PRTC Bus Stolen: ਢਾਬੇ ਤੋਂ ਫਰੀਦਕੋਟ ਡਿਪੂ ਦੀ ਪੀਆਰਟੀਸੀ ਬੱਸ ਹੋਈ ਚੋਰੀ, ਇੱਕ ਕਾਬੂ

PRTC Bus Stolen
ਫਿਰੋਜ਼ਪੁਰ: ਥਾਣਾ ਗੁਰੂਹਰਸਹਾਏ ਸਾਹਮਣੇ ਖੜ੍ਹੀ ਪੀ.ਆਰ.ਟੀ.ਸੀ ਬੱਸ।

PRTC Bus Stolen: (ਜਗਦੀਪ ਸਿੰਘ) ਫਿਰੋਜ਼ਪੁਰ। ਚੋਰੀ ਕਰਨ ਵਾਲੇ ਵੀ ਹੁਣ ਇਹ ਕੁਝ ਨਹੀਂ ਦੇਖਦੇ ਕਿ ਕਿ ਚੋਰੀ ਕਰਨਾ ਕੀ ਨਹੀਂ ਜੋ ਕੁਝ ਮਿਲਦਾ ਚੋਰੀ ਕਰਕੇ ਲੈ ਜਾਂਦੇ ਹਨ। ਅਜਿਹਾ ਇੱਕ ਮਾਮਲਾ ਗੋਲੂ ਕਾ ਮੋੜ ਤੋਂ ਸਾਹਮਣੇ ਆਇਆ ਜਿੱਥੇ ਰੋਟੀ ਖਾਣ ਲਈ ਢਾਬੇ ‘ਤੇ ਖੜ੍ਹੀ ਕੀਤੀ ਸਰਕਾਰੀ ਬੱਸ ਮਗਰੋੇਂ ਚੋਰੀ ਹੋ ਗਈ, ਜਿਸ ਦੀ ਭਾਲ ਸੀ.ਸੀ.ਟੀਵੀ ਕੈਮਰਿਆਂ ਨੂੰ ਖੰਗਾਲ ਕੇ ਕੀਤੀ ਤਾਂ ਇੱਕ ਮੁਲਜ਼ਮ ਨੂੰ ਗ੍ਰਿਫਤਾਰ ਕਰਦਿਆਂ ਬੱਸ ਬਰਾਮਦ ਕਰ ਲਈ ਗਈ ਹੈ। ਇਸ ਮਾਮਲੇ ਵਿਚ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ।

ਇਹ ਵੀ ਪੜ੍ਹੋ: Farmers Jagjit Dallewal: ਖਨੌਰੀ ਬਾਰਡਰ ’ਤੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਮਿਲਣ ਵਾਲਿਆਂ ਦਾ ਲੱਗਿਆ ਤਾਂਤਾ…

ਜਾਣਕਾਰੀ ਦਿੰਦੇ ਹੋਏ ਭਜਨ ਸਿੰਘ ਡਰਾਈਵਰ ਪੀ.ਆਰ.ਟੀ.ਸੀ ਫਰੀਦਕੋਟ ਨੇ ਦੱਸਿਆ ਕਿ ਉਹ ਅਤੇ ਉਸਦਾ ਸਾਥੀ ਕੰਡਕਟਰ ਨੇ ਦੇਰ ਸ਼ਾਮ ਸਰਕਾਰੀ ਬੱਸ ਨੰ. ਪੀ.ਬੀ 04 ਈ 2923 ਗੁਰੂ ਨਾਨਕ ਸ਼ੁੱਧ ਵੈਸ਼ਨੂੰ ਢਾਬਾ ਗੋਲੂ ਕਾ ਮੋੜ ਵਿਖੇ ਖੜੀ ਕਰਕੇ ਰੋਟੀ ਖਾਣ ਚਲੇ ਗਏ ਸੀ, ਜਦੋਂ ਉਹ ਵਾਪਸ ਆਏ ਤਾਂ ਉਕਤ ਬੱਸ ਨੂੰ ਕੋਈ ਚੋਰੀ ਕਰਕੇ ਲੈ ਗਿਆ। ਇਸ ਸਬੰਧੀ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ। ਇਸ ਸਬੰਧੀ ਏਐੱਸਆਈ ਮਹਿਲ ਸਿੰਘ ਨੇ ਦੱਸਿਆ ਕਿ ਭਜਨ ਸਿੰਘ ਦੀ ਸ਼ਿਕਾਇਤ ਮਿਲਣ ‘ਤੇ ਕੈਮਰੇ ਚੈੱਕ ਕਰਨ ’ਤੇ ਮੁਲਜ਼ਮਾਂ ਦੀ ਪਹਿਚਾਣ ਕਸ਼ਮੀਰ ਸਿੰਘ ਪੁੱਤਰ ਮੇਜਰ ਸਿੰਘ ਵਾਸੀ ਚੱਕ ਘੁਬਾਈ ਉਰਫ ਟਾਂਗਣ ਤਰ੍ਹਾਂ ਵਾਲੀ, ਮਮਦੋਟ ਅਤੇ ਗੋਰਾ ਪੁੱਤਰ ਸੋਹਨ ਸਿੰਘ ਬਸਤੀ ਭੱਟੀਆਂ, ਮਮਦੋਟ ਵਜੋਂ ਹੋਈ ਅਤੇ ਕਸ਼ਮੀਰ ਨੂੰ ਗ੍ਰਿਫਤਾਰ ਕਰਕੇ ਬੱਸ ਨੂੰ ਬਰਾਮਦ ਕਰ ਲਿਆ ਗਿਆ ਹੈ।