CBSE ਨੇ NEET ਨੀਟ 2027 ਦਾ ਨਤੀਜਾ ਐਲਾਨਿਆ

CBSE, Result, NEET NET 2027

ਨਵੀਂ ਦਿੱਲੀ: CBSE ਨੇ ਨੈਸ਼ਨਲ ਐਲੀਜੀਬਲਿਟੀ ਕਮ ਐਂਟਰੈਂਸ (NEET- UG) ਦੇ ਨਤੀਜ਼ੇ ਸ਼ੁੱਕਰਵਾਰ ਸਵੇਰੇ ਜਾਰੀ ਕਰ ਦਿੱਤੇ। NEET 2017 ਵਿੱਚ ਕਰੀਬ 12 ਲੱਖ ਵਿਦਿਆਰਥੀ ਸ਼ਾਮਲ ਹੋਏ ਸਨ।

7 ਮਈ ਨੂੰ ਇਹ ਇਮਤਿਹਾਨ ਹੋਇਆ ਸੀ, ਜਿਸ ਵਿੱਚ 10.5 ਲੱਖ ਵਿਦਿਆਰਥੀਆਂ ਨੇ ਹਿੰਦੀ, ਅੰਗੇਰਜ਼ੀ ਅਤੇ 1.50 ਲੱਖ ਨੇ ਖੇਤਰੀ ਭਾਸ਼ਾ ਵਿੱਚ ਇਹ ਇਮਤਿਹਾਨ ਦਿੱਤਾ ਸੀ। ਪੰਜਾਬ ਦੇ ਨਵਦੀਪ ਸਿੰਘ ਨੇ ਟਾਪ ਕੀਤਾ ਹੈ। ਦੂਜੇ ਨੰਬਰ ‘ਤੇ ਐੱਮਪੀ ਦੇ ਅਰਚਿਤ ਗੁਪਤਾ ਰਹੇ ਅਤੇ ਐਮਪੀ ਦੇ ਮੁਨੀਸ਼ ਮੂਲਚੰਦਾਨੀ ਦੀ ਤੀਜੀ ਪੁਜੀਸ਼ਨ ਰਹੀ। ਨੀਟ ਯੂਜੀ ਦੇ ਜ਼ਰੀਏ ਦੇਸ਼ ਭਰ ਦੀਆਂ 65,000 MBBS ਸੀਟਾਂ ਅਤੇ 25,000BDS ਸੀਟਾਂ ‘ਤੇ ਦਾਖਲੇ ਹੋਣਗੇ।

ਇੱਥੇ ਵੇਖੋ ਨਤੀਜਾ

ਪ੍ਰੀਖਿਆ ਦਾ ਨਤੀਜਾ ਸੀਬੀਐੱਸਈ ਦੀ ਸਰਕਾਰੀ ਵੈਬਸਾਈਟ cbseresults.nic.in ‘ਤੇ ਜਾਰੀ ਕਰ ਦਿੱਤਾ ਹੈ। ਆਪਣਾ ਨਤੀਜਾ ਵੇਖਣ ਲਈ ਵਿਦਿਆਰਥੀਆਂ ਨੂੰ ਪ੍ਰੀਖਿਆ ਦਾ ਰੋਲ ਨੰਬਰ ਅਤੇ ਜਨਮ ਮਿਤੀ ਪਾਉਣੀ ਹੋਵੇਗੀ। ਨਤੀਜਾ ਜਾਰੀ ਹੋਣ ਤੋਂ ਬਾਅਦ ਕੁਆਲੀਫਾਈ ਕਰਨ ਵਾਲੇ ਵਿਦਿਆਰਥੀ ਦੀ ਕੌਂਸਲਿੰਗ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ।

ਇਸ ਪ੍ਰੀਖਿਆ ਵਿੱਚ ਹੋਵੇਗਾ ਫਾਇਦਾ

NEET ਦੇ ਜ਼ਰੀਏ ਮੈਡੀਕਲ ਅਤੇ ਡੈਂਟਲ ਕਾਲਜ ਵਿੱਚ ਐੱਮਬੀਬੀਐੱਸ ਅਤੇ ਬੀਡੀਐੱਸ ਕੋਰਸਿਜ ਵਿੱਚ ਦਾਖਲਾ ਮਿਲਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਕਾਲਜਾਂ ਵਿੱਚ ਵੀ ਐਂਟਰੀ ਮਿਲਦੀ ਹੈ, ਜੋ ਮੈਡੀਕਲ ਕੌਂਸਲ ਆਫ਼ ਇੰਡੀਆ ਅਤੇ ਡੈਂਟਲ ਕੌਂਸਲ ਆਫ਼ ਇੰਡੀਆ ਤਹਿਤ ਮਾਨਤਾ ਪ੍ਰਾਪਤ ਹੁੰਦੇ ਹਨ।