ਪਵਿੱਤਰ ਯਾਦ ’ਤੇ ਵਿਸ਼ੇਸ਼ | Shah Satnam Ji Maharaj
ਰੂਹਾਨੀਅਤ ’ਚ ਸ਼ਿਸ਼ ਲਈ ਸਤਿਗੁਰੂ ਹੀ ਉਸ ਦੀ ਜਿੰਦਜਾਨ ਤੇ ਜ਼ਿੰਦਗੀ ਦਾ ਮਕਸਦ ਹੁੰਦਾ ਹੈ ਸਤਿਗੁਰੂ ਨੂੰ ਵੇਖ ਕੇ ਸ਼ਿਸ਼ ਦਾ ਦਿਨ ਚੜ੍ਹਦਾ ਹੈ, ਹਰ ਖੁਸ਼ੀ ਸਤਿਗੁਰੂ ਨਾਲ ਹੁੰਦੀ ਹੈ, ਸਤਿਗੁਰੂ ਨਾਲ ਪਤਝੜ ਵੀ ਬਹਾਰ ਹੁੰਦੀ ਹੈ, ਸਤਿਗੁਰੂ ਤੋਂ ਬਿਨਾ ਬਹਾਰ ਵੀ ਪਤਝੜ ਸਤਿਗੁਰੂ ਤੋਂ ਇੱਕ ਪਲ ਦਾ ਵਿਛੋੜਾ ਕਲਯੁੱਗ ਹੁੰਦਾ ਹੈ, ਫਿਰ ਚੋਲਾ (ਪੰਜ ਤੱਤਾਂ ਦਾ ਭੌਤਿਕ ਸਰੀਰ) ਬਦਲਣਾ ਦੇਹ ਰੂਪ ’ਚ ਸਦੀਵੀ ਵਿਛੋੜਾ ਸ਼ਰਧਾਲੂਆਂ ਦੇ ਦਿਲ ’ਚ ਦੁੱਖਾਂ ਦਾ ਸਮੁੰਦਰ ਵਹਾਅ ਦਿੰਦਾ ਹੈ ਪਰ ਰੂਹਾਨੀਅਤ ਦੇ ਇਤਿਹਾਸ ’ਚ ਇੱਕ ਵੱਡਾ ਚਮਤਕਾਰ, ਪਰਉਪਕਾਰ ਵੇਖਣ ਨੂੰ ਮਿਲਿਆ, ਜਿਸ ਨੇ ਸਾਧ-ਸੰਗਤ ਨੂੰ ਇੱਕ ਨਵੇਂ ਤੇ ਮਹਾਨ ਅਨੁਭਵ ਦਾ ਅਹਿਸਾਸ ਕਰਵਾਇਆ ਕਿ ਸਤਿਗੁਰੂ ਕਿਤੇ ਗਿਆ ਹੀ ਨਹੀਂ ਉਹ ਹਰ ਪਲ ਅੰਗ-ਸੰਗ ਹੈ। (Shah Satnam Ji Maharaj)
ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਮਹਾਨ ਪਰਉਪਕਾਰ ਕਰਕੇ ਐੱਮਐੱਸਜੀ ਦੇ ਰੂਪ ’ਚ ਸਾਧ-ਸੰਗਤ ਦੇ ਦਿਲਾਂ ’ਚ ਅਜਿਹਾ ਨਿਵਾਸ ਕੀਤਾ ਹੈ ਕਿ ਸਤਿਗੁਰੂ ਤੋਂ ਦੂਰੀ ਰਹੀ ਹੀ ਨਹੀਂ, ਇੱਕ, ਦੋ, ਤਿੰਨ ਦਾ ਸੁਆਲ ਨਹੀਂ ਬਚਿਆ, ਉਹੀ ਸਤਿਗੁਰੂ, ਉਹੀ ਨਜ਼ਾਰੇ, ਉਹੀ ਗੱਲਾਂ, ਉਹੀ ਰੂਹਾਨੀਅਤ ਸਮਝਾਉਣ ਦੇ ਤਰੀਕੇ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 13 ਦਸੰਬਰ 1991 ਨੂੰ ਪਵਿੱਤਰ ਚੋਲਾ ਬਦਲਿਆ ਪਰ ਜਦੋਂ ਆਪ ਜੀ ਨੇ ਸੰਨ 1990 ਵਿੱਚ ਹੀ ਆਪਣੇ ਰਹਿਮਤ ਭਰੇ ਬਚਨ ‘ਅਸੀਂ ਸਾਂ, ਅਸੀਂ ਹਾਂ ਤੇ ਅਸੀਂ ਹੀ ਰਹਾਂਗੇ’ ਫ਼ਰਮਾਏ ਤਾਂ ਸਾਧ-ਸੰਗਤ ਹਮੇਸ਼ਾ ਆਪਣੇ ਸਤਿਗੁਰੂ ਨੂੰ ਪ੍ਰਤੱਖ ਤੇ ਅੰਗ-ਸੰਗ ਮੰਨਦੀ ਹੈ ਸਾਧ-ਸੰਗਤ ਦੇ ਪ੍ਰੇਮ ’ਚ ਰੱਤੀ ਭਰ ਫ਼ਰਕ ਨਹੀਂ ਆਇਆ ਪੂਜਨੀਕ ਪਰਮ ਪਿਤਾ ਜੀ ਦੇ ਚਿਤਾਏ ਜੀਵ ਹੀ ਨਹੀਂ। (Shah Satnam Ji Maharaj)
ਇਹ ਵੀ ਪੜ੍ਹੋ : ‘ਯਾਦ-ਏ-ਮੁਰਸ਼ਿਦ’ ਪਰਮ ਪਿਤਾ ਸ਼ਾਹ ਸਤਿਨਾਮ ਜੀ ਮਹਾਰਾਜ 32ਵੇਂ ਫਰੀ ਆਈ ਕੈਂਪ ’ਤੇ ਆਈ ਵੱਡੀ ਜਾਣਕਾਰੀ
ਸਗੋਂ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਿਤਾਏ ਹੋਏ ਜੀਵ ਵੀ ਕਹਿੰਦੇ ਹਨ ਕਿ ਸਾਨੂੰ ਤਾਂ ਪੂਜਨੀਕ ਹਜ਼ੂਰ ਪਿਤਾ ਜੀ ’ਚੋਂ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਜੀ ਮਿਲਦੇ ਹਨ ਅਸਲ ’ਚ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਵੇਲੇ ਹੀ ਬਚਨ ਫ਼ਰਮਾਏ ਸਨ ਕਿ ਅਸੀਂ ਕਿਤੇ ਨਹੀਂ ਚੱਲੇ, ਅਸੀਂ ਹੀ ਸਾਂ (ਸ਼ਾਹ ਮਸਤਾਨਾ ਜੀ ਦੇ ਰੂਪ ’ਚ) ਅਸੀਂ ਹੀ ਹਾਂ (ਬੇਪਰਵਾਹ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਰੂਪ ’ਚ) ਅਤੇ ਅਸੀਂ ਹੀ ਰਹਾਂਗੇ (ਪੂਜਨੀਕ ਹਜ਼ੂਰ ਪਿਤਾ ਜੀ ਦੇ ਰੂਪ ’ਚ) ਇਹ ਮਹਾਪਰਉਪਕਾਰ ਐੱਮਐੱਸਜੀ ਦੇ ਰੂਪ ’ਚ ਸਾਧ-ਸੰਗਤ ਦੇ ਦਿਲ ਦਰਿਆ ’ਚ ਅਨੰਦ, ਮਿਠਾਸ, ਸਤਿਗੁਰੂ ਪ੍ਰਤੀ ਅਥਾਹ ਪਿਆਰ, ਸ਼ਰਧਾ ਤੇ ਉਤਸ਼ਾਹ ਦੀਆਂ ਲਹਿਰਾਂ ਪੈਦਾ ਕਰ ਗਿਆ।
ਵਿਛੋੜੇ, ਗ਼ਮ, ਨਿਰਾਸ਼ਾ ਦੇ ਭਾਵ ਉੱਡ ਗਏ ਤੇ ਇਨਸਾਨੀਅਤ ਦੀ ਸੇਵਾ-ਭਾਵ ਦਾ ਸਮੁੰਦਰ ਦਾ ਠਾਠਾਂ ਮਾਰਨ ਲੱਗਾ ਜਦੋਂ ਦੋ ਬਾਡੀਆਂ ’ਚ ਸਤਿਗੁਰੂ ਜੀ ਆਪਾਂ ਸ਼ਬਦ ਵਰਤਣ ਤਾਂ ਇਹ ਨਜ਼ਾਰਾ ਵੱਖਰਾ ਹੁੰਦਾ ਹੈ ਫਿਰ ਤੁਸੀਂ ਅਤੇ ਅਸੀਂ ਕੋਈ ਸ਼ਬਦ ਹੀ ਨਹੀਂ ਰਹਿ ਜਾਂਦਾ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ ਪਰਉਪਕਾਰਾਂ ਦਾ ਦੇਣ ਨਹੀਂ ਦਿੱਤਾ ਜਾ ਸਕਦਾ ਆਪ ਜੀ ਦੇ ਪਵਿੱਤਰ ਜੀਵਨ ਦੀਆਂ ਝਲਕਾਂ, ਪਵਿੱਤਰ ਬਚਨ, ਮਹਾਨਤਾ ਭਰੇ ਉਪਕਾਰਾਂ ਦੀ ਮਿਸਾਲ ਮਨੁੱਖਤਾ ਨੂੰ ਨੇਕੀਆਂ ਭਰਿਆ ਜੀਵਨ ਜਿਉਣ ਲਈ ਪ੍ਰੇਰਦੀ ਹੈ ਆਪ ਜੀ ਨੇ ਜਿੱਥੇ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਤੋਂ ਪਹਿਲਾਂ ਮਨੁੱਖਤਾ ਲਈ ਅਥਾਹ ਪਿਆਰ ਤੇ ਸਮਾਜ ਸੇਵਾ ਦੀਆਂ ਮਿਸਾਲਾਂ ਕਾਇਮ ਕੀਤੀਆਂ।
ਇਹ ਵੀ ਪੜ੍ਹੋ : ਸੇਵਾ ਸਿਮਰਨ ਨਾਲ ਮਿਲਦੀਆਂ ਹਨ ਬਰਕਤਾਂ : ਪੂਜਨੀਕ ਗੁਰੂ ਜੀ
ਉੱਥੇ ਪਵਿੱਤਰ ਗੁਰਗੱਦੀ ’ਤੇ ਬਿਰਾਜਮਾਨ ਹੋ ਕੇ ਆਪਣੇ ਸੁਖ-ਅਰਾਮ ਦੀ ਪਰਵਾਹ ਨਾ ਕਰਦਿਆਂ ਦਿਨ-ਰਾਤ ਮਨੁੱਖਤਾ ਨੂੰ ਅੰਧਵਿਸ਼ਵਾਸ, ਨਫ਼ਰਤ, ਜਾਤੀ-ਧਰਮ ਦੇ ਭੇਦ-ਭਾਵ ਜਿਹੀਆਂ ਬੁਰਾਈਆਂ ਤੋਂ ਰਹਿਤ ਕਰਕੇ ਸੁਖੀ ਜੀਵਨ ਜਿਉਣ ਦਾ ਮਾਰਗ ਵਿਖਾਇਆ ਆਪ ਜੀ ਨੇ ਮਨੁੱਖਤਾ ਨੂੰ ਪਰਮਾਤਮਾ ਦੀ ਪ੍ਰਾਪਤੀ ਦਾ ਸੌਖਾ ਰਸਤਾ ਦੱਸਿਆ ਕਿ ਪਰਮਾਤਮਾ ਨੂੰ ਪਾਉਣ ਲਈ ਪੈਸੇ, ਦਾਨ, ਚੜ੍ਹਾਵੇ ਦੀ ਲੋੜ ਨਹੀਂ ਹੈ ਕੋਈ ਉੱਚਾ-ਨੀਵਾਂ ਨਹੀਂ, ਸਗੋਂ ਸਾਰੀ ਮਨੁੱਖਤਾ ਪਰਮਾਤਮਾ ਦੀ ਔਲਾਦ ਹੈ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ 25 ਜਨਵਰੀ ਸੰਨ 1919 ਨੂੰ ਪੂਜਨੀਕ ਪਿਤਾ ਸ. ਵਰਿਆਮ ਸਿੰਘ ਜੀ ਤੇ ਪੂਜਨੀਕ ਮਾਤਾ ਆਸ ਕੌਰ ਜੀ ਦੇ ਘਰ ਪਵਿੱਤਰ ਧਰਤੀ ਪਿੰਡ ਸ੍ਰੀ ਜਲਾਲਆਣਾ ਸਾਹਿਬ ਜ਼ਿਲ੍ਹਾ ਸਰਸਾ (ਹਰਿਆਣਾ) ਵਿਖੇ ਅਵਤਾਰ ਧਾਰਨ ਕੀਤਾ। (Shah Satnam Ji Maharaj)
ਆਪ ਜੀ ਦੇ ਦਿਲ ’ਚ ਬਚਪਨ ਤੋਂ ਪ੍ਰਭੂ ਭਗਤੀ ਦਾ ਸਮੁੰਦਰ ਠਾਠਾਂ ਮਾਰਦਾ ਸੀ ਸੱਚੇ ਰੂਹਾਨੀ ਗੁਰੂ ਦੀ ਖੋਜ ਕਰਦਿਆਂ ਆਪ ਜੀ ਪੂਜਨੀਕ ਸ਼ਾਹ ਮਸਤਾਨਾ ਜੀ ਮਹਾਰਾਜ ਦੇ ਚਰਨੀਂ ਲੱਗੇ ਸਾਈਂ ਜੀ ਨੇ ਆਪ ਜੀ ਦੀ ਅਤਿਅੰਤ ਕਰੜੀ ਪਰ ਪ੍ਰੇਰਨਾਦਾਇਕ ਪ੍ਰੀਖਿਆ ਲਈ, ਜੋ ਰੂਹਾਨੀਅਤ ਦੇ ਇਤਿਹਾਸ ’ਚ ਗੁਰੂ-ਸ਼ਿਸ਼ ਪਿਆਰ ਦੀ ਕੁਰਬਾਨੀ ਦਾ ਇੱਕ ਮੀਲ ਪੱਥਰ ਹੈ ਆਪ ਜੀ ਨੇ ਸਾਈਂ ਜੀ ਦੇ ਹੁਕਮਾਂ ਅਨੁਸਾਰ ਆਪਣੀ ਵੱਡੀ ਹਵੇਲੀ ਢਾਹ ਕੇ ਘਰ ਦਾ ਸਾਰਾ ਸਾਮਾਨ ਆਪਣੇ ਮੁਰਸ਼ਿਦ-ਪਿਆਰੇ ਦੇ ਚਰਨਾਂ ’ਚ ਡੇਰਾ ਸੱਚਾ ਸੌਦਾ ’ਚ ਅਰਪਿਤ ਕਰ ਦਿੱਤਾ ਲੋਕ ਤਾਨ੍ਹੇ ਮਾਰਦੇ ਰਹੇ ਪਰ ਆਪ ਜੀ ਨੇ ਕੋਈ ਪ੍ਰਵਾਹ ਨਾ ਕੀਤੀ ਅਜੇ ਹੋਰ ਕਰੜੀ ਪ੍ਰੀਖਿਆ ਬਾਕੀ ਸੀ, ਸਾਈਂ ਜੀ ਨੇ ਅੱਧੀ ਰਾਤ ਵੇਲੇ ਆਪ ਜੀ ਨੂੰ ਸਾਰਾ ਸਾਮਾਨ ਡੇਰੇ ’ਚ ਬਾਹਰ ਰੱਖਣ ਤੇ ਆਪ ਹੀ ਰਾਖੀ ਕਰਨ ਦੇ ਬਚਨ ਫ਼ਰਮਾਏ। (Shah Satnam Ji Maharaj)
ਇਹ ਵੀ ਪੜ੍ਹੋ : ਵਿੱਲ ਪਾਵਰ ਨਾਲ ਆਪਣੀਆਂ ਬੁਰਾਈਆਂ ’ਤੇ ਕੰਟਰੋਲ ਪਾਓ : ਪੂਜਨੀਕ ਗੁਰੂ ਜੀ
ਆਪ ਜੀ ਨੇ ਗੁਰੂ ਬਚਨਾਂ ’ਤੇ ਫੁੱਲ ਚੜ੍ਹਾਉਂਦਿਆਂ ਕੜਾਕੇ ਦੀ ਸਰਦੀ ਤੇ ਪੈਂਦੇ ਮੀਂਹ ’ਚ ਸਾਮਾਨ ਬਹਾਰ ਰੱਖ ਲਿਆ ਅਗਲੇ ਦਿਨ ਆਪ ਜੀ ਨੇ ਸਾਰਾ ਸਾਮਾਨ ਸਤਿਸੰਗ ’ਚ ਆਈ ਹੋਈ ਸਾਧ-ਸੰਗਤ ਨੂੰ ਵੰਡ ਦਿੱਤਾ, ਜਿਸ ਵਿੱਚ ਮੋਟਰਸਾਇਕਲ ਤੋਂ ਲੈ ਕੇ ਖੇਤੀ ਸੰਦਾਂ ਤੱਕ ਹਰ ਨਿੱਕਾ ਵੱਡਾ ਸਾਰਾ ਸਾਮਾਨ ਸੀ ਪੂਜਨੀਕ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ ਇਸ ਕਰੜੀ ਪ੍ਰੀਖਿਆ ਤੋਂ ਬੇਹੱਦ ਪ੍ਰਸੰਨ ਹੋਏ ਤੇ ਸਾਰਿਆਂ ਦੇ ਸਾਹਮਣੇ ਅਸਲ ਭੇਤ ਨੂੰ ਪ੍ਰਗਟ ਕਰ ਦਿੱਤਾ ਸਾਈਂ ਜੀ ਨੇ ਫ਼ਰਮਾਇਆ ਕਿ ਆਪ ਜੀ ਦੀ ਸਖ਼ਤ ਪ੍ਰੀਖਿਆ ਲਈ ਗਈ ਤੇ ਪਤਾ ਵੀ ਨਹੀਂ ਲੱਗਣ ਦਿੱਤਾ ਸ਼ਾਹ ਮਸਤਾਨਾ ਜੀ ਮਹਾਰਾਜ ਨੇ ਆਪ ਜੀ ਨੂੰ ਰੂਹਾਨੀਅਤ ਦੀ ਦੌਲਤ ਨਾਲ ਮਾਲਾਮਾਲ ਕਰਦਿਆਂ ਡੇਰਾ ਸੱਚਾ ਸੌਦਾ ਦੀ ਪਵਿੱਤਰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ। (Shah Satnam Ji Maharaj)
ਸਾਈਂ ਜੀ ਨੇ ਆਪ ਜੀ ਨੂੰ 28 ਫਰਵਰੀ 1960 ਨੂੰ ਪਵਿੱਤਰ ਗੁਰਗੱਦੀ ਦੀ ਬਖਸ਼ਿਸ਼ ਕਰਕੇ ਆਪ ਜੀ ਦਾ ਨਾਂਅ ਹਰਬੰਸ ਸਿੰਘ ਜੀ (ਬਚਪਨ ਦਾ ਨਾਂਅ) ਬਦਲਕੇ ਪੂਜਨੀਕ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਰੱਖ ਦਿੱਤਾ ਪੂਜਨੀਕ ਪਰਮ ਪਿਤਾ ਜੀ ਨੇ 30 ਸਾਲ ਦੇਸ਼ ਦੇ ਵੱਖ ਵੱਖ ਸੂਬਿਆਂ ’ਚ ਹਜ਼ਾਰਾਂ ਸਤਿਸੰਗ ਫਰਮਾ ਕੇ 11 ਲੱਖ ਤੋਂ ਵੱਧ ਲੋਕਾਂ ਨੂੰ ਪਰਮਾਤਮਾ ਦੇ ਨਾਮ ਨਾਲ ਜੋੜਿਆ ਪੂਜਨੀਕ ਪਰਮ ਪਿਤਾ ਜੀ ਨੇ ਪਵਿੱਤਰ ਗੁਰਗੱਦੀ ਬਖਸ਼ਿਸ਼ ਕਰਦਿਆਂ ਰੂਹਾਨੀਅਤ ਦੇ ਇਤਿਹਾਸ ’ਚ ਨਵੀਂ ਮਿਸਾਲ ਕਾਇਮ ਕੀਤੀ ਆਪ ਜੀ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੂੰ 23 ਸਤੰਬਰ 1990 ਨੂੰ ਪਵਿੱਤਰ ਗੁਰਗੱਦੀ ’ਤੇ ਸੁਸ਼ੋਭਿਤ ਕੀਤਾ ਸਵਾ ਸਾਲ ਆਪ ਜੀ ਪੂਜਨੀਕ ਹਜ਼ੂਰ ਪਿਤਾ ਜੀ ਨਾਲ ਸਟੇਜ ’ਤੇ ਬਿਰਾਜਮਾਨ ਰਹੇ ਰੂਹਾਨੀਅਤ ’ਚ ਜ਼ਿਆਦਾਤਰ ਕਿਹਾ ਜਾਂਦਾ ਹੈ ਕਿ ਸਾਡੇ ਤੋਂ ਬਾਅਦ ਇਹ ਨਵੇਂ ਗੁਰੂ ਹੋਣਗੇ। (Shah Satnam Ji Maharaj)
ਇਹ ਵੀ ਪੜ੍ਹੋ : ਸੰਤਾਂ ਦੇ ਬਚਨਾਂ ਨੂੰ ਸੁਣਨ ਵਾਲੇ ਜੀਵ ਬਹੁਤ ਭਾਗਸ਼ਾਲੀ ਹੁੰਦੇ ਹਨ : ਪੂਜਨੀਕ ਗੁਰੂ ਜੀ
ਪਰ ਪੂਜਨੀਕ ਪਰਮ ਪਿਤਾ ਜੀ ਨੇ ਉਸੇ ਦਿਨ ਤੋਂ ਹੀ ਸਾਧ-ਸੰਗਤ ਦੀ ਸੰਭਾਲ ਦੀਆਂ ਤਮਾਮ ਜਿੰਮੇਵਾਰੀਆਂ ਤੇ ਨਾਮ ਸ਼ਬਦ ਦੇਣ ਦਾ ਅਧਿਕਾਰ ਪੂਜਨੀਕ ਹਜ਼ੂਰ ਪਿਤਾ ਜੀ ਨੂੰ ਬਖਸ਼ਿਸ਼ ਕੀਤਾ ਕੁਦਰਤ ਦੇ ਅਸੂਲਾਂ ਮੁਤਾਬਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਨੇ ਡੇਰਾ ਸੱਚਾ ਸੌਦਾ ਰੂਪੀ ਬਾਗ ਨੂੰ ਸਜਾ ਕੇ 13 ਦਸੰਬਰ 1991 ਨੂੰ ਆਪਣਾ ਰੂਹਾਨੀ ਚੋਲਾ ਬਦਲ ਲਿਆ ਇਸ ਮਹੀਨੇ ਨੂੰ ਸਾਧ-ਸੰਗਤ ਐੱਮਐੱਸਜੀ ਸੇਵਾ ਭੰਡਾਰੇ ਦੇ ਰੂਪ ’ਚ ਮਾਨਵਤਾ ਦੀ ਸੇਵਾ ਕਰਕੇ ਮਨਾਉਂਦੀ ਹੈ ਸ਼ਾਹ ਸਤਿਨਾਮ ਜੀ ਸ਼ਾਹ ਮਸਤਾਨ ਜੀ ਧਾਮ ਅਤੇ ਮਾਨਵਤਾ ਭਲਾਈ ਕੇਂਦਰ ਡੇਰਾ ਸੱਚਾ ਸੌਦਾ ਸਰਸਾ ਵਿਖੇ 12 ਤੋਂ 15 ਦਸੰਬਰ ਤੱਕ ਅੱਖਾਂ ਦਾ ਮੁਫ਼ਤ ਕੈਂਪ ਲਾਇਆ ਜਾ ਰਿਹਾ ਹੈ,ਜਿਸ ਵਿੱਚ ਹਜ਼ਾਰਾਂ ਲੋਕਾਂ ਦੀਆਂ ਅੱਖਾਂ ਦੀ ਜਾਂਚ ਹੋਵੇਗੀ ਇਸ ਕੈਂਪ ’ਚ ਅੱਖਾਂ ਦੇ ਆਪ੍ਰੇਸ਼ਨ ਹੋਣਗੇ ਤੇ ਹਨ੍ਹੇਰੀਆਂ ਜਿੰਦਗੀਆਂ ਰੌਸ਼ਨ ਹੋਣਗੀਆਂ।