ਸਾਡੇ ਨਾਲ ਸ਼ਾਮਲ

Follow us

11.4 C
Chandigarh
Wednesday, January 21, 2026
More
    Home Breaking News ਪੀਆਰਟੀਸੀ ਦੇ ਚ...

    ਪੀਆਰਟੀਸੀ ਦੇ ਚੇਅਰਮੈਨ ਦੀ ਨਜਾਇਜ਼ ਬੱਸਾਂ ਵਾਲਿਆਂ ’ਤੇ ਬਾਜ ਅੱਖ

    Bus
    ਪਟਿਆਲਾ: ਗਲਤ ਤਰੀਕੇ ਨਾਲ ਸਵਾਰੀਆਂ ਲਿਜਾ ਰਹੀ ਪ੍ਰਾਈਵੇਟ ਬੱਸ ਖਿਲਾਫ ਕਾਰਵਾਈ ਕਰਦੇ ਹੋਏ ਪੀਆਰਟੀਸੀ ਚੇਅਰਮੈਨ ਰਣਜੋਤ ਸਿੰਘ ਹਡਾਣਾ। 

    ਦਿੱਲੀ ਲਈ ਸਵਾਰੀਆਂ ਚੱਕ ਰਹੀ ਇੱਕ ਹੋਰ ਬੱਸ ਚੇਅਰਮੈਨ ਹਡਾਣਾ ਨੇ ਕੀਤੀ ਕਾਬੂ

    (ਖੁਸਵੀਰ ਸਿੰਘ ਤੂਰ) ਪਟਿਆਲਾ। Bus ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਲਗਾਤਾਰ ਸਰਗਰਮ ਹਨ। ਉਨ੍ਹਾਂ ਵੱਲੋਂ 15 ਦਿਨਾਂ ਦੇ ਵਕਫੇ ਦੌਰਾਨ ਹੀ ਇੱਕ ਹੋਰ ਨਜਾਇਜ਼ ਬੱਸ ਨੂੰ ਕਾਬੂ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਅੱਜ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਬਿਨਾਂ ਪਰਮਿਟ ਤੋਂ ਇੱਕ ਪ੍ਰਾਈਵੇਟ ਏਸੀ ਬੱਸ ਆਪਰੇਟਰ ਪਟਿਆਲਾ ਬੱਸ ਸਟੈਂਡ ਦੇ ਬਾਹਰੋਂ ਦਿੱਲੀ ਲਈ ਸਵਾਰੀਆਂ ਨੂੰ ਚੜ੍ਹਾ ਰਿਹਾ ਹੈ। ਜਿਸ ਤੋਂ ਬਾਅਦ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਮੌਕੇ ‘ਤੇ ਪਹੁੰਚ ਕੇ (Bus) ਬੱਸ ਡਰਾਈਵਰ ਤੋਂ ਕਾਗਜ਼ਾਤ ਮੰਗੇ ਪਰ ਡਰਾਈਵਰ ਲੋੜੀਂਦੇ ਕਾਗਜਾਤ ਦਿਖਾਉਣ ਅਤੇ ਤਸੱਲੀਬਖਸ਼ ਜਵਾਬ ਦੇਣ ਤੋਂ ਅਸਮਰਥ ਰਿਹਾ।

    ਇਹ ਵੀ ਪੜ੍ਹੋ : 88 ਪ੍ਰਾਈਵੇਟ ਸਕੂਲਾਂ ਨੂੰ ਲੱਗਿਆ ਜੁਰਮਾਨਾ, ਜਾਣੋ ਕਿਉਂ

    ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਬੱਸ ਚਾਲਕ ਕੋਲ ਟੂਰਿਸਟ ਪਰਮਿਟ ਸੀ ਅਤੇ ਉਹ ਨਾਜਾਇਜ਼ ਤੌਰ ‘ਤੇ ਪਟਿਆਲਾ ਤੋਂ ਦਿੱਲੀ ਤੱਕ ਸਵਾਰੀਆਂ ਭਰ ਰਿਹਾ ਸੀ, ਜਿਸ ਕਾਰਨ ਬੱਸ ਨੂੰ ਮੌਕੇ ’ਤੇ ਹੀ ਜ਼ਬਤ ਕਰਵਾ ਦਿੱਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀਆਰਟੀਸੀ ਦੇ ਚੇਅਰਮੈਨ ਰਣਜੋਧ ਸਿੰਘ ਹਡਾਣਾ ਨੇ ਦੱਸਿਆ ਕਿ ਇੱਕ ਨਿੱਜੀ ਬੱਸ ਬਿਨਾਂ ਰੂਟ ਪਰਮਿਟ ਤੋਂ ਦਿੱਲੀ ਲਈ ਗੈਰ-ਕਾਨੂੰਨੀ ਢੰਗ ਨਾਲ ਚੱਲਣ ਦੀ ਸੂਚਨਾ ਮਿਲੀ ਸੀ। ਇਸ ਸਬੰਧੀ ਜਦੋਂ ਪੀਆਰਟੀਸੀ ਦੀ ਟੀਮ ਵੱਲੋਂ ਬੱਸ ਦੇ ਸਟਾਫ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਨੇ ਇਸ ਨੂੰ ਟੂਰਿਸਟ ਬੱਸ ਦੱਸ ਕੇ ਭੱਜਣ ਦੀ ਕੋਸ਼ਿਸ਼ ਕੀਤੀ, ਜਿਸ ਤੋਂ ਬਾਅਦ ਬੱਸ ’ਚ ਬੈਠੀਆਂ ਸਵਾਰੀਆਂ ਤੋਂ ਪੁੱਛਗਿੱਛ ਕਰਨ ’ਤੇ ਪਤਾ ਲੱਗਾ ਕਿ ਬੱਸ ’ਚ ਸਵਾਰ ਸਵਾਰੀਆਂ ਪਟਿਆਲਾ ਤੋਂ ਦਿੱਲੀ ਦੇ ਰਸਤੇ ‘ਤੇ ਵੱਖ-ਵੱਖ ਥਾਵਾਂ ‘ਤੇ ਅਤੇ ਪਟਿਆਲਾ ਤੋਂ ਬੱਸ ਪਰਮਿਟ ਦੇ ਉਲਟ ਸਵਾਰੀਆਂ ਨੂੰ ਬਿਠਾਇਆ ਜਾ ਰਿਹਾ ਹੈ। ਜਿਸ ਕਾਰਨ ਸਰਕਾਰੀ ਟਰਾਂਸਪੋਰਟ ਨੂੰ ਆਰਥਿਕ ਨੁਕਸਾਨ ਹੋ ਰਿਹਾ ਹੈ।

    Bus
    ਪਟਿਆਲਾ: ਗਲਤ ਤਰੀਕੇ ਨਾਲ ਸਵਾਰੀਆਂ ਲਿਜਾ ਰਹੀ ਪ੍ਰਾਈਵੇਟ ਬੱਸ ਖਿਲਾਫ ਕਾਰਵਾਈ ਕਰਦੇ ਹੋਏ ਪੀਆਰਟੀਸੀ ਚੇਅਰਮੈਨ ਰਣਜੋਤ ਸਿੰਘ ਹਡਾਣਾ।

    ਚੇਅਰਮੈਨ ਨੇ ਕਿਹਾ ਕਿ ਪਿਛਲੇ 6 ਤੋਂ 7 ਮਹੀਨਿਆਂ ਦੌਰਾਨ ਪ੍ਰਾਈਵੇਟ ਟਰਾਂਸਪੋਰਟਰਾਂ ਦੀ ਚੱਲ ਰਹੀ ਧੱਕੇਸ਼ਾਹੀ ਨੂੰ ਨੱਥ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਗੈਰ-ਕਾਨੂੰਨੀ ਬੱਸਾਂ ਚਲਾਉਣ ਵਾਲੇ ਟਰਾਂਸਪੋਰਟਰਾਂ ਨੂੰ ਆਪਣੀ ਮਰਜੀ ਨਹੀਂ ਕਰਨ ਦਿੱਤੀ ਜਾਵੇਗੀ ਅਤੇ ਅਜਿਹੀਆਂ ਕਾਰਵਾਈਆਂ ਲਗਾਤਾਰ ਜਾਰੀ ਰਹਿਣਗੀਆਂ। (Bus)

    LEAVE A REPLY

    Please enter your comment!
    Please enter your name here