ਪ੍ਰੈੱਸ ਇਨਫਰਮੇਸ਼ਨ ਬਿਊਰੋ ਅਪਰ ਜਨਰਲ ਡਾਇਰੈਕਟਰ ਨੇ ਅਖਬਾਰਾਂ ਦੇ ਸੰਪਦਕਾਂ ਤੇ ਬਿਊਰੋ ਚੀਫ਼ ਨਾਲ ਕੀਤੀ ਮੀਟਿੰਗ
- ਮੀਡੀਆ ਨਾਲ ਰਾਬਤਾ ਕਾਇਮ ਕਰਨ ਲਈ ਪੀਆਈਬੀ ਬਣਾਏਗਾ ਵਟਸਐਪ ਗਰੁੱਪ
ਹਿਸਾਰ (ਸੱਚ ਕਹੂੰ ਨਿਊਜ਼)। ਪ੍ਰੈੱਸ ਇਨਫਰਮੇਸ਼ਨ ਬਿਊਰੋ, ਚੰਡੀਗੜ੍ਹ ਦੇ ਅਪਰ ਜਨਰਲ ਡਾਇਰੈਕਟਰ ਰਜਿੰਦਰ ਚੌਧਰੀ ਨੇ ਹਿਸਾਰ ਸਥਿੱਤ ਅਖਬਾਰਾਂ ਦੇ ਸੰਪਾਦਕਾਂ ਅਤੇ ਬਿਊਰੋ ਚੀਫ਼ ਨਾਲ ਸਰਕਾਰੀ ਯੋਜਨਾਵਾਂ ਦੇ ਪ੍ਰਚਾਰ ਸਬੰਧੀ ਮੁੱਦਿਆਂ ’ਤੇ ਚਰਚਾ ਕੀਤੀ। ਇਸ ਮਕੇ ’ਤੇ ਕਈ ਵਿਸ਼ਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਰਜਿੰਦਰ ਚੌਧਰੀ ਨੇ ਕਿਹਾ ਕਿ ਸਰਕਾਰੀ ਜਨ ਕਲਿਆਣ ਦੀਆਂ ਸਕੀਮਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੀਦਾ ਹੈ, ਜਿਸ ਨਾਂਲ ਉਨ੍ਹਾਂ ਦਾ ਲਾਭ ਹਰ ਇੱਕ ਵਿਅਕਤੀ ਤੱਕ ਪਹੁੰਚ ਸਕੇ।
ਇਹ ਵੀ ਪੜ੍ਹੋ: ਨਾਕਾਬੰਦੀ ਦੌਰਾਨ ਇੱਕ ਕਿੱਲੋ ਹੈਰੋਇਨ ਸਮੇਤ ਇੱਕ ਵਿਅਕਤੀ ਗ੍ਰਿਫਤਾਰ
ਪੱਤਰਕਾਰਾਂ ਤੋਂ ਮੰਗੇ ਸੁਝਾਅ, ਤਾਂ ਕਿ ਮੰਤਰਾਲੇ ਨੂੰ ਭੇਜੇ ਜਾ ਸਕਣ
ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਪੀਆਈਬੀ ਦੁਆਰਾ ਮੀਡੀਆ ਦੇ ਕਰਮਚਾਰੀਆਂ ਨਾਲ ਰਾਬਤਾ ਕਾਇਮ ਕਰਨ ਲਈ ਇੱਕ ਵਟਸਐਪ ਗਰੁੱਪ ਬਣਾਇਆ ਜਾਵੇਗਾ। ਇਸ ਗਰੁੱਪ ਦੇ ਜ਼ਰੀਏ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੀਆਈਬੀ ਦੀ ਫੈਕਟ ਚੈੱਕ ਦੁਆਰਾ ਕਿਸੇ ਵੀ ਖਬਰ ਅਤੇ ਜਾਣਕਾਰੀ ਦੀ ਪ੍ਰਮਾਣਿਕਤਾ ਦਾ ਪਤਾ ਲਾਇਆ ਜਾ ਸਕਦਾ ਹੈ। ਉਨ੍ਹਾਂ ਪੱਤਰਕਾਰਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਕੋਈ ਮੰਗ ਹੈ ਉਸ ਦੀ ਜਾਣਕਾਰੀ ਉਨ੍ਹਾਂ ਨੂੰ ਦੇਣ, ਜਿਸ ਨਾਲ ਉਨ੍ਹਾਂ ਦੀ ਮੰਗ ਨੂੰ ਮੰਤਰਾਲੇ ਤੱਕ ਪਹੁੰਚਾਇਆ ਜਾ ਸਕੇ।
ਰਜਿੰਦਰ ਚੌਧਰੀ ਨੇ ਕਿਹਾ ਕਿ ਸਰਕਾਰੀ ਜਨ ਕਲਿਆਣ ਦੀਆਂ ਸਕੀਮਾਂ ਦਾ ਜ਼ਿਆਦਾ ਤੋਂ ਜ਼ਿਆਦਾ ਪ੍ਰਚਾਰ ਕਰਨਾ ਚਾਹੀਦਾ ਹੈ, ਜਿਸ ਨਾਲ ਉਨ੍ਹਾਂ ਦਾ ਲਾਭ ਹਰੇਕ ਵਿਅਕਤੀ ਤੱਕ ਪਹੰੁਚੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪੱਧਰ ’ਤੇ ਪੀਆਈਬੀ ਦੁਆਰਾ ਮੀਡੀਆ ਕਰਮੀਆਂ ਨਾਲ ਰਾਬਤਾ ਕਾਇਮ ਕਰਨ ਲਈ ਇੱਕ ਵਟਐਪ ਗਰੁੱਪ ਬਣਾਇਆ ਜਾਵੇਗਾ। ਇਸ ਗਰੂੱਪ ਦੇ ਜ਼ਰੀਏ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕੀਤਾ ਜਾਵੇਗਾ। ਸਾਰੇ ਮੀਡੀਆ ਕਰਮੀਆਂ ਨੇ ਇਸ ਤਰ੍ਹਾਂ ਦੀ ਚਰਚਾ ਕਰਨ ’ਤੇ ਧੰਨਵਾਦ ਪ੍ਰਗਟ ਕੀਤਾ ਅਤੇ ਅਪੀਲ ਕੀਤੀ ਕਿ ਇਸ ਤਰ੍ਹਾਂ ਦੀ ਮੀਟਿੰਗ ਸਮੇਂ-ਸਮੇਂ ’ਤੇ ਕਰਦੇ ਰਹਿਣਾ ਚਾਹੀਦਾ ਹੈ। ਅਹਿਮਦ ਖਾਨ, ਖੇਤਰੀ ਪ੍ਰਚਾਰ ਅਧਿਕਾਰੀ, ਪ੍ਰੈੱਸ ਇਨਫਰਮੇਸ਼ਨ ਬਿਊਰੋ ਨੇ ਪੱਤਰਕਾਰਾਂ ਦਾ ਇਸ ਚਰਚਾ ’ਚ ਹਿੱਸਾ ਲੈਣ ਲਈ ਧੰਨਵਾਦ ਕੀਤਾ।