PSPCL ਨੇ ਹਰੀ ਊਰਜਾ ਨੂੰ ਦਿੱਤਾ ਹੁਲਾਰਾ

Harbhajan Singh ETO

ਝੋਨੇ ਦੀ ਨਾੜ ’ਤੇ ਆਧਾਰਿਤ ਜਲਖੇੜੀ ਪਾਵਰ ਪਲਾਂਟ ਆਪਣੇ ਨਵੇਂ ‘ਅਵਤਾਰ’ ’ਚ 17 ਸਾਲਾਂ ਬਾਅਦ ਮੁੜ ਚਾਲੂ | PSPCL

ਪਟਿਆਲਾ (ਸੱਚ ਕਹੂੰ ਨਿਊਜ਼) PSPCL : ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਅੱਜ ਪਿੰਡ ਜਲਖੇੜੀ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿਖੇ 10 ਮੈਗਾਵਾਟ ਬਾਇਓਮਾਸ ਪਾਵਰ ਪਲਾਂਟ ਦੇ ਸਫਲ ਮੁੜ ਚਾਲੂ ਹੋਣ ਦਾ ਐਲਾਨ ਕੀਤਾ, ਜਿਸ ਨਾਲ ਪੰਜਾਬ ਲਈ ਵਾਤਾਵਰਣ ਅਤੇ ਆਰਥਿਕ ਲਾਭ ਹੋਣਗੇ।

ਜ਼ਿਕਰਯੋਗ ਹੈ ਕਿ ਪਿੰਡ ਜਲਖੇੜੀ ਵਿਖੇ 10 ਮੈਗਾਵਾਟ ਬਾਇਓਮਾਸ ਪਲਾਂਟ ਮੂਲ ਰੂਪ ਵਿੱਚ ਪੀਐਸਈਬੀ (ਹੁਣ ਪੀਐਸਪੀਸੀਐਲ) ਦੁਆਰਾ ਜੂਨ 1992 ਵਿੱਚ ਚਾਲੂ ਕੀਤਾ ਗਿਆ ਸੀ। ਪਲਾਂਟ ਜੁਲਾਈ 1995 ਤੱਕ ਚੱਲਦਾ ਰਿਹਾ, ਜਿਸ ਤੋਂ ਬਾਅਦ ਇਹ ਜੁਲਾਈ 2001 ਵਿੱਚ ਮੈਸਰਜ ਜਲਖੇੜੀ ਪਾਵਰ ਪਲਾਂਟ ਲਿਮਟਿਡ (ਜੇਪੀਪੀਐਲ) ਨੂੰ ਲੀਜ ‘ਤੇ ਦੇ ਦਿੱਤਾ ਗਿਆ। ਪਲਾਂਟ ਜੁਲਾਈ 2002 ਵਿੱਚ ਮੁੜ ਚਾਲੂ ਹੋਇਆ ਅਤੇ ਸਤੰਬਰ 2007 ਤੱਕ ਚੱਲਦਾ ਰਿਹਾ। 2018 ਵਿੱਚ, ਪਲਾਂਟ ਨੂੰ ਨਵੀਨੀਕਰਨ, ਸੰਚਾਲਨ ਅਤੇ ਟ੍ਰਾਂਸਫਰ ਦੇ ਆਧਾਰ ‘ਤੇ ਲੀਜ ‘ਤੇ ਦੇਣ ਲਈ ਮੁੜ ਟੈਂਡਰ ਕੀਤਾ ਗਿਆ। ਹੁਣ ਨਵੀਨੀਕਿ੍ਰਤ ਪਲਾਂਟ 21 ਜੂਨ, 2024 ਨੂੰ ਮੁੜ ਚਾਲੂ ਕੀਤਾ ਗਿਆ ਹੈ।

Also Read : Viral Video : ਵਾਇਰਲ ਵੀਡੀਓ ’ਚ ਨਜ਼ਰ ਆਏ ਵਿਅਕਤੀਆਂ ’ਤੇ ਪੁਲਿਸ ਦੀ ਵੱਡੀ ਕਾਰਵਾਈ

ਇਹ ਉੱਨਤ 6 ਡੈਨਮਾਰਕ ਤਕਨਾਲੋਜੀ ਵਾਲੇ ਬਾਇਲਰਾਂ ਦੀ ਵਰਤੋਂ ਕਰਦਾ ਹੈ ਅਤੇ 100% ਝੋਨੇ ਦੀ ਨਾੜ ਦੀ ਵਰਤੋਂ ਕਰਕੇ ਬਿਜਲੀ ਪੈਦਾ ਕਰਨ ਲਈ ਤਿਆਰ ਕੀਤਾ ਗਿਆ ਹੈ। ਇਹ ਅਤਿ-ਆਧੁਨਿਕ ਬਾਇਓਮਾਸ ਪਲਾਂਟ ਸਾਲਾਨਾ ਲਗਭਗ 1 ਲੱਖ ਟਨ ਝੋਨੇ ਦੀ ਨਾੜ ਦੀ ਖਪਤ ਕਰੇਗਾ। ਇਹ ਸੂਬਾ ਸਰਕਾਰ ਨੂੰ ਪੰਜਾਬ ’ਚ ਲਗਭਗ 40 ਹਜਾਰ ਏਕੜ ਖੇਤਰ ਵਿੱਚ ਝੋਨੇ ਦੀ ਨਾੜ ਸਾੜਨ ਦੀ ਸਮੱਸਿਆ ਨੂੰ ਰੋਕਣ ਵਿੱਚ ਮਦਦ ਕਰੇਗਾ। ਇਹ ਪਹਿਲਕਦਮੀ 400-500 ਵਿਅਕਤੀਆਂ ਨੂੰ ਸਿੱਧਾ ਅਤੇ ਅਸਿੱਧਾ ਰੁਜਗਾਰ ਪ੍ਰਦਾਨ ਕਰੇਗੀ, ਜੋ ਖੇਤਰ ਵਿੱਚ ਆਰਥਿਕ ਵਿਕਾਸ ਨੂੰ ਵਧਾਵਾ ਦੇਵੇਗੀ।

ਊਰਜਾ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਪ੍ਰੋਜੈਕਟ ਦੇ ਬਹੁ-ਪੱਖੀ ਲਾਭਾਂ ‘ਤੇ ਜ਼ੋਰ ਦਿੰਦਿਆਂ ਕਿਹਾ ਕਿ ਇਹ ਪਹਿਲਕਦਮੀ ਨਾ ਸਿਰਫ ਸਾਡੀ ਹਰਿਤ ਊਰਜਾ ਸਮਰੱਥਾ ਨੂੰ ਵਧਾਉਂਦੀ ਹੈ ਅਤੇ ਰੁਜਗਾਰ ਪ੍ਰਦਾਨ ਕਰਦੀ ਹੈ, ਬਲਕਿ ਪਰਾਲੀ ਸਾੜਨ ਦੀ ਲਗਾਤਾਰ ਸਮੱਸਿਆ ਦਾ ਹੱਲ ਵੀ ਪੇਸ ਕਰਦੀ ਹੈ। ਇਹ ਸਾਡੀ ਸਰਕਾਰ ਦੀ ਊਰਜਾ ਸੁਰੱਖਿਆ, ਵਾਤਾਵਰਣ ਸੁਰੱਖਿਆ, ਅਤੇ ਆਰਥਿਕ ਵਿਕਾਸ ਪ੍ਰਤੀ ਵਚਨਬੱਧਤਾ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ।