Bag Free Day: ਪੰਜਾਬ ਦੇ ਸਿੱਖਿਆ ਵਿਭਾਗ ਨੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਐਲਾਨਿਆ

Bag Free Day
Bag Free Day: ਪੰਜਾਬ ਦੇ ਸਿੱਖਿਆ ਵਿਭਾਗ ਨੇ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਐਲਾਨਿਆ

ਹੁਣ ਹਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਐਲਾਨਿਆ

ਚੰਡੀਗ਼ੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਸਰਕਾਰ ਨੇ ਸਿੱਖਿਆ ਜਗਤ ’ਚ ਵਿਦਿਆਰਥੀਆਂ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਪੰਜਾਬ ਸਰਕਾਰ ਨੇ ਸਿੱਖਿਆ ਦੀ ਗੁਣਵੱਤਾ ਵਿਚ ਸੁਧਾਰ ਅਤੇ ਕਿਤਾਬਾਂ ਦੇ ਬੋਝ ਨੂੰ ਘੱਟ ਕਰਨ ਲਈ ਪੰਜਾਬ ਦੇ ਸਿੱਖਿਆ ਵਿਭਾਗ ਨੇ ਹੁਣ ਹਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਐਲਾਨਿਆ ਹੈ। ਹੁਣ ਹਰ ਮਹੀਨੇ ਦੇ ਲਾਸਟ ਸ਼ਨਿੱਚਰਵਾਰ ਨੂੰ 6ਵੀਂ ਤੋਂ 8ਵੀਂ ਜਮਾਤ ਤੱਕ ਦੇ ਵਿਦਿਆਰਥੀ ਸਕੂਲਾਂ ‘ਚ ਬੈਗ ਨਹੀਂ ਲੈ ਕੇ ਜਾਣਗੇ। ਸਰਕਾਰ ਨੇ ਵਿਦਿਆਰਥੀਆਂ ਦੇ ਸਰੀਰਕ ਅਤੇ ਮਾਨਸਿਕ ਵਿਕਾਸ ਲਈ ਇਹ ਸਕੀਮ ਲਾਗੂ ਕੀਤੀ ਹੈ। Bag Free Day

ਇਹ ਵੀ ਪੜ੍ਹੋ: ਕੀ ਤੁਸੀਂ ਵੀ ਚਲਾਉਂਦੇ ਹੋ WhatsApp?, ਦੇਖ ਲਓ ਆ ਗਿਆ ਨਵਾਂ ਫੀਚਰ, ਹੋਵੇਗੀ ਆਸਾਨੀ

ਇਸ ਲਾਸਟ ਸ਼ਨਿੱਚਰਵਾਰ ਨੂੰ ਅਧਿਆਪਕ ਵਿਦਿਆਰਥੀਆਂ ਨੂੰ ਅਜਿਹੀਆਂ ਗਤੀਵਿਧੀਆਂ ਕਰਵਾਉਣਗੇ ਜੋ ਵਿਦਿਆਰਥੀਆਂ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਵਿਚ ਸਹਾਈ ਹੋਣਗੀਆਂ। ਖੇਡ ਗਤੀਵਿਧੀਆਂ ‘ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਨੇ ਹੁਕਮ ਜਾਰੀ ਕਰ ਕੇ ਸਾਰੇ ਸਰਕਾਰੀ ਸਕੂਲਾਂ ਦੇ ਮੁਖੀਆਂ ਨੂੰ ਸੂਚਿਤ ਕਰ ਦਿੱਤਾ ਹੈ। Bag Free Day

ਸਕੂਲ ਮੁਖੀਆਂ ਨੂੰ ਜਾਰੀ ਪੱਤਰ ਅਨੁਸਾਰ ਮਹੀਨੇ ਦੇ ਆਖਰੀ ਸ਼ਨਿੱਚਰਵਾਰ ਨੂੰ ਬੈਗ ਫਰੀ ਡੇਅ ਦੌਰਾਨ ਸੱਭਿਆਚਾਰ, ਖੇਡਾਂ, ਸਮਾਜ ਸੇਵਾ, ਕਲਾ, ਵਿਗਿਆਨ, ਬਾਗਬਾਨੀ, ਵਾਤਾਵਰਨ ਸੰਭਾਲ, ਪੇਂਟਿੰਗ ਆਦਿ ਦੀਆਂ ਗਤੀਵਿਧੀਆਂ ਕਰਵਾਈਆਂ ਜਾਣਗੀਆਂ। ਵਿਭਾਗ ਦਾ ਮੰਨਣਾ ਹੈ ਕਿ ਵਿਦਿਆਰਥੀਆਂ ਨੂੰ ਕਿਤਾਬੀ ਗਿਆਨ ਦੇ ਨਾਲ-ਨਾਲ ਹੋਰ ਖੇਤਰਾਂ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਸ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੋਵੇਗਾ ਅਤੇ ਵਿਦਿਆਰਥੀਆਂ ਵਿਚ ਸਮਾਜਿਕ ਕੰਮਾਂ ਅਤੇ ਮੁੱਦਿਆਂ ਪ੍ਰਤੀ ਜਾਗਰੂਕਤਾ ਪੈਦਾ ਹੋਵੇਗੀ।