Punjab Bandh News: ਬਰਨਾਲਾ (ਗੁਰਪ੍ਰੀਤ ਸਿੰਘ ਚੀਮਾ)। ਪੰਜਾਬ ਵਿੱਚ ਇਕ ਵਾਰ ਫਿਰ ਲਾਕਡਾਊਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਲਾਕਡਾਊਨ ਜਿਸ ਦਾ ਮਤਲਬ ਸਭ ਕੁਝ ਬੰਦ। ਅੱਜ ਸੋਮਵਾਰ ਨੂੰ ਪੰਜਾਬ ਵਿਚ ਅਜਿਹਾ ਹੀ ਕੁਝ ਹੋਇਆ ਨਜ਼ਰ ਆ ਰਿਹਾ ਹੈ। ਜਾਂ ਫਿਰ ਸਿੱਧੇ ਸ਼ਬਦਾਂ ਵਿਚ ਕਹਿ ਲਈਏ ਤਾਂ ਕਿਸਾਨਾਂ ਵੱਲੋਂ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਗਿਆ ਹੈ।
Read Also : Punjab Bandh: ਪੰਜਾਬ ਬੰਦ ਤਹਿਤ ਕਿਸਾਨਾਂ ਵੱਲੋਂ ਵੱਖ-ਵੱਖ ਥਾਈ ਜਾਮ ਲਾ ਕੇ ਪ੍ਰਦਰਸ਼ਨ
ਪੰਜਾਬ ਬੰਦ ਦੇ ਸੱਦੇ ਦਾ ਅਸਰ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਬੰਦ ਦੌਰਾਨ ਸ਼ਹਿਰਾਂ ਦੇ ਬਜ਼ਾਰ ਬੰਦ ਪਏ ਨਜ਼ਰ ਆ ਰਹੇ ਹਨ। ਸਿਰਫ਼ ਐਮਰਜੈਂਸੀ ਸੇਵਾਵਾਂ ਹੀ ਖੁੱਲ੍ਹੀਆਂ ਹਨ। ਬਰਨਾਲਾ ਦੇ ਲੋਕਾਂ ਨੇ ਪੰਜਾਬ ਬੰਦ ਦੇ ਸੱਦੇ ਦਾ ਪੂਰਾ ਸਹਿਯੋਗ ਕੀਤਾ ਹੈ। ਇਸ ਗੱਲ ਦੀ ਹਾਮੀ ਭਰਦੀਆਂ ਤਸਵੀਰਾਂ ਬਜ਼ਾਰਾਂ ਤੋਂ ਸਾਹਮਣੇ ਆਈਆਂ ਹਨ। Punjab Bandh News
ਬਰਨਾਲਾ ਵਿੱਚ ਕਿਸਾਨਾਂ ਵੱਲੋਂ ਦਿੱਤੀ ਗਈ ਬੰਦ ਦੀ ਕਾਲ ਦਾ ਜਬਰਦਸਤ ਅਸਰ ਦੇਖਣ ਨੂੰ ਮਿਲ ਰਿਹਾ ਹੈ। ਬਰਨਾਲਾ ਦੇ ਵਿੱਚ ਲਗਭਗ ਸਾਰੀਆਂ ਦੁਕਾਨਾਂ ਬੰਦ ਦੇਖਣ ਨੂੰ ਮਿਲੀਆਂ। ਸਿਰਫ ਜਰੂਰੀ ਚੀਜ਼ਾਂ ਦੀਆਂ ਦੁਕਾਨਾਂ ਜਿਵੇਂ ਦਵਾਈਆਂ ਦੀਆਂ ਡਾਕਟਰੀ ਸਵਾਵਾਂ ਬੈਂਕ ਦੇ ਅਦਾਰੇ ਆਦਿ ਖੁੱਲੇ੍ਹ ਮਿਲ ਰਹੇ ਹਨ। ਬਾਕੀ ਆਮ ਦੁਕਾਨਾਂ ਬੰਦ ਪਈਆਂ ਦੇਖੀਆਂ ਜਾ ਸਕਦੀਆਂ ਹਨ। ਜ਼ਿਆਦਾ ਦੁਕਾਨਦਾਰ ਦੁਕਾਨਾਂ ਦੇ ਬਾਹਰ ਬੈਠੇ ਠੰਢ ਤੋਂ ਬਚਾਅ ਲਈ ਅੱਗ ਸੇਕਦੇ ਨਜ਼ਰ ਆਏ। Punjab Bandh News