ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More

    Amritsar News: ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵੱਲੋਂ ਮਨੁੱਖੀ ਜਾਨਾਂ ਦਾ ਖੌਫ ਤੁੰਗ ਢਾਬ ਨਾਲੇ ਵਿਰੁੱਧ ਰੋਸ ਪ੍ਰਦਰਸ਼ਨ

    Amritsar News

    ਸਾਰੇ ਉਮੀਦਵਾਰ ਲੋਕਾਂ ਵਿਚ ਪਹੁੰਚੇ ਮਨੁੱਖੀ ਕੜੀ ਬਣਾ ਕੇ ਕੀਤਾ ਪ੍ਰਦਰਸ਼ਨ | Amritsar News

    ਅੰਮ੍ਰਿਤਸਰ (ਰਾਜਨ ਮਾਨ)। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਵਲੋਂ ਗੁਰੂ ਨਗਰੀ ਅੰਮ੍ਰਿਤਸਰ ਵਿੱਚੋਂ ਲੰਘਦੇ ਤੁੰਗ ਢਾਬ ਨਾਲੇ ਵਿੱਚ ਵਹਿੰਦੇ ਜ਼ਹਿਰੀਲੇ ਪਾਣੀ ਕਾਰਨ ਲੱਖਾਂ ਮਨੁੱਖੀ ਜਾਨਾਂ ਨੂੰ ਪੈਦਾ ਹੋ ਰਹੇ ਵੱਡੇ ਖ਼ਤਰੇ ਨੂੰ ਲੈ ਕੇ ਦਿੱਲੀ ਅਟਾਰੀ ਹਾਈਵੇ ਉਪਰ ਮਨੁੱਖੀ ਕੜੀ ਬਣਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। (Amritsar News)

    ਲੋਕਾਂ ਦੇ ਰੋਹ ਨੂੰ ਵੇਖਦਿਆਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ, ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਅਤੇ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਮੌਕੇ ’ਤੇ ਪਹੁੰਚੇ ਅਤੇ ਉਹਨਾਂ ਸਾਰਿਆਂ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਲੋਕਾਂ ਦੀ ਆਵਾਜ਼ ਬਣਨਗੇ ਅਤੇ ਇਹ ਮਸਲਾ ਹੱਲ ਕਰਵਾਉਣਗੇ। ਲੋਕਾਂ ਨੇ ਹੱਥਾਂ ਵਿੱਚ ਬੈਨਰ ਤੇ ਕਾਲੇ ਝੰਡੇ ਫੜੇ ਹੋਏ ਸਨ। ਲੋਕਾਂ ਵਲੋਂ ਸਿਆਸਤਦਾਨਾਂ ਨੂੰ ਦੁੱਖੜੇ ਦੱਸੇ ਗਏ। (Holy City Township Association)

    Amritsar News

    ਗੁਰੂ ਨਗਰੀ ਵਿੱਚ ਵੱਗਦਾ ‘ਮੌਤ’ ਦੇ ਨਾਲੇ ਨੇ ਸੈਂਕੜੇ ਮਨੁੱਖੀ ਜਾਨਾਂ ਨੂੰ ਆਪਣੇ ਜ਼ਹਿਰੀਲੇ ਪ੍ਰਦੂਸ਼ਣ ਦੀ ਲਪੇਟ ਵਿੱਚ ਲਿਆ ਹੋਇਆ ਹੈ। ਹੋਲੀ ਸਿਟੀ ਟਾਊਨਸ਼ਿਪ ਐਸੋਸੀਏਸ਼ਨ ਦੇ ਸਰਪ੍ਰਸਤ ਸਾਬਕਾ ਜੁਆਇੰਟ ਡਿਪਟੀ ਡਾਇਰੈਕਟਰ ਐਚ ਐਸ ਘੁੰਮਣ, ਪ੍ਰਧਾਨ ਰਾਜਨ ਮਾਨ, ਸੀਨੀਅਰ ਮੀਤ ਪ੍ਰਧਾਨ ਪ੍ਰੋ. ਸ਼ਰਨਜੀਤ ਸਿੰਘ ਢਿੱਲੋਂ ਸਾਬਕਾ ਰਜਿਸਟਰਾਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਤ ਸਕੱਤਰ ਗੁਰਦੇਵ ਸਿੰਘ ਮਾਹਲ ਸਾਬਕਾ ਜਨਰਲ ਮੈਨੇਜਰ ਇੰਡਸਟਰੀ, ਰਣਜੀਤ ਸਿੰਘ ਸੰਧੂ, ਡਾਕਟਰ ਗਗਨਦੀਪ ਸਿੰਘ ਦਿੱਲੋ ਨੇ ਕਿਹਾ ਕਿ ਆਪਣੀਆਂ ਜ਼ਿੰਦਗੀਆਂ ਨਾਲ ਹੋ ਰਹੇ ਖਿਲਵਾੜ ਤੋਂ ਦੁੱਖੀ ਲੋਕ ਆਪਣੀ ਕੋਈ ਸੁਣਵਾਈ ਨਾ ਹੋਣ ਕਾਰਨ ਸੜਕਾਂ ਤੇ ਨਿਕਲਣ ਲਈ ਮਜਬੂਰ ਹੋਏ ਹਨ। ਉਹਨਾਂ ਕਿਹਾ ਕਿ ਹੁਣ ਤੱਕ ਕਈ ਸਰਕਾਰਾਂ ਆਈਆਂ ਹਨ ਅਤੇ ਹਰ ਵਾਰ ਲੋਕਾਂ ਨੂੰ ਝੂਠੇ ਲਾਰੇ ਲਾ ਕੇ ਚਲੇ ਜਾਂਦੇ ਰਹੇ ਹਨ। ਉਹਨਾਂ ਕਿਹਾ ਹੁਣ ਲੋਕਾਂ ਕੋਲ ਆਪਣੇ ਹੱਕ ਲੈਣ ਲਈ ਰੋਸ ਪ੍ਰਦਰਸ਼ਨ ਕਰਨ ਤੋਂ ਇਲਾਵਾ ਕੋਈ ਹੱਲ ਨਹੀਂ ਹੈ। (Amritsar News)

    Holy City Township Association

    ਉਹਨਾਂ ਨੇ ਕਿਹਾ ਕਿ ਇਸ ਤੁੰਗ ਢਾਬ ਨਾਲੇ ਨੇ ਵੇਰਕਾ, ਮਜੀਠਾ ਬਾਈਪਾਸ ਤੋਂ ਗੁਮਟਾਲਾ, ਮਾਹਲ ਪਿੰਡ, ਰਾਮ ਤੀਰਥ ਆਲੇ-ਦੁਆਲੇ ਰਹਿਣ ਵਾਲੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾ ਕੇ ਰੱਖ ਦਿੱਤਾ। ਕਈਆਂ ਦਾ ਡੀਐੱਨਏ ਤੱਕ ਖਰਾਬ ਕਰ ਦਿੱਤਾ, ਆਲੇ-ਦੁਆਲੇ ਰਹਿਣ ਵਾਲੇ ਹਜ਼ਾਰਾਂ ਲੋਕ ਕਈ ਗੰਭੀਰ ਸਮੱਸਿਆਵਾਂ ਨਾਲ ਹੁਣ ਜੂਝ ਰਹੇ ਹਨ। ਲੋਕਾਂ ਦੇ ਘਰ ਦੇ ਏਸੀ, ਫਰਿੱਜ, ਮਾਈਲਡ ਸਟੀਲ ਦਾ ਸਮਾਨ ਹਰ ਸਾਲ ਖਰਾਬ ਹੋ ਜਾਂਦਾ।

    Amritsar News

    ਉਹਨਾਂ ਕਿਹਾ ਇਸ ਨਾਲੇ ਵਿੱਚ ਪੈ ਰਿਹਾ ਗੰਦਾ ਕੈਮੀਕਲ ਯੁਕਤ ਪਾਣੀ ਜ਼ਹਿਰ ਬਣ ਕੇ ਧਰਤੀ ਹੇਠਲੇ ਪਾਣੀ ਨੂੰ ਜ਼ਹਿਰ ਬਣਾ ਰਿਹਾ ਅਤੇ ਖ਼ਤਰਨਾਕ ਗੈਸਾਂ ਦੇ ਰਿਸਾਵ ਨਾਲ ਗੰਭੀਰ ਸਮੱਸਿਆਵਾਂ ਪੈਦਾ ਹੋ ਰਹੀਆਂ ਹਨ। ਉਹਨਾਂ ਕਿਹਾ ਕਿ ਕੁਝ ਵੱਡੀਆਂ ਫੈਕਟਰੀਆਂ ਵਾਲੇ ਸਿਆਸੀ ਪਹੁੰਚ ਰੱਖਣ ਕਾਰਨ ਸਾਰੇ ਕਾਇਤੇ ਕਾਨੂੰਨਾਂ ਨੂੰ ਛਿੱਕੇ ਟੰਗੀ ਫਿਰਦੇ ਹਨ। ਉਹਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪ੍ਰਧਾਨ ਮੰਤਰੀ ਤੋਂ ਲੈ ਕੇ ਮੁੱਖ ਮੰਤਰੀ ਅਤੇ ਵਿਦੇਸ਼ਾਂ ਦੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਇਸ ਪਵਿੱਤਰ ਨਗਰੀ ਵਿੱਚ ਦਰਬਾਰ ਸਾਹਿਬ ਨਤਮਸਤਕ ਹੋਣ ਆਉਂਦੇ ਹਨ ਅਤੇ ਸ਼ਹਿਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਇਹ ਗੰਦਾ ਨਾਲਾ ਉਹਨਾਂ ਦਾ ਸੁਆਗਤ ਕਰਦਾ ਹੈ। ਸ਼ਹਿਰ ਦੇ ਹੀ ਲੋਕਲ ਬਾਡੀ ਮੰਤਰੀ ਹੋਣ ਦੇ ਬਾਵਜੂਦ ਇਸ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਹਰਵਾਰ ਵੋਟਾਂ ਦੇ ਵਕਤ ਸਾਰੀਆਂ ਸਿਆਸੀ ਪਾਰਟੀਆਂ ਵਲੋਂ ਇਸਦੇ ਤੁਰੰਤ ਹੱਲ ਕੱਢਣ ਦੇ ਲਾਰੇ ਲਾ ਕੇ ਲੋਕਾਂ ਤੋਂ ਵੋਟਾਂ ਬਟੋਰ ਲਈਆਂ ਜਾਂਦੀਆਂ ਹਨ ਪਰ ਸੱਤਾ ਤੇ ਕਾਬਜ਼ ਹੋਣ ਤੋਂ ਬਾਅਦ ਰਫੂਚੱਕਰ ਹੋ ਜਾਂਦੇ ਹਨ।

    Amritsar News

    ਉਹਨਾਂ ਕਿਹਾ ਕਿ ਲੋਕਾਂ ਦੀਆਂ ਵੱਡੀਆਂ ਆਸਾਂ ਉਮੀਦਾਂ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਦੂਜੀਆਂ ਸਰਕਾਰਾਂ ਵਾਂਗ ਜੁਮਲੇ ਬਾਜ਼ ਹੀ ਨਜ਼ਰ ਆ ਰਹੀ ਹੈ ਜਿਸਨੇ ਵੀ ਲੋਕਾਂ ਦੀ ਬਾਂਹ ਨਹੀਂ ਫੜੀ। ਉਹਨਾਂ ਕਿਹਾ ਕਿ ਲੁਧਿਆਣਾ ਦੇ ਬੁੱਢੇ ਨਾਲੇ ਦਾ ਪ੍ਰੋਜੈਕਟ ਤਿਆਰ ਕੀਤਾ ਗਿਆ ਹੈ ਪਰ ਗੁਰੂ ਨਗਰੀ ਵਿਚੋਂ ਲੰਘਦੇ ਇਸ ਮੌਤ ਦੇ ਨਾਲੇ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ।

    ਲੋਕ ਕਈ ਸਾਲਾਂ ਤੋਂ ਆਪਣਾ ਦਰਦ ਬਿਆਨ ਕਰ ਰਹੇ ਹਨ ਪਰ ਕਿਸੇ ਦੇ ਕੰਨ ’ਤੇ ਕੋਈ ਜੂੰ ਨਹੀਂ ਸਰਕੀ। ਉਹਨਾਂ ਕਿਹਾ ਕਿ ਨਿਵੇਕਲੀ ਤਕਨੀਕ ਨਾਲ ਇਸ ਤੁੰਗ ਢਾਬ ਗੰਦੇ ਨਾਲੇ ਨੂੰ ਪੂਰੀ ਤਰ੍ਹਾਂ ਸਾਫ਼ ਕਰਕੇ ਵਧੀਆ ਕੀਤਾ ਜਾਵੇ । ਨਾਲੇ ਵਿੱਚ ਦੋਵੇਂ ਪਾਸੇ ਪਾਈਪ ਪਾ ਕੇ ਫੈਕਟਰੀਆਂ ਦੇ ਸੀਵਰੇਜ਼ ਦਾ ਪਾਣੀ ਸ਼ਹਿਰ ਤੋਂ ਬਾਹਰ ਟਰੀਟਮੈਂਟ ਪਲਾਂਟ ਵਿੱਚ ਲਿਜਾਇਆ ਜਾਵੇ ਅਤੇ ਇਸ ਵਿੱਚ ਸਾਫ਼ ਪਾਣੀ ਛੱਡਿਆ ਜਾਵੇ, ਆਲੇ-ਦੁਆਲੇ ਹਰਿਆਵਲ ਨੂੰ ਵਿਕਸਿਤ ਕੀਤਾ ਜਾਵੇ ਤਾਂ ਇਹ ਨਰਕ ਬਣਿਆ ਨਾਲਾ ਭਵਿੱਖ ਵਿੱਚ ਸੈਰ ਸਪਾਟਾ ਕੇਂਦਰ ਵੀ ਬਣ ਸਕਦਾ ਹੈ।

    Also Read : Weather Update: ਗਰਮੀ ਨੂੰ ਠੱਲ੍ਹ ਪਾਵੇਗਾ ਮੀਂਹ, ਇਸ ਸੂਬੇ ਦੇ 5 ਜ਼ਿਲ੍ਹਿਆਂ ’ਚ ਅਲਰਟ ਜਾਰੀ!

    ਉਹਨਾਂ ਮੁੱਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਕਿ ਇਸ ਵੱਲ ਤੁਰੰਤ ਧਿਆਨ ਦਿੱਤਾ ਜਾਵੇ ਅਤੇ ਲੱਖਾਂ ਲੋਕਾਂ ਦੀ ਜ਼ਿੰਦਗੀ ਨੂੰ ਬਚਾਇਆ ਜਾਵੇ। ਉਨ੍ਹਾਂ ਮੰਗ ਕੀਤੀ ਕਿ ਇਸ ਵਿੱਚ ਆਲੇ ਦੁਵਾਲੇ ਫੈਕਟਰੀਆਂ ਦਾ ਕੈਮੀਕਲ ਪਾਣੀ ਨਾ ਡਿੱਗੇ। ਇਸ ਲਈ ਬਕਾਇਦਾ ਸੀਸੀਟੀਵੀ ਮੋਨੀਟਰਿੰਗ ਵੀ ਕੀਤੀ ਜਾਵੇ। ਇਸ ਮੌਕੇ ਵਿਜੇ ਸ਼ਰਮਾ, ਡਾ. ਬਿਕਰਮਜੀਤ ਸਿੰਘ ਬਾਜਵਾ, ਜਗਜੀਤ ਸਿੰਘ ਰੰਧਾਵਾ, ਐਸ ਕੇ ਲੂਥਰਾ,ਅਜੇ ਸ਼ਰਮਾ, ਰਜੇਸ਼ ਗੁਪਤਾ, ਗੁਰਪ੍ਰਤਾਪ ਸਿੰਘ ਛੀਨਾ, ਸੁਖਜੀਤ ਸਿੰਘ, ਰਾਜ ਕੁਮਾਰ ਸ਼ਰਮਾ, ਮਨਜੀਤ ਸਿੰਘ ਭੁੱਲਰ, ਦਰਸ਼ਨ ਸਿੰਘ ਬਾਠ, ਦਿਲਬਾਗ ਸਿੰਘ ਸੰਧੂ, ਜਸਵਿੰਦਰ ਸਿੰਘ ਭੱਲਾ, ਪੰਕਜ਼ ਅਰੋੜਾ, ਡਾ. ਸੈਣੀ, ਡਾ. ਐੱਮਪੀਐੱਸ ਈਸ਼ਰ, ਡਾ. ਜੋਗੀ ਆਦਿ ਹਾਜ਼ਰ ਸਨ।

    LEAVE A REPLY

    Please enter your comment!
    Please enter your name here