500 ਕਿਲੋਮੀਟਰ ਉੱਚਾਈ ਤੋਂ ਦੁਸ਼ਮਣ ਟੈਂਕਾਂ ਦੀ ਗਿਣਤੀ ‘ਚ ਸਮਰੱਥ
- ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ
- 14 ਦੇਸ਼ਾਂ ਦੇ 30 ਨੈਨੋ ਉਪਗ੍ਰਹਿਆਂ ਨੂੰ ਵੀ ਇਕੱਠੇ ਛੱਡਿਆ
ਸ੍ਰੀਹਰੀਕੋਟਾ: ਭਾਰਤ ਨੇ ਅਸਮਾਨ ਵਿੱਚ ਇੱਕ ਹੋਰ ਸਫ਼ਲ ਛਾਲ ਲਾਈ ਹੈ। ਸ੍ਰੀ ਹਰੀਕੋਟਾ ਤੋਂ ਲਾਂਚ ਪੀਐੱਸਐੱਲਵੀ ਸੀ 38 ਦਾ ਪ੍ਰੀਖਣ ਕਾਮਯਾਬ ਰਿਹਾ। ਇਹ ਪੀਐੱਸਐੱਲਵੀ ਦੀ ਲਗਾਤਾਰ 40ਵੀਂ ਸਫ਼ਲ ਉਡਾਣ ਹੈ। ਇਸ ਦੇ ਜ਼ਰੀਏ ਭੇਜੇ ਗਏ ਕਾਰਟੋਸੈੱਟ 2 ਸੈਟੇਲਾਈਟ ਲਾਈ ਕਲਾਸ ਵਿੱਚ ਪਹੁੰਚ ਗਿਆ ਹੈ। ਇਹ ਸੈਟੇਲਾਈਟ ਨਾ ਸਿਰਫ਼ ਭਾਰਤ ਦੇ ਸਰਹੱਦੀ ਅਤੇ ਗੁਆਂਢ ਦੇ ਇਲਾਕਿਆਂ ‘ਤੇ ਆਪਣੀ ਪੈਣੀ ਨਜ਼ਰ ਰੱਖੇਗਾ, ਸਗੋਂ ਸਮਾਰਟ ਸਿਟੀ ਨੈਟਵਰਕ ਦੀਆਂ ਯੋਜਨਾਵਾਂ ਵਿੱਚ ਵੀ ਮੱਦਦਗਾਰ ਰਹੇਗਾ। ਭਾਰਤ ਦੇ ਕੋਲ ਪਹਿਲਾਂ ਤੋਂ ਅਿਜਹੇ ਪੰਜ ਸੈਟੇਲਾਈਟ ਮੌਜ਼ੂਦ ਹਨ।
ਪੀਐੱਸਐਲਵੀ ਸੀ 30 ਦੇ ਨਾਲ ਭੇਜੇ ਗਏ ਇਨ੍ਹਾਂ ਸਾਰੇ ਉਪਗ੍ਰਹਿਆਂ ਦਾ ਕੁੱਲ ਭਾਰ ਕਰੀਬ 955 ਕਿਲੋਗ੍ਰਾਮ ਹੈ। ਇਨ੍ਹਾਂ ਉਪਗ੍ਰਹਿਆਂ ਵਿੱਚ ਅਸਟਰੀਆ, ਫਿਨਲੈਂਡ, ਇਟਲੀ, ਜਪਾਨ, ਲਾਤਵੀਆ, ਲਿਥੂਆਨੀਆ, ਬੈਲਜ਼ੀਅਮ, ਚਿਲੀ, ਚੈੱਕ ਗਣਰਾਜ, ਫਰਾਂਸ, ਜਰਮਨੀ, ਸਲੋਵਾਕੀਆ, ਬ੍ਰਿਟੇਨ ਅਤੇ ਅਮਰੀਕਾ ਸਮੇਤ 14 ਦੇਸ਼ਾਂ ਦੇ 29 ਨੈਨੋ ਉਪਗ੍ਰਹਿ ਸ਼ਾਮਲ ਹਨ। ਇਸ ਤੋਂ ਇਲਾਵਾ ਇੱਕ ਭਾਰਤੀ ਨੈਨੋ ਉਪਗ੍ਰਹਿ ਵੀ ਸ਼ਾਮਲ ਹੈ। ਪੀਐੱਸਐੱਲਵੀ ਸੀ 30 ਨੇ ਸਾਰੇ ਉਪਗ੍ਰਹਿਆਂ ਨੂੰ ਜ਼ਮੀਨ ਤੋਂ 505 ਕਿਲੋਮੀਟਰ ਉੱਪਰ ਧਰੁਵੀ ਸੌਰ ਸਥਿਤਕ ਕਲਾਸ (ਪੋਲਰ ਸਨ ਸਿਨਕ੍ਰੋਨਸ ਆਰਬਿਟ) ਵਿੱਚ ਸਥਾਪਿਤ ਕੀਤਾ। ਪੀਐੱਸਐਲਵੀ ਦੀ ‘ਐਕਸਐਲ’ ਸੰਰਚਨਾ ਵਜੋਂ ਇਹ 17ਵੀਂ ਉਡਾਣ ਸੀ।
ਇਹ ਰਹੇਗਾ ਅਹਿਮ ਯੋਗਦਾਨ
ਕਾਰਟੋਸੈੱਟ 2 ਸ਼ਹਿਰੀ ਅਤੇ ਪੇਂਡੂ ਇਲਾਕਿਆਂ ਵਿੱਚ ਸੜਕ ਨਿਰਮਾਣ, ਸੜਕ ਨੈੱਟਵਰਕ ‘ਤੇ ਨਿਗਰਾਨੀ ਰੱਖਣ, ਜਲ ਵੰਡ, ਤੱਟੀ ਇਲਾਕਿਆਂ ਵਿੱਚ ਵਿਕਾਸ ਕਾਰਜ ਤੋਂ ਇਲਾਵਾ ਹੋਰ ਭੂਗੋਲਿਕ ਜਾਣਕਾਰੀ ਇਕੱਠੀ ਕਰਨ ਵਿੱਚ ਵੀ ਸਹਾਇਕ ਸਿੱਧ ਹੋਵੇਗਾ। ਕਾਰਟੋਸੈੱਟ 2 ਉਪਗ੍ਰਹਿ ਸਰਹੱਦ ‘ਤੇ ਹੋਣ ਵਾਲੀ ਹਰੇਕ ਗਤੀਵਿਧੀ ‘ਤੇ ਨਜ਼ਰ ਰੱਖੇਗਾ ਅਤੇ ਇਸ ਨਾਲ ਭਾਰਤ ਦੀ ਫੌਜੀ ਸ਼ਕਤੀ ਵਿੱਚ ਵਾਧਾ ਹੋਵੇਗਾ।