰੇਸ਼ਨ ਫੋਰਸ, ਬੱਬਰ ਖਾਲਸਾ ਇੰਟਰਨੈਸ਼ਨਲ, ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ, ਖਾਲਿਸਤਾਨ ਟਾਈਗਰ ਫੋਰਸ ਆਦਿ ਦੇਸ਼ ਭਰ ’ਚ ਅੱਤਵਾਦ ਨੂੰ ਉਤਸ਼ਾਹ ਦੇਣ ’ਚ ਲੱਗੇ ਹਨ।

ਲੁਧਿਆਣਾ ਦੇ ਵਪਾਰੀਆਂ ਨੂੰ ਕਰਦਾ ਸੀ ਫੋਨ | Gangster Peeta

ਲੁਧਿਟਾਣਾ ’ਚ ਜਗਰਾਓਂ ਦੇ ਵਪਾਰੀਆਂ ਨੂੰ ਰੰਗਦਾਰੀ ਦੇ ਧਮਕੀ ਭਰੇ ਫੋਨ ਅੱਤਵਾਦੀ ਅਰਸ਼ਦੀਪ ਸਿੰਘ ਡੱਲਾ ਵੱਲੋਂ ਕੀਤੇ ਜਾ ਰਹੇ ਹਨ। ਉਨ੍ਹਾਂ ਦੇ ਕੋਲ ਫਿਲੀਪੀਂਸ ਨੰਬਰ ਤੋਂ ਕਾਲ ਆ ਰਹੀ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਫਿਲੀਪੀਂਸ ’ਚ ਅਰਸ਼ਦੀਪ ਡੱਲਾ ਦਾ ਸਾਥੀ ਮਨਪ੍ਰੀਤ ਰਹਿੰਦਾ ਹੈ। ਮਨਪ੍ਰੀਤ ਪਿੰਡ ਬਾਰਦੇਕੇ ’ਚ ਪਰਮਜੀਤ ਹੱਤਿਆਕਾਂਡ ਦਾ ਮੁੱਖ ਮੁਲਜ਼ਮ ਹੈ।

ਇਹ ਵੀ ਪੜ੍ਹੋ : ਆਰਥਿਕ ਚੁਣੌਤੀਆਂ ਨਾਲ ਭਰਪੂਰ ਮੈਡੀਕਲ ਸਿੱਖਿਆ

ਮਨਪ੍ਰੀਤ ਸਿੰਘ ਫਿਲੀਪੀਂਸ ’ਚ ਬੈਠ ਕੇ ਅਰਸ਼ਦੀਪ ਸਿੰਘ ਡੱਲਾ ਵੱਲੋਂ ਕਾਲ ਕਰ ਰਿਹਾ ਸੀ। ਨਾਲ ਹੀ ਉਹ ਰੰਗਦਾਰੀ ਮੰਗਣ ਦੇ ਸਮੇਂ ਅਰਸ਼ਦੀਪ ਡੱਲਾ ਨੂੰ ਕਾਲ ਅਟੈਚ ਕਰ ਦਿੰਦਾ ਹੈ। ਜਗਰਾਓਂ ਦੇ ਫਰਨੀਚਰ ਵਪਾਰੀ ਨੂੰ 12 ਜਨਵਰੀ ਨੂੰ ਅਰਸ਼ਦੀਪ ਡੱਲਾ ਨੇ ਕਾਲ ਕਰ ਕੇ 30 ਲੱਖ ਰੁਪਏ ਦੀ ਰੰਗਦਾਰੀ ਮੰਗੀ ਸੀ, ਜਿਸ ਤੋਂ ਬਾਅਦ ਪੁਲਿਸ ਨੇ ਵਪਾਰੀ ਨੂੰ ਸੁਰੱਖਿਆ ਦਿੱਤੀ ਸੀ।