Punjab Farmers: ਪੰਜਾਬ ਅਤੇ ਸੈਂਟਰ ਸਰਕਾਰ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣ ਲਈ ਜਿੰਮੇਵਾਰ : ਆਗੂ
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ) ਅੱਜ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਸਨਾਮ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਵਿੱਚ ਸੂਬਾ ਕਮੇਟੀ ਵੱਲੋਂ ਮੋਰਚਿਆਂ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਤਹਿਤ ਅੱਜ ਸੁਨਾਮ ਬਲਾਕ ਦੇ ਕਈ ਪਿੰਡਾਂ ਦੀਆਂ ਮੰਡੀਆਂ ਵਿੱਚ ਜਾਇਜਾ ਲਿਆ ਜਿਸ ਵਿੱਚ ਪਿੰਡ ਗੰਢੂਆਂ ,ਧਰਮਗੜ੍ਹ ,ਤੋਲਾਵਾਲ, ਸ਼ਾਹਪੁਰ, ਚੀਮਾ, ਦੋਲੇਵਾਲ, ਉਗਰਾਹਾਂ ਇਨਾ ਸਾਰੇ ਪਿੰਡਾਂ ਦੀਆਂ ਮੰਡੀਆਂ ਵਿੱਚ ਇੰਸਪੈਕਟਰ ਨੂੰ ਨਾਲ ਲੈ ਕੇ ਬੋਲੀ ਲਗਵਾਈ ਗਈ।
ਆਗੂਆਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੋ ਸੂਬਾ ਕਮੇਟੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਚਾਰ ਥਾਵਾਂ ਤੇ ਜੋ ਜਿਮਨੀ ਚੋਣਾਂ ਹੋ ਰਹੀਆਂ ਹਨ ਉੱਥੇ ਜੋ ਆਪ ਦੇ ਉਮੀਦਵਾਰ ਅਤੇ ਭਾਜਪਾ ਦੇ ਉਮੀਦਵਾਰਾਂ ਹਨ ਉਹਨਾਂ ਦੇ ਘਰਾਂ ਅੱਗੇ ਪੱਕੇ ਮੋਰਚੇ ਲਾਏ ਗਏ ਹਨ।
Read Also : Haryana-Punjab Weather Alert: ਪੰਜਾਬ-ਹਰਿਆਣਾ ’ਚ ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਜਾਣੋ ਕਦੋਂ ਪਵੇਗਾ ਮੀਂਹ!
ਉਹਨਾਂ ਮੋਰਚਿਆਂ ਵਿੱਚ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ ਅਤੇ ਟੌਲ ਪਲਾਜੇ ਉਸੇ ਤਰ੍ਹਾਂ ਫ੍ਰੀ ਰਹਿਣਗੇ। ਇਹ ਦੋਨੇ ਸਰਕਾਰਾਂ ਪੰਜਾਬ ਅਤੇ ਸੈਂਟਰ ਜੋ ਕਿਸਾਨਾਂ ਨੂੰ ਮੰਡੀਆਂ ਵਿੱਚ ਰੋਲਣ ਲਈ ਜਿੰਮੇਵਾਰ ਹਨ ਅਗਰ ਆਉਣ ਵਾਲੇ ਦਿਨਾਂ ਵਿੱਚ ਕਿਸਾਨਾਂ ਦਾ ਝੋਨਾ ਇਸੇ ਤਰ੍ਹਾਂ ਰੁਲਦਾ ਰਿਹਾ ਤਾਂ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ ਸਰਕਾਰ ਵੱਲੋਂ ਪਰਾਲੀ ਦੇ ਪਰਚੇ ਕੀਤੇ ਜਾ ਰਹੇ ਹਨ ਪਰ ਕਿਸਾਨਾਂ ਦੀ ਮਜਬੂਰੀ ਨੂੰ ਨਹੀਂ ਸਮਝਿਆ ਜਾ ਰਿਹਾ ਕਿਉਂਕਿ ਜਥੇਬੰਦੀ ਲੰਮੇ ਸਮੇਂ ਤੋਂ ਇਹ ਮੰਗ ਕਰਦੀ ਆ ਰਹੀ ਹੈ ਕਿ ਅਗਰ ਪਰਾਲੀ ਦਾ ਕੋਈ ਹੱਲ ਕਰਨਾ ਹੈ ਤਾਂ ਕਿਸਾਨਾਂ ਨੂੰ 200 ਰੁਪਏ ਪ੍ਰਤੀ ਕੁਇੰਟਲ ਬੋਨਸ ਦਿੱਤਾ ਜਾਵੇ
ਤਾਂ ਜੋ ਕਿਸਾਨ ਉਸ ਤੇ ਉਹ ਖਰਚ ਕਰਕੇ ਉਸ ਪਰਾਲੀ ਦੀ ਸਾਂਭ ਸੰਭਾਲ ਕਰ ਸਕਣ ਪਰ ਸਰਕਾਰਾਂ ਇਹ ਸਭ ਕੁਝ ਕਰਨ ਦੀ ਬਜਾਏ ਕਿਸਾਨਾਂ ਉੱਪਰ ਧੜਾ ਧੜਾ ਪਰਚੇ ਪਾ ਰਹੀਆਂ ਹਨ ਜੋ ਸਰਾਸਰ ਕਿਸਾਨਾਂ ਨਾਲ ਧੱਕਾ ਹੋ ਰਿਹਾ ਹੈ ਉਧਰ ਡੀਏਪੀ ਦੀ ਵੱਡੀ ਘਾਟ ਕਾਰਨ ਕਿਸਾਨ ਕਣਕ ਦੀ ਬਿਜਾਈ ਵਿੱਚ ਲੇਟ ਹੋ ਰਹੇ ਹਨ ਜਿਸ ਕਾਰਨ ਕਣਕ ਦੇ ਝਾੜ ਤੇ ਵੀ ਅਸਰ ਪਵੇਗਾ। ਇਸ ਮੌਕੇ ਬਲਾਕ ਆਗੂ ਰਾਮ ਸਰਨ ਸਿੰਘ ਉਗਰਾਹਾਂ ਜੀਤ ਸਿੰਘ ਗੰਢੂਆਂ ਭਗਵਾਨ ਸਿੰਘ ਸਨਾਮ ਆਦਿ ਹਾਜ਼ਰ ਸਨ।