ਪੰਜਾਬ ਸਕੂਲ ਸਿੱਖਿਆ ਬੋਰਡ(PSEB) ਲਵੇਗਾ ਹੁਣ ਅੰਗਰੇਜ਼ੀ ਦਾ ਪ੍ਰੈਕਟੀਕਲ

PSEB, Practical, English

ਪੰਜਾਬ ਸਕੂਲ ਸਿੱਖਿਆ ਬੋਰਡ(PSEB) ਲਵੇਗਾ ਹੁਣ ਅੰਗਰੇਜ਼ੀ ਦਾ ਪ੍ਰੈਕਟੀਕਲ

ਸੱਚ ਕਹੂੰ ਨਿਊਜ਼(ਮੋਹਾਲੀ) ਪੰਜਾਬ ਸਕੂਲ ਸਿੱਖਿਆ ਬੋਰਡ(PSEB) ਵੱਲੋਂ ਅਕਾਦਮਿਕ ਸਾਲ 2019-20 ਦੀਆਂ ਸਾਲਾਨਾ ਪ੍ਰੀਖਿਆਵਾਂ ਵਿੱਚ ਪਹਿਲੀ ਵਾਰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ ਵੀ ਲਿਆ ਜਾਵੇਗਾ ਵਾਈਸ ਚੇਅਰਮੈਨ ਬਲਦੇਵ ਸਚਦੇਵਾ ਵੱਲੋਂ ਪ੍ਰੈਕਟੀਕਲ ਸਬੰਧੀ ਜਾਰੀ ਕੀਤੀ ਜਾਣਕਾਰੀ ਅਨੁਸਾਰ ਅੱਠਵੀਂ, ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀਆਂ ਲਈ ਸਾਲਾਨਾ ਪ੍ਰੀਖਿਆਵਾਂ ਵਿੱਚ ਵਿਸ਼ਾ ਅੰਗਰੇਜ਼ੀ ਦਾ ਪ੍ਰੈਕਟੀਕਲ  ‘ਲਿਸਨਿੰਗ ਤੇ ਸਪੀਕਿੰਗ ਸਕਿੱਲ ਟੈਸਟਿੰਗ’ ਵਜੋਂ ਲਿਆ ਜਾਵੇਗਾ ਤੇ ਹਰ ਟੈਸਟ ਦਾ ਅੰਦਰੂਨੀ ਮੁਲਾਂਕਣ 10 ਅੰਕਾਂ ਵਿੱਚੋਂ ਕੀਤਾ ਜਾਵੇਗਾ ।PSEB

ਬਾਰ੍ਹਵੀਂ ਅਤੇ ਦਸਵੀਂ ਸ਼੍ਰੇਣੀ ਲਈ ਇਹ ਮੁਲਾਂਕਣ ਸੀਸੀਈ ਮੌਡਿਊਲ ਤਹਿਤ ਹੀ ਲਿਆ ਜਾਣਾ ਹੈ ਜਦੋਂਕਿ ਅੱਠਵੀਂ ਸ਼੍ਰੇਣੀ ਲਈ ਪ੍ਰੈਕਟੀਕਲ ਦੇ ਅੰਕ ਸੀਸੀਈ ਮੌਡਿਊਲ ਤੋਂ ਵੱਖਰੇ ਹੋਣਗੇ ਇਨ੍ਹਾਂ ਟੈਸਟਾਂ ਵਿੱਚ 10 ਪ੍ਰਸ਼ਨਾਂ ਵਿੱਚੋਂ 6 ਪ੍ਰਸ਼ਨ ਸਪੀਕਿੰਗ ਨਾਲ ਸਬੰਧਿਤ ਹੋਣਗੇ, ਜਦੋਂਕਿ 4 ਪ੍ਰਸ਼ਨ ਲਿਸਨਿੰਗ ਨਾਲ ਸਬੰਧਿਤ ਹੋਣਗੇ ਵਿਦਿਆਰਥੀਆਂ ਦੇ  ਸਪੀਕਿੰਗ ਟੈਸਟ ਲਈ ਉਨ੍ਹਾਂ ਨੂੰ 10 ਪ੍ਰਸ਼ਨਾਂ ਦੀ ਇੱਕ ਪ੍ਰੈਕਟਿਸ ਸ਼ੀਟ ਦਿੱਤੀ ਜਾਵੇਗੀ ਤੇ ਵਿਦਿਆਰਥੀ ਆਡੀਓ ਕਲਿੱਪ ਸੁਣਨ ਮਗਰੋਂ ਸੀਟ ਉੱਤੇ ਪੁੱਛੇ 10 ਵਿੱਚੋਂ 6 ਪ੍ਰਸ਼ਨਾਂ ਦੇ ਸਹੀ ਉੱਤਰ ਲਿਖਣਗੇ ਇਵੇਂ ਹੀ ਲਿਸਨਿੰਗ ਟੈਸਟ ਦੀ ਪ੍ਰੈਕਟਿਸ ਸੀਟ ਵਿਚੋਂ ਤਸਵੀਰ ਦੇ ਕਿਊ ਸ਼ਬਦ ਦੇਖ ਕੇ ਵਿਦਿਆਰਥੀ ਘੱਟੋਂ-ਘੱਟ 4 ਵਾਕ ਅੰਗਰੇਜ਼ੀ ਵਿੱਚ ਬੋਲਣਗੇ ਹਰ ਪ੍ਰਸ਼ਨ ਇੱਕ ਅੰਕ ਦਾ ਹੋਵੇਗਾ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here