ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਹੋਰ ਮੰਗਾ ਸਮੇਤ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ : ਆਗੂ | Punjab News
ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। Punjab News: ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਯੂਟੀ ਤੇ ਪੀਐਸਐਮਐਸਯੂ ਜਥੇਬੰਦੀ ਵੱਲੋਂ ਉਲੀਕੇ ਸੰਘਰਸ਼ ਤਹਿਤ ਪੰਜਾਬ ਦੇ ਸਰਕਾਰੀ ਮੁਲਾਜ਼ਮਾਂ ਦੀਆਂ ਮੰਗਾਂ ਪ੍ਰਤੀ ਲਗਾਤਾਰ ਸਰਕਾਰੀ ਅਣਦੇਖੀ ਕਾਰਨ ਆਈਟੀਆਈ ਇਮਪਲਾਈਜ ਯੂਨੀਅਨ ਪੰਜਾਬ ਰਜਿਸਟਰਡ ਦੇ ਸੂਬਾ ਪ੍ਰਧਾਨ ਜਰਨੈਲ ਸਿੰਘ ਪੱਟੀ ਵੱਲੋਂ ਉਪਰੋਕਤ ਜਥੇਬੰਦੀਆਂ ਦੇ ਸੰਘਰਸ਼ ਦੇ ਹੱਕ ’ਚ ਸ਼ਹੀਦ ਉਧਮ ਸਿੰਘ ਸਰਕਾਰੀ ਆਈਟੀਆਈ ਸੁਨਾਮ ਦੇ ਸਟਾਫ ਮੈਂਬਰਾਂ ਵੱਲੋਂ ਅੱਜ ਲੰਚ ਟਾਈਮ ਆਪਣੀਆਂ ਭੱਖਦੀਆਂ ਤੇ ਜਾਇਜ ਮੰਗਾਂ ਪ੍ਰਤੀ ਪੰਜਾਬ ਸਰਕਾਰ ਵਿਰੁੱਧ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕਰਕੇ ਨਾਅਰੇਬਾਜ਼ੀ ਕੀਤੀ ਗਈ।
ਇਹ ਵੀ ਪੜ੍ਹੋ : Satinder Sartaj: ਜਾਣੋ! ਕਿਉਂ ਭੇਜਿਆ ਅਦਾਲਤ ਨੇ ਸਤਿੰਦਰ ਸਰਤਾਜ਼ ਨੂੰ ਸੰਮਨ…
ਇਸ ਮੌਕੇ ਸੂਬਾ ਕਮੇਟੀ ਆਗੂ ਨਗਿੰਦਰ ਜੋਸ਼ੀ, ਕਮਲਜੀਤ ਸਿੰਘ, ਜਗਸੀਰ ਭੰਗੂ ਤੇ ਚਰਨਜੀਤ ਕਾਲੜਾ ਆਦਿ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਪੰਜਾਬ ਸਰਕਾਰ ਦੀਵਾਲੀ ਤੋਂ ਪਹਿਲਾਂ ਮੁਲਾਜ਼ਮਾਂ ਦਾ 15 ਫੀਸਦੀ ਬਕਾਇਆ ਡੀਏ ਦੀ ਕਿਸ਼ਤ ਜਾਰੀ ਕਰੇ, ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਕੀਤਾ ਵਾਅਦਾ ਪੂਰਾ ਕਰੇ, ਤੇ ਕਈ ਸਾਲਾਂ ਤੋਂ ਕੰਮ ਕਰਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰੇ। ਇਸ ਮੌਕੇ ਟੀਚਿੰਗ ਤੇ ਨਾਨ ਟੀਚਿੰਗ ਸਟਾਫ ਜ਼ਿਨ੍ਹਾਂ ’ਚ ਕਮਲਜੀਤ ਪਾਲ ਸਿੰਘ ਟਰੇਨਿੰਗ ਅਫਸਰ। Punjab News
ਅਮਰਜੀਤ ਸਿੰਘ ਮਣਕੂ ਟਰੇਨਿੰਗ ਅਫਸਰ, ਰਾਮ ਸਿੰਘ ਟਰੇਨਿੰਗ ਅਫਸਰ, ਗਗਨਦੀਪ ਗੋਇਲ ਟਰੇਨਿੰਗ ਅਫਸਰ, ਵਿਨੋਦ ਕੁਮਾਰ ਦਫਤਰ ਸੁਪਰਡੈਂਟ, ਹਰਵਿੰਦਰ ਸਿੰਘ ਕਲਰਕ, ਸਤਨਾਮ ਸਿੰਘ ਕਲਰਕ, ਸੰਦੀਪ ਕੁਮਾਰ ਸੀਨੀਅਰ ਸਹਾਇਕ, ਜਸਵਿੰਦਰ ਧੀਮਾਨ, ਪਵਿੱਤਰ ਸਿੰਘ, ਬੀਰਪਾਲ ਭੰਗੂ, ਹਰਪ੍ਰੀਤ ਸਿੰਘ, ਬਲਜਿੰਦਰ ਸੇਖੂਵਾਸ, ਨੈਬ ਸਿੰਘ (ਸਾਰੇ ਇੰਸਟਰਕਟਰ), ਚਰਨ ਸਿੰਘ ਮਾਲੀ, ਰਵਿੰਦਰ ਕੁਮਾਰ ਵਰਕਸ਼ਾਪ ਅਟੈਂਡੈਂਟ, ਮੈਡਮ ਗੁਰਵਿੰਦਰ ਕੌਰ, ਮੈਡਮ ਵੀਰਪਾਲ ਕੌਰ, ਮੈਡਮ ਮਨਦੀਪ ਕੌਰ ਖੇਤਲਾ ਤੇ ਮੈਡਮ ਸਿੰਦਰਪਾਲ ਕੌਰ ਅਧਿਆਪਕਾਵਾਂ ਆਦਿ ਤੇ ਹੋਰ ਸਟਾਫ ਹਾਜਰ ਸੀ। Punjab News
ਸੁਨਾਮ : ਆਈਟੀਆਈ ਸੁਨਾਮ ਦੇ ਮੇਨ ਗੇਟ ਤੇ ਰੋਸ ਪ੍ਰਦਰਸ਼ਨ ਕਰਦੇ ਹੋਏ ਮੁਲਾਜ਼ਮ। ਤਸਵੀਰ : ਕਰਮ ਥਿੰਦ