ਨਿੱਜੀ ਵਿਚਾਰ ਦੇਣੇ ਤਾਂ ਛੱਡ ਦਿਓ ਪਾਰਟੀ, ਨਹੀਂ ਐ ਕਾਂਗਰਸ ਵਿੱਚ ਕੋਈ ਥਾਂ | Punjab Congress
- ਪਾਰਟੀ ਦੇ ਅਨੁਸ਼ਾਸਨ ਵਿੱਚ ਹੀ ਰਹਿਣਾ ਪਵੇਗਾ ਭਾਵੇਂ ਪ੍ਰਧਾਨ ਹੋਵੇ ਜਾਂ ਸਾਬਕਾ ਪ੍ਰਧਾਨ | Punjab Congress
ਚੰਡੀਗੜ੍ਹ (ਅਸ਼ਵਨੀ ਚਾਵਲਾ)। ਕਾਂਗਰਸ ਪਾਰਟੀ ਵਿੱਚ ਨਿੱਜੀ ਵਿਚਾਰ ਦੇਣ ਵਾਲੇ ਕਿਸੇ ਵੀ ਆਗੂ ਥਾਂ ਨਹੀਂ ਹੈ। ਜਿਹੜਾ ਵੀ ਆਗੂ ਆਪਣੇ ਨਿੱਜੀ ਬਿਆਨ ਦੇਣ ਦੀ ਆਦਤ ਨਹੀਂ ਛੱਡ ਸਕਦਾ ਹੈ ਤਾਂ ਉਸ ਨੂੰ ਕਾਂਗਰਸ ਪਾਰਟੀ ਛੱਡਣੀ ਪਵੇਗੀ, ਕਿਉਂਕਿ ਕਾਂਗਰਸ ਪਾਰਟੀ ਵਿੱਚ ਅਨੁਸ਼ਾਸਨ ਤੋੜਨ ਵਾਲੇ ਕਿਸੇ ਵੀ ਆਗੂ ਦੀ ਲੋੜ ਨਹੀਂ ਹੈ। ਨਵਜੋਤ ਸਿੱਧੂ ਸਬੰਧੀ ਬਿਨਾ ਨਾਂਅ ਲਏ ਇਹ ਬਿਆਨ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਚੰਡੀਗੜ੍ਹ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦਿੱਤਾ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਹਮੇਸ਼ਾ ਹੀ ਚੋਣਾਂ ਨੂੰ ਏਕਤਾ ਨਾਲ ਹੀ ਜਿੱਤਿਆ ਜਾ ਸਕਦਾ ਹੈ। ਇਸ ਨਾਲ ਹੀ ਪਾਰਟੀ ਵਿੱਚ ਅਨੁਸ਼ਾਸਨ ਰਹਿਣ ਇੱਕ ਵੱਡਾ ਮੁੱਦਾ ਹੈ। ਅਸੀਂ ਪਿਛਲੀ ਵਾਰ ਸਾਡੀ ਪਾਰਟੀ ਦੇ ਆਗੂਆਂ ਦੇ ਬਿਆਨ ਵੱਖ-ਵੱਖ ਸਨ ਤੇ ਆਪਸ ਵਿੱਚ ਤਾਲਮੇਲ ਨੇ ਹੋਣ ਕਰਕੇ ਸਾਨੂੰ ਵਿਧਾਨ ਸਭਾ ਚੋਣਾਂ ਵਿੱਚ ਨੁਕਸਾਨ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਰਿਵਾਰ ਜਾਂ ਫਿਰ ਪਾਰਟੀ ਵਿੱਚ ਤਾਲਮੇਲ ਨਹੀਂ ਹੋਵੇਗਾ। (Punjab Congress)
ਇਹ ਵੀ ਪੜ੍ਹੋ : ਜਵਾਈਆਂ ਵੱਲੋਂ ਲੜਾਈ-ਝਗੜੇ ਦੌਰਾਨ ਸਹੁਰੇ ਦਾ ‘ਕਤਲ’
ਤਾਂ ਇਸ ਦਾ ਨੁਕਸਾਨ ਹੋਣਾ ਤੈਅ ਹੈ। ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਆਲ ਇੰਡੀਆ ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਵੱਲੋਂ ਆਦੇਸ਼ ਹਨ ਕਿ ਕੋਈ ਵੀ ਵਿਅਕਤੀ ਆਪਣੇ ਨਿੱਜੀ ਵਿਚਾਰ ਨਹੀਂ ਦੇ ਸਕਦਾ ਹੈ। ਜਦੋਂ ਤੱਕ ਉਹ ਵਿਅਕਤੀ ਪਾਰਟੀ ਵਿੱਚ ਹੈ ਤਾਂ ਉਸ ਨੂੰ ਆਪਣੇ ਨਿੱਜੀ ਵਿਚਾਰ ਦੇਣ ਦਾ ਕੋਈ ਹੱਕ ਨਹੀਂ ਹੈ। ਜੇਕਰ ਕਿਸੇ ਵਿਅਕਤੀ ਨੇ ਆਪਣੇ ਨਿੱਜੀ ਵਿਚਾਰ ਦੇਣੇ ਹਨ ਤਾਂ ਉਸ ਨੂੰ ਕਾਂਗਰਸ ਪਾਰਟੀ ਦਾ ਹੱਥ ਛੱਡਣਾ ਪਵੇਗਾ। ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਦੇ ਅਨੁਸ਼ਾਸਨ ਵਿੱਚ ਹੀ ਰਹਿਣਾ ਪਵੇਗਾ, ਭਾਵੇਂ ਉਹ ਕਾਂਗਰਸ ਪਾਰਟੀ ਦਾ ਸੂਬਾ ਪ੍ਰਧਾਨ ਹੈ ਜਾਂ ਫਿਰ ਸਾਬਕਾ ਪ੍ਰਧਾਨ ਹੋਵੇ। ਜਿਸ ਵੀ ਆਗੂ ਵੱਲੋਂ ਅਨੁਸ਼ਾਸਨ ਨੂੰ ਤੋੜਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਇਸ ਤੋਂ ਪਹਿਲਾਂ ਵੀ ਕਾਰਵਾਈ ਕੀਤੀ ਗਈ ਹੈ ਅਤੇ ਭਵਿੱਖ ਵਿੱਚ ਵੀ ਇਸ ਤਰੀਕੇ ਦੀ ਕਾਰਵਾਈ ਕੀਤੀ ਜਾਵੇਗੀ। (Punjab Congress)
ਵਧ ਸਕਦਾ ਐ ਸੂਬਾ ਕਾਂਗਰਸ ਵਿੱਚ ਕਾਟੋ-ਕਲੇਸ਼ | Punjab Congress
ਅਮਰਿੰਦਰ ਸਿੰਘ ਵੱਲੋਂ ਬਿਨਾਂ ਨਾਅ ਲਏ ਨਵਜੋਤ ਸਿੰਘ ਸਿੱਧੂ ’ਤੇ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਕਾਂਗਰਸ ਪਾਰਟੀ ਵਿੱਚ ਹੋਰ ਜ਼ਿਆਦਾ ਕਾਟੋ ਕਲੇਸ਼ ਵਧ ਸਕਦਾ ਹੈ, ਕਿਉਂਕਿ ਨਵਜੋਤ ਸਿੱਧੂ ਵੀ ਇਸ ਮਾਮਲੇ ਵਿੱਚ ਪਿੱਛੇ ਹਟਣ ਦੀ ਥਾਂ ’ਤੇ ਲਗਾਤਾਰ ਬਿਆਨਬਾਜ਼ੀ ਕਰ ਰਹੇ ਹਨ ਤਾਂ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਵੀ ਸਿੱਧੀ ਚਿਤਾਵਨੀ ਦਿੱਤੀ ਜਾ ਰਹੀ ਹੈ। ਇਸ ਲਈ ਲੱਗ ਰਿਹਾ ਹੈ ਕਿ ਆਉਣ ਵਾਲੇ ਦਿਨਾਂ ਇਨ੍ਹਾਂ ਆਗੂਆਂ ਵਿਚਕਾਰ ਕਾਟੋ-ਕਲੇਸ਼ ਹੋਰ ਵੱਧ ਸਕਦਾ ਹੈ। (Punjab Congress)