PSEB | 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਆ ਗਈ ਚੰਗੀ ਖ਼ਬਰ

PSEB

ਚੰਡੀਗੜ੍ਹ। ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵਿਦਿਆਰਥੀਆਂ ਦੀ ਸਹੂਲਤ ਲਈ ਨਿੱਤ ਨਵੇਂ ਕਦਮ ਚੁੱਕ ਰਿਹਾ ਹੈ। ਤਾਜ਼ਾ ਜਾਣਕਾਰੀ ਅਨੁਸਾਰ ਸਿੱਖਿਆ ਵਿਭਾਗ ਪੰਜਾਬ ਨੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਨਵਾਂ ਉਪਰਾਲਾ ਕੀਤਾ ਹੈ। ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 12ਵੀਂ ਜਮਾਤ ’ਚ ਹਿਊਮੈਨਿਟੀਜ਼ ਵਿਸ਼ੇ ਅਰਥ ਸ਼ਾਸਤਰ, ਭੂਗੋਲ, ਇਤਿਹਾਸ ਤੇ ਰਾਜਨੀਤੀ ਸ਼ਾਸਤਰ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਟੱਡੀ ਮਟੀਰੀਅਲ ਮੁਹੱਈਆ ਕਰਵਾਉਣ ਲਈ ਹਰ ਵਿਦਿਆਰਥੀ 30 ਰੁਪਏ ਪ੍ਰਤੀ ਸਬਜੈਕਟ ਦੇ ਹਿਸਾਬ ਨਾਲ 184581 ਵਿਦਿਆਰਥੀਆਂ ਲਈ 55.37 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ ਹੈ।

PSEB

ਵਿਭਾਗ ਵੱਲੋਂ ਇਸ ਸਬੰਧੀ ਜਾਰੀ ਨਿਰਦੇਸ਼ਾਂ ’ਚ ਕਿਹਾ ਗਿਆ ਹੈ ਕਿ ਸਮੱਗਰੀ ਸਿੱਖਿਆ ਮੁਹਿੰਮ ਤਹਿਤ ਸਾਲ 2023-24 ਲਈ 12ਵੀਂ ਜਮਾਤ ’ਚ ਹਿਊਮੈਨਿਟੀਜ਼ ਵਿਸ਼ੇ ਅਰਥ ਸ਼ਾਸਤਰ, ਭੂਗੋਲ, ਇਤਿਹਾਸ ਤੇ ਰਾਜਨੀਤੀ ਸ਼ਾਸਤਰ ਪੜ੍ਹ ਰਹੇ ਸਾਰੇ ਵਿਦਿਆਰਥੀਆਂ ਨੂੰ ਮਿਸ਼ਨ 100 ਫ਼ੀਸਦੀ ਦੇ ਮੱਦੇਨਜ਼ਰ ਰੱਖਦੇ ਹੋਏ ਸਾਲਾਨਾ ਪ੍ਰੀਖਿਆਵਾਂ ਦੀ ਤਿਆਰੀ ਲਈ ਇਹ ਰਾਸ਼ੀ ਜਾਰੀ ਕੀਤੀ ਗਈ ਹੈ ਕਿਉਂਕਿ ਇਸ ਸਮੇਂ ਵਿਦਿਆਰਥੀਆਂ ਨੂੰ ਪੜ੍ਹਾਈ ਅਤੇ ਰਵੀਜ਼ਨ ਕਰਵਾਉਣ ਦੀ ਬਹੁਤ ਲੋੜ ਹੈ। (PSEB)

Also Read : ਇਸ ਜ਼ਿਲ੍ਹੇ ’ਚ ਧਾਰਾ 144 ਤਹਿਤ ਲੱਗੀਆਂ ਪਾਬੰਦੀਆਂ 

ਇਸ ਲਈ 12ਵੀਂ ਜਮਾਤ ’ਚ ਉਕਤ ਹਿਊਮੈਨਿਟੀਜ਼ ਵਿਸ਼ੇ ਪੜ੍ਹਨ ਵਾਲੇ ਸਾਰੇ ਵਿਦਿਆਰਥੀਆਂ ਨੂੰ ਸਿੰਪਲੀਫਾਈਡ ਮਟੀਰੀਅਲ ਅਤੇ ਅਸਾਈਨਮੈਂਟ ਦੇਣ ਲਈ ਸਕੂਲ ਮੁਖੀਆਂ ਨੂੰ ਉਨ੍ਹਾਂ ਦੇ ਸਕੂਲ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਮੁਤਾਬਿਕ ਫੰਡ ਜਾਰੀ ਕੀਤਾ ਗਿਆ ਹੈ, ਤਾਂ ਜੋ ਵਿਦਿਆਰਥੀਆਂ ਨੂੰ ਇਸ ਦਾ ਲਾਭ ਹੋ ਸਕੇ।

ਇਹ ਫੰਡ ਹਿਊਮੈਨਿਟੀਜ਼ ਵਿਸ਼ੇ ਦੀ ਵਰਕਸ਼ੀਟ, ਪ੍ਰੀ-ਬੋਰਡ ਦੇ ਪ੍ਰਸ਼ਨ-ਪੱਤਰ, ਰਵੀਜ਼ਨ ਸ਼ੀਟਸ, ਪ੍ਰਿੰਟ ਮਟੀਰੀਅਲ, ਸਿੰਪਲਾਫਾਈਡ ਅਸਾਈਨਮੈਂਟ ਆਦਿ ਲਈ ਖਰਚ ਕੀਤਾ ਜਾਵੇਗਾ ਤਾਂ ਜੋ ਵਿਦਿਆਰਥੀ ਵੱਧ ਤੋਂ ਵੱਧ ਦੁਹਰਾਈ ਕਰ ਸਕਣ।

LEAVE A REPLY

Please enter your comment!
Please enter your name here