ਚਿੱਟੇ ਖਿਲਾਫ਼ ਮੰਡੀ ਅਰਨੀਵਾਲਾ ਦੇ ਬਜ਼ਾਰ ’ਚ ਲਾਇਆ ਧਰਨਾ

Protest

ਅਰਨੀ ਵਾਲਾ (ਰਜਿੰਦਰ)। ਚਿੱਟੇ ਨਸ਼ੇ ਦੇ ਖਾਤਮੇ ਲਈ ਮੰਡੀ ਦੇ ਗੁਰਦੁਆਰਾ ਸਾਹਿਬ ਵਿਖੇ ਇਕੱਠ ਰੱਖਿਆ ਗਿਆ ਸੀ। ਜਿਸ ਦੌਰਾਨ ਲੋਕ ਪਿੰਡ ਵਾਸੀ ਇਕੱਠੇ ਹੋਏ ਅਤੇ ਇੱਕ ਵਿਅਕਤੀ ਜੋ ਕਿ ਨਸ਼ਾ ਖਰੀਦਣ ਲਈ ਆਇਆ ਸੀ ਉਸ ਨੂੰ ਦਬੋਚ ਲਿਆ ਗਿਆ ਜਿਸ ਦੌਰਾਨ ਪੁਲਿਸ ਨੂੰ ਥਾਣਾ ਅਰਨੀਵਾਲਾ ਦੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸਐਚਓ ਵੱਲੋਂ ਆਪਣੇ ਮੁਲਾਜਮ ਭੇਜੇ ਗਏ ਅਤੇ ਉਹਨਾਂ ਨਾਲ ਗੱਲਬਾਤ ਕੀਤੀ ਪਰ ਕਿਸੇ ਗੱਲ ਨੂੰ ਲੈ ਕੇ ਹੁਣ ਦੀ ਗੱਲ ਨਾਲ ਸੁਣਦੇ ਹੋਏ ਪਿੰਡ ਵਾਸੀਆਂ ਵੱਲੋਂ ਆਜਾਦ ਵਿੱਚ ਧਰਨਾ ਲਾ ਦਿੱਤਾ ਗਿਆ। (Protest)

ਜਿਸ ਵਿੱਚ ਧਰਨੇ ਦੌਰਾਨ ਸਾਰੇ ਦੁਕਾਨਦਾਰਾਂ ਨੂੰ ਇਸ ਨਸ਼ਿਆਂ ਖਿਲਾਫ ਵਿੱਢੀ ਮਹਿਮ ’ਚ ਚੱਲਣ ਲਈ ਕਿਹਾ ਅਤੇ ਜੋ ਬੀਤੀ ਸਾਮ ਟਿੱਬੇ ਤੇ ਇੱਕ ਵਿਅਕਤੀ ਨੂੰ ਖੜੇ ਹੋਣ ਤੋਂ ਰੋਕਣ ’ਤੇ ਉਨ੍ਹਾਂ ਵੱਲੋਂ ਉਸ ਉੱਤੇ ਹਮਲਾ ਕਰ ਦਿੱਤਾ ਗਿਆ। ਉਸ ਇੱਟਾਂ ਰੋੜਿਆਂ ਅਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਜਿਸ ਤਰ੍ਹਾਂ ਜਖਮੀ ਹੋ ਗਏ ਜਿਸ ਵੱਲੋਂ ਥਾਣਾ ਅਰਨੀਵਾਲਾ ਨੂੰ ਲਿਖਤੀ ਦਰਖਾਸਤ ਦੇ ਦਿੱਤੀ। ਪਿੰਡ ਵਾਸੀਆਂ ਵੱਲੋਂ ਉਹਨਾਂ ਚਾਰ ਵਿਅਕਤੀਆਂ ਨੂੰ ਗਿ੍ਰਫ਼ਤਾਰ ਕਰਨ ਲਈ ਪੁਲਿਸ ਨੂੰ ਕਿਹਾ ਗਿਆ।

ਇਹ ਵੀ ਪੜ੍ਹੋ : ਆਮ ਆਦਮੀ ਪਾਰਟੀ ਨੇ ਪੰਜਾਬ ’ਚ ਲਿਆ ਵੱਡਾ ਫ਼ੈਸਲਾ, ਜਾਣੋ ਕੀ ਹੈ ਮਾਮਲਾ

ਪੰਜਾਬ ਪੁਲਿਸ ਅਰਨੀਵਾਲਾ ਦੇ ਥਾਣੇਦਾਰ ਅੰਗਰੇਜ ਸਿੰਘ ਨੇ ਵਿਸਵਾਸ ਦਵਾਇਆ ਕਿ ਉਨ੍ਹਾਂ ਨੂੰ ਸ਼ਾਮ ਤੱਕ ਗਿ੍ਰਫ਼ਤਾਰ ਕਰ ਲਿਆ ਜਾਵੇਗਾ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ। ਜਿਸ ਦੇ ਚਲਦਿਆਂ ਵਿਸ਼ਵਾਸ ਦਵਾਉਣ ਤੇ ਪਿੰਡ ਵਾਸੀਆਂ ਤੇ ਦੁਕਾਨਦਾਰਾਂ ਵੱਲੋਂ ਧਰਨਾ ਚੁੱਕ ਦਿੱਤਾ ਗਿਆ ਅਤੇ ਪਿੰਡ ਦੇ ਦੁਕਾਨਦਾਰਾਂ ਵੱਲੋਂ ਕਿਹਾ ਗਿਆ ਕਿ ਜੇ ਕਤ ਕੱਲ ਸਵੇਰ ਤੱਕ ਕੋਈ ਕਾਰਵਾਈ ਪੁਲਿਸ ਨਹੀਂ ਕਰਦੀ ਤਾਂ ਸਵੇਰੇ 10 ਵਜੇ ਸਾਰਾ ਬਾਜਾਰ ਬੰਦ ਕਰਕੇ ਧਰਨਾ ਦਿੱਤਾ ਜਾਵੇਗਾ।