ਸਾਡੇ ਨਾਲ ਸ਼ਾਮਲ

Follow us

20.4 C
Chandigarh
Friday, February 20, 2026
More
    Home Breaking News Punjab News: ...

    Punjab News: ਪੰਜਾਬ ਪ੍ਰਸ਼ਾਸਨ ‘ਚ ਵੱਡਾ ਫੇਰਬਦਲ: ਦਰਜਨਾਂ IAS ਅਤੇ PCS ਅਧਿਕਾਰੀਆਂ ਦੇ ਕੀਤੇ ਤਬਾਦਲੇ

    Punjab News
    Cm Bhagwant Mann

    96 ਅਧਿਕਾਰੀਆਂ ਦਾ ਹੋਇਆ ਤਬਾਦਲਾ

    Punjab News: (ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਸਰਕਾਰ ਵੱਲੋਂ ਸ਼ੁੱਕਰਵਾਰ ਨੂੰ ਵੱਡੇ ਪੱਧਰ ’ਤੇ ਅਧਿਕਾਰੀਆਂ ਦਾ ਤਬਾਦਲਾ ਕਰ ਦਿੱਤਾ ਗਿਆ ਹੈ। ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਵਿੱਚ 96 ਆਈ.ਏ.ਐਸ. ਅਤੇ ਪੀਸੀਐਸ ਅਧਿਕਾਰੀਆਂ ਦਾ ਤਬਾਦਲਾ ਕੀਤਾ ਗਿਆ ਹੈ। ਇਸ ਲਿਸਟ ਵਿੱਚ ਜਿਆਦਾਤਰ ਜ਼ਿਲ੍ਹਿਆਂ ਨਾਲ ਸਬੰਧਿਤ ਅਧਿਕਾਰੀ ਹਨ।

    ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਆਦੇਸ਼ਾਂ ਅਨੁਸਾਰ ਆਈ.ਏ.ਐਸ. ਰਾਜਦੀਪ ਸਿੰਘ ਬਰਾੜ ਨੂੰ ਏਡੀਸੀ ਅਰਬਨ ਬਠਿੰਡਾ ਅਤੇ ਏਸੀਏ ਬਠਿੰਡਾ ਵਿਕਾਸ ਅਥਾਰਟੀ, ਆਈ.ਏ.ਐਸ. ਰੁਬਿੰਦਰਜੀਤ ਸਿੰਘ ਬਰਾੜ ਨੂੰ ਵਧੀਕ ਸਕੱਤਰ ਸਥਾਨਕ, ਆਈ.ਏ.ਐਸ. ਮਿਸ. ਦਿਵਿਆ ਪੀ ਨੂੰ ਏਡੀਸੀ ਦਿਹਾਤੀ ਜਲੰਧਰ, ਆਈ.ਏ.ਐਸ. ਵਿਵੇਕ ਕੁਮਾਰ ਮੋਦੀ ਨੂੰ ਏਡੀਸੀ ਬਰਨਾਲਾ, ਆਈ.ਏ.ਐਸ. ਕ੍ਰਿਸ਼ਨ ਪਾਲ ਰਾਜਪੂਤ ਨੂੰ ਏਡੀਸੀ ਦਿਹਾਤੀ ਵਿਕਾਸ ਫਿਰੋਜ਼ਪੁਰ, ਆਈ.ਏ.ਐਸ. ਡੈਵੀ ਗੋਇਲ ਨੂੰ ਏਡੀਸੀ ਮੁਕਤਸਰ, ਆਈ.ਏ.ਐਸ. ਕ੍ਰਿਤਿਕਾ ਗੋਇਲ ਨੂੰ ਐਸਡੀਐਮ ਮਹਿਲ ਕਲਾਂ, ਆਈ.ਏ.ਐਸ. ਰਾਕੇਸ਼ ਕੁਮਾਰ ਮੀਨਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਬਠਿੰਡਾ ਲਗਾਇਆ ਗਿਆ ਹੈ।

    ਇਸੇ ਤਰ੍ਹਾਂ ਪੀਸੀਐਸ ਅਧਿਕਾਰੀਆਂ ਵਿੱਚ ਗੁਰਪ੍ਰੀਤ ਸਿੰਘ ਥਿੰਦ ਨੂੰ ਏਡੀਸੀ ਜਨਰਲ ਤਰਨ ਤਾਰਨ, ਰੁਪਿੰਦਰ ਪਾਲ ਸਿੰਘ ਨੂੰ ਏਡੀਸੀ ਅਰਬਨ ਅੰਮ੍ਰਿਤਸਰ, ਅਮਿਤ ਬੈਂਬੀ ਨੂੰ ਏਡੀਸੀ ਅਰਬਨ ਲੁਧਿਆਣਾ, ਅਮਰਬੀਰ ਕੌਰ ਭੁੱਲਰ ਨੂੰ ਸਕੱਤਰ, ਅਧੀਨ ਸੇਵਾਵਾਂ ਚੋਣ ਬੋਰਡ, ਪਰਮਜੀਤ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ ਪਟਿਆਲਾ ਵਿਕਾਸ ਅਥਾਰਟੀ, ਅਮਨਦੀਪ ਕੌਰ ਨੂੰ ਏਡੀਸੀ ਫਿਰੋਜ਼ਪੁਰ, ਰਾਕੇਸ਼ ਕੁਮਾਰ ਨੂੰ ਜਨਰਲ ਮੈਨੇਜਰ ਪਰਸੋਨਲ ਅਤੇ ਪ੍ਰਸ਼ਾਸਨ, ਨਿਧੀ ਕੁਮੁਦ ਬੰਬਾ ਨੂੰ ਏਡੀਸੀ ਹੁਸ਼ਿਆਰਪੁਰ, ਹਰਜੋਤ ਕੌਰ ਨੂੰ ਕੰਟਰੋਲਰ ਪ੍ਰਿੰਟਿੰਗ ਅਤੇ ਪ੍ਰਕਾਸ਼ਨ ਪੰਜਾਬ, ਕੁਲਪ੍ਰੀਤ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, ਪੇਂਡੂ ਵਿਕਾਸ ਮੋਗਾ, ਅਮਰਜੀਤ ਸਿੰਘ ਨੂੰ ਵਧੀਕ ਮੁੱਖ ਪ੍ਰਸ਼ਾਸਕ, ਜਲੰਧਰ ਵਿਕਾਸ ਅਥਾਰਟੀ, ਗੁਰਮੀਤ ਕੁਮਾਰ ਨੂੰ ਸਹਾਇਕ ਕਮਿਸ਼ਨਰ ਸਟੇਟ ਟੈਕਸ, ਲੁਧਿਆਣਾ, ਨਰਿੰਦਰ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, ਪੇਂਡੂ ਵਿਕਾਸ, ਲੁਧਿਆਣਾ,

    ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਗਏ ਤਬਾਦਲੇ ਦੇ ਆਦੇਸ਼

    ਸ੍ਰੀਮਤੀ ਚਾਰੂਮਿਤਾ ਨੂੰ ਸੰਯੁਕਤ ਸਕੱਤਰ, ਸਥਾਨਕ ਸੰਸਥਾਵਾਂ, ਮਨਜੀਤ ਸਿੰਘ ਚੀਮਾ ਨੂੰ ਡਿਪਟੀ ਕਮਿਸ਼ਨਰ ਜਗਰਾਉਂ, ਪੂਨਮ ਸਿੰਘ ਨੂੰ ਵਧੀਕ ਡਿਪਟੀ ਕਮਿਸ਼ਨਰ, ਲੁਧਿਆਣਾ, ਕਾਲਾ ਰਾਮ ਕਾਂਸਲ ਨੂੰ ਐਸ.ਡੀ.ਐਮ. ਪਾਤੜਾਂ, ਅਰਵਿੰਦ ਕੁਮਾਰ ਨੂੰ ਐਸ.ਡੀ.ਐਮ. ਖਮਾਣੋਂ, ਜੈ ਇੰਦਰ ਸਿੰਘ ਨੂੰ ਵਧੀਕ ਕਮਿਸ਼ਨਰ ਨਗਰ ਨਿਗਮ ਅੰਮ੍ਰਿਤਸਰ, ਅਲਕਾ ਕਾਲੀਆ ਨੂੰ ਐਸ.ਡੀ.ਐਮ. ਅੰਮ੍ਰਿਤਸਰ-1, ਪੂਨਮਪ੍ਰੀਤ ਕੌਰ ਨੂੰ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਪਟਿਆਲਾ, ਮਨਕੰਵਲ ਸਿੰਘ ਚਾਹਲ ਨੂੰ ਆਰ.ਟੀ.ਓ. ਲੁਧਿਆਣਾ, ਦੀਪਜੋਤ ਕੌਰ ਨੂੰ ਸੰਯੁਕਤ ਕਮਿਸ਼ਨਰ ਲੁਧਿਆਣਾ, ਸੁਮਿਤ ਮੁੱਧ ਨੂੰ ਐਸ.ਡੀ.ਐਮ ਦੀਨਾਨਗਰ ਅਤੇ ਕਲਾਨੌਰ ਦਾ ਵਾਧੂ ਚਾਰਜ, ਵੀਰਪਾਲ ਕੌਰ ਨੂੰ ਐਸ.ਡੀ.ਐਮ, ਮੁਕਤਸਰ ਸਾਹਿਬ, ਹਰਪ੍ਰੀਤ ਸਿੰਘ ਅਟਵਾਲ ਨੂੰ ਐਸ.ਡੀ.ਐਮ ਮੌੜ ਮੰਡੀ, ਦੀਪਕ ਭਾਟੀਆ ਨੂੰ ਐਸ.ਡੀ.ਐਮ, ਬਟਾਲਾ, ਰਾਜੇਸ਼ ਕੁਮਾਰ ਸ਼ਰਮਾ ਨੂੰ ਐਸ.ਡੀ.ਐਮ. ਤਲਵੰਡੀ ਸਾਬੋ,

    ਗੁਰਿੰਦਰ ਸਿੰਘ ਸੋਢੀ ਨੂੰ ਵਧੀਕ ਮੈਨੇਜਿੰਗ ਡਾਇਰੈਕਟਰ ਪਨਸਪ, ਸੁਰਿੰਦਰ ਕੌਰ ਨੂੰ ਐਸ.ਡੀ.ਐਮ ਮੋਰਿੰਡਾ, ਰਵਿੰਦਰ ਅਰੋੜਾ ਨੂੰ ਐਸ.ਡੀ.ਐਮ ਅਜਨਾਲਾ ਵਾਧੂ ਚਾਰਜ ਮਜੀਠਾ, ਹਰਬੰਸ ਸਿੰਘ ਨੂੰ ਐਸ.ਡੀ.ਐਮ ਅਮਰਗੜ੍ਹ, ਬਬਨਦੀਪ ਸਿੰਘ ਵਾਲੀਆ ਨੂੰ ਐਸ.ਡੀ.ਐਮ ਬਾਘਾਪੁਰਾਣਾ, ਸ਼੍ਰੀਮਤੀ ਕਨੂੰ ਗਰਗ – ਐਸ.ਡੀ.ਐਮ ਮਲੇਰਕੋਟਲਾ, ਖੁਸ਼ਦਿਲ ਸਿੰਘ ਨੂੰ ਡਿਪਟੀ ਆਬਕਾਰੀ ਕਮਿਸ਼ਨਰ ਪਟਿਆਲਾ, ਰਣਦੀਪ ਸਿੰਘ ਹੀਰ ਨੂੰ ਐਸ.ਡੀ.ਐਮ ਫਗਵਾੜਾ, ਅਰਸ਼ਦੀਪ ਸਿੰਘ ਲੁਬਾਣਾ ਨੂੰ ਐਸ.ਡੀ.ਐਮ ਪਠਾਨਕੋਟ, ਕੁਲਦੀਪ ਬਾਵਾ ਨੂੰ ਐਸ.ਡੀ.ਐਮ ਲੁਧਿਆਣਾ ਪੱਛਮੀ, ਗੁਰਵਿੰਦਰ ਸਿੰਘ ਚਾਹਲ ਨੂੰ ਐਸ.ਡੀ.ਐਮ ਧਰਮਕੋਟ, ਨਵਦੀਪ ਕੁਮਾਰ ਨੂੰ ਐਸ.ਡੀ.ਐਮ ਦੁਧਨ ਸਾਧਾਂ,

    ਇਹ ਵੀ ਪੜ੍ਹੋ: Punjab Sports News: ਆਲ ਇੰਡੀਆ ਹਾਕੀ ਟੂਰਨਾਮੈਂਟ ਸ਼ਾਨੋ-ਸ਼ੌਕਤ ਨਾਲ ਸਮਾਪਤ

    ਸ੍ਰੀਮਤੀ ਸ਼ਾਇਰੀ ਮਲਹੋਤਰਾ ਨੂੰ ਐਸ.ਡੀ.ਐਮ ਹੁਸ਼ਿਆਰਪੁਰ, ਲਾਲ ਵਿਸ਼ਵਾਸ ਬੈਂਸ ਨੂੰ ਐਸ.ਡੀ.ਐਮ ਆਦਮਪੁਰ, ਬਲਜਿੰਦਰ ਸਿੰਘ ਢਿੱਲੋਂ ਨੂੰ ਆਰ.ਟੀ.ਓ ਜਲੰਧਰ, ਤਰਸੇਮ ਚੰਦ ਨੂੰ ਐਸ.ਡੀ.ਐਮ ਸੰਗਰੂਰ, ਕਿਰਪਾਲ ਵੀਰ ਸਿੰਘ ਨੂੰ ਸਹਾਇਕ ਕਮਿਸ਼ਨਰ ਕਪੂਰਥਲਾ, ਗਗਨਦੀਪ ਸਿੰਘ ਨੂੰ ਐਸ.ਡੀ.ਐਮ ਬੁਢਲਾਡਾ ਤੇ ਵਾਧੂ ਚਾਰਜ ਆਰ.ਟੀ.ਓ ਮਾਨਸਾ,

    ਪ੍ਰੀਤ ਇੰਦਰ ਸਿੰਘ ਬੈਂਸ ਨੂੰ ਐਸ.ਡੀ.ਐਮ ਪਾਇਲ, ਬਲਜੀਤ ਕੌਰ ਨੂੰ ਐਸ.ਡੀ.ਐਮ ਮਾਨਸਾ, ਚਰਨਜੋਤ ਸਿੰਘ ਵਾਲੀਆ ਨੂੰ ਐਸ.ਡੀ.ਐਮ ਅਮਲੋਹ, ਪ੍ਰਮੋਦ ਸਿੰਗਲਾ ਨੂੰ ਡਿਪਟੀ ਸੈਕਟਰੀ ਸਪੋਰਟਸ ਅਤੇ ਯੁਵਕ ਸੇਵਾਵਾਂ, ਸ੍ਰੀਮਤੀ ਮਨਰੀਤ ਰਾਣਾ ਨੂੰ ਸੰਯੁਕਤ ਕਮਿਸ਼ਨਰ ਨਗਰ ਨਿਗਮ ਪਟਿਆਲਾ, ਪੁਨੀਤ ਸ਼ਰਮਾ ਨੂੰ ਐਸ.ਡੀ.ਐਮ ਮਲੋਟ, ਹਰਜੋਤ ਕੌਰ ਨੂੰ ਵਧੀਕ ਐਮ.ਡੀ. ਪੀ.ਆਰ.ਟੀ.ਸੀ, ਅਰਵਿੰਦਰ ਪਾਲ ਸਿੰਘ ਨੂੰ ਐਸ.ਡੀ.ਐਮ ਨਾਭਾ, ਸੂਰਜ ਨੂੰ ਐਸ.ਡੀ.ਐਮ., ਮੋਗਾ, ਵਰੁਣ ਕੁਮਾਰ ਨੂੰ ਆਰ.ਟੀ.ਓ. ਮੋਹਾਲੀ, ਸਾਰੰਗਪ੍ਰੀਤ ਸਿੰਘ ਔਜਲਾ ਨੂੰ ਐਸ.ਡੀ.ਐਮ ਬਟਾਲਾ, ਤੁਸ਼ੀਤਾ ਗੁਲਾਟੀ ਨੂੰ ਸਕੱਤਰ ਆਰਟੀਓ ਫਿਰੋਜ਼ਪੁਰ, ਗੁਰਸਿਮਰਨ ਜੀਤ ਕੌਰ ਨੂੰ ਐਸ.ਡੀ.ਐਮ ਸਮਰਾਲਾ,

    ਸੁਖਪਾਲ ਸਿੰਘ ਨੂੰ ਐਸ.ਡੀ.ਐਮ. ਅਨੰਦਪੁਰ ਸਾਹਿਬ, ਗਗਨਦੀਪ ਸਿੰਘ ਨੂੰ ਐਸ.ਡੀ.ਐਮ. ਸੁਨਾਮ, ਅਮਨਪਾਲ ਸਿੰਘ ਨੂੰ ਐਸ.ਡੀ.ਐਮ. ਸੁਲਤਾਨਪੁਰ ਲੋਧੀ, ਜਰਸ਼ਨਜੀਤ ਸਿੰਘ ਨੂੰ ਐਸ.ਡੀ.ਐਮ. ਬਾਬਾ ਬਕਾਲਾ, ਪਰਦੀਪ ਸਿੰਘ ਬੈਂਸ ਨੂੰ ਐਸ.ਡੀ.ਐਮ. ਚਮਕੌਰ ਸਾਹਿਬ, ਹਰਮੰਦਰ ਸਿੰਘ ਮਨੇਸ ਨੂੰ ਐਸ.ਡੀ.ਐਮ. ਅੰਮ੍ਰਿਤਸ਼ਰ 2, ਸ੍ਰੀਮਤੀ ਸੁਭੀ ਆਂਗਰਾ ਨੂੰ ਮਿਲਖ ਅਫ਼ਸਰ ਜਲੰਧਰ, ਗੁਰਦੇਵ ਸਿੰਘ ਨੂੰ ਐਸ.ਡੀ.ਐਮ. ਪਟਿਆਲਾ, ਗੁਰਮੀਤ ਸਿੰਘ ਨੂੰ ਐਸ.ਡੀ.ਐਮ. ਖਰੜ ਅਤੇ ਅਦਿੱਤਿਆ ਗੁਪਤਾ ਨੂੰ ਸਹਾਇਕ ਕਮਿਸ਼ਨਰ ਜਰਨਲ ਜਲੰਧਰ ਲਗਾਇਆ ਗਿਆ ਹੈ। Punjab News